ਮਦਰੱਸੇ 'ਚ ਤਿਰੰਗੇ ਦੀ ਬਜਾਏ ਲਹਿਰਾਇਆ ਗਿਆ ਹਰੇ ਰੰਗ ਦਾ 'ਇਸਲਾਮੀ ਝੰਡਾ' 

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿੰਡ ਹੁਸੈਨਾਬਾਦ ਦਾ ਮਾਮਲਾ, ਐਫ਼.ਆਈ.ਆਰ. ਦਰਜ

Image

 

ਬਾਰਾਬੰਕੀ - ਗਣਤੰਤਰ ਦਿਵਸ ਮੌਕੇ ਇੱਥੇ ਇੱਕ ਮਦਰੱਸੇ ਵਿੱਚ ਤਿਰੰਗੇ ਦੀ ਥਾਂ ਕਥਿਤ ਤੌਰ ’ਤੇ ਹਰੇ ਰੰਗ ਦਾ ‘ਇਸਲਾਮਿਕ ਝੰਡਾ’ ਲਹਿਰਾਇਆ ਗਿਆ।

ਪੁਲਿਸ ਨੇ ਇਸ ਮਾਮਲੇ ਵਿੱਚ ਐਫ਼.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਸੁਬੇਹਾ ਥਾਣਾ ਅਧੀਨ ਪੈਂਦੇ ਪਿੰਡ ਦੀ ਹੈ।

ਸਟੇਸ਼ਨ ਹਾਊਸ ਅਫ਼ਸਰ ਸੰਜੀਵ ਕੁਮਾਰ ਸੋਨਕਰ ਨੇ ਕਿਹਾ, "ਸਾਨੂੰ ਸ਼ਿਕਾਇਤ ਮਿਲੀ ਸੀ ਕਿ ਗਣਤੰਤਰ ਦਿਵਸ ਮੌਕੇ ਹੁਸੈਨਾਬਾਦ ਪਿੰਡ ਦੇ ਮਦਰਸਾ ਅਸ਼ਰਫੁਲ ਉਲੂਮ ਇਮਾ ਇਮਦਾਦੀਆ ਸਾਕੀਨ 'ਚ 'ਇਸਲਾਮਿਕ ਝੰਡਾ' ਲਹਿਰਾਇਆ ਗਿਆ।"

ਉਨ੍ਹਾਂ ਦੱਸਿਆ ਕਿ ਝੰਡਾ ਹਰੇ ਰੰਗ ਦਾ ਸੀ ਜਿਸ 'ਚ ਝੰਡੇ ਵਿਚਕਾਰ ਮਸਜਿਦ ਦੇ ਗੁੰਬਦ ਦੀ ਤਸਵੀਰ ਅਤੇ ਹੇਠਲੇ ਕਿਨਾਰੇ 'ਤੇ ਲਾਲ ਰੰਗ ਦੀ ਪੱਟੀ ਸੀ। 

ਸੋਨਕਰ ਨੇ ਕਿਹਾ, “ਅਸੀਂ ਝੰਡਾ ਲਹਿਰਾਉਣ ਵਾਲੇ ਆਸਿਫ਼ ਵਿਰੁੱਧ ਐਫ਼.ਆਈ.ਆਰ. ਦਰਜ ਕਰਾਈ ਹੈ। ਸਾਨੂੰ ਦੱਸਿਆ ਗਿਆ ਕਿ ਉਸ ਮਦਰੱਸੇ ਦੇ ਵਿਦਿਆਰਥੀ ਗਣਤੰਤਰ ਸਮਾਰੋਹ ਲਈ ਉੱਥੇ ਇਕੱਠੇ ਹੋਏ ਸਨ।"