ਉੱਤਰ ਪ੍ਰਦੇਸ਼ ਬਜਟ : ਮਦਰੱਸਿਆਂ ਨੂੰ ਕੰਪਿਊਟਰ ਲੈਬ ਲਈ ਮਿਲਣਗੇ ਇੱਕ ਲੱਖ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਗਰਾਂਟ ਦੇ ਲਾਭਪਾਤਰੀਆਂ 'ਚ ਮਦਰੱਸੇ ਵੀ ਸ਼ਾਮਲ ਹਨ

Representative Image

 

ਲਖਨਊ - ਉੱਤਰ ਪ੍ਰਦੇਸ਼ ਸਰਕਾਰ ਨੇ ਵਿੱਤੀ ਸਾਲ 2023-24 ਲਈ ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਵਿੱਚ ਹਰੇਕ ਮਦਰੱਸੇ 'ਚ ਕੰਪਿਊਟਰ ਲੈਬ ਸਥਾਪਤ ਕਰਨ ਲਈ ਇੱਕ-ਇੱਕ ਲੱਖ ਰੁਪਏ ਦੀ ਵਿਵਸਥਾ ਕੀਤੀ ਹੈ।

ਵਿੱਤ ਮੰਤਰੀ ਸੁਰੇਸ਼ ਕੁਮਾਰ ਖੰਨਾ ਵੱਲੋਂ ਪੇਸ਼ ਕੀਤੇ ਬਜਟ ਵਿੱਚ ਘੱਟ ਗਿਣਤੀ ਭਲਾਈ ਅਧੀਨ ਗ੍ਰੈਜੂਏਟ ਅਧਿਆਪਕਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਮਹੀਨਾ, ਅਤੇ ਆਧੁਨਿਕ ਵਿਸ਼ੇ (ਹਿੰਦੀ, ਅੰਗਰੇਜ਼ੀ, ਗਣਿਤ, ਵਿਗਿਆਨ ਆਦਿ) ਪੜ੍ਹਾਉਣ ਲਈ ਬੀ.ਐੱਡ ਅਧਿਆਪਕਾਂ ਨੂੰ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। 

ਉੱਤਰ ਪ੍ਰਦੇਸ਼ ਵਿੱਚ ਲਗਭਗ 23,000 ਮਦਰੱਸੇ ਹਨ, ਜਿਨ੍ਹਾਂ ਵਿੱਚੋਂ 561 ਨੂੰ ਰਾਜ ਸਰਕਾਰ ਤੋਂ ਗਰਾਂਟ ਮਿਲਦੀ ਹੈ।

ਵਿੱਤੀ ਸਾਲ 2023-2024 ਵਿੱਚ ਘੱਟ ਗਿਣਤੀ ਸੰਸਥਾਵਾਂ ਲਈ ਹੋਸਟਲ/ਸਕੂਲ ਦੀ ਇਮਾਰਤ ਦੀ ਉਸਾਰੀ ਲਈ ਵੀ 681 ਲੱਖ ਰੁਪਏ ਦੇ ਬਜਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ।