ਲੋਕ ਸਭਾ ਚੋਣਾਂ 2019 ਵਿਚ ਬੇਗੁਸਰਾਏ ਤੋਂ ਮੁਕਾਬਲਾ ਤਿਕੋਣਾ ਹੋਣ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਪੀਆਈ ਇੱਥੋਂ ਜੇਐਨਯੂ ਦੇ ਵਿਦਿਆਰਥੀ ਰਹਿ ਚੁੱਕੇ ਕਨੱਈਆ ਕੁਮਾਰ ਨੂੰ ਉਮੀਦਵਾਰ ਬਣਾਉਣ ਦੀ ਤਿਆਰੀ ਵਿਚ ਹਨ।

How begusarai seat becomes matter of prestige for kanhaiya kumar

ਨਵੀਂ ਦਿੱਲੀ:  ਲੋਕ ਸਭਾ ਚੋਣਾਂ ਦੀ ਤਾਰੀਕ ਜਿਵੇਂ ਜਿਵੇਂ ਨੇੜੇ ਆ ਰਹੀ ਹੈ ਸਿਆਸੀ ਪਾਰਾ ਵੀ ਚੜ੍ਹਦਾ ਜਾ ਰਿਹਾ ਹੈ। ਬਿਹਾਰ ਦੀ ਗੱਲ ਕਰੀਏ ਤਾਂ ਪੂਰਬ ਦਾ ਲੇਨਿਨਗਰਾਦ ਕਹੇ ਜਾਣ ਵਾਲੇ ਬੇਗੁਸਰਾਏ ਸੀਟ ਤੇ ਮੁਕਾਬਲਾ ਦਿਲਚਸਪ ਹੋ ਰਿਹਾ ਹੈ। ਇਕ ਪਾਸੇ ਸੀਪੀਆਈ ਇੱਥੋਂ ਜੇਐਨਯੂ ਦੇ ਵਿਦਿਆਰਥੀ ਰਹਿ ਚੁੱਕੇ ਕਨੱਈਆ ਕੁਮਾਰ ਨੂੰ ਉਮੀਦਵਾਰ ਬਣਾਉਣ ਦੀ ਤਿਆਰੀ ਵਿਚ ਹਨ।

ਦੂਜੇ ਪਾਸੇ ਬੀਜੇਪੀ ਵੱਲੋਂ ਕੇਦਰੀਂ ਮੰਤਰੀ ਅਤੇ ਰਾਜ ਦੇ ਨੇਤਾਵਾਂ ਵਿਚ ਸ਼ੁਮਾਰ ਗਿਰਿਰਾਜ ਸਿੰਘ ਇਸ ਸੀਟ ਤੋਂ ਚੋਣਾਂ ਦੇ ਮੈਦਾਨ ਵਿਚ ਉਤਰਨ ਦੀ ਤਿਆਰੀ ਵਿਚ ਹਨ। ਅਸਲ ਵਿਚ ਗਿਰਿਰਾਜ ਸਿੰਘ ਪਿਛਲੀ ਵਾਰ ਨਵਾਡਾ ਸੀਟ ਤੋਂ ਚੋਣਾਂ ਜਿੱਤੇ ਸਨ, ਪਰ ਇਸ ਵਾਰ ਬਿਹਾਰ ਐਨਡੀਏ ਵਿਚ ਸੀਟਾਂ ਦੀ ਵੰਡ ਤੋਂ ਬਾਅਦ ਇਹ ਸੀਟ ਰਾਮਵਿਲਾਸ ਪਾਸਵਾਨ ਦੀ ਪਾਰਟੀ ਲੋਜਪਾ (ਲੋਕ ਜਨਸ਼ਕਤੀ ਪਾਰਟੀ) ਦੇ ਖਾਤੇ ਵਿਚ ਚਲੀ ਗਈ ਹੈ। ਅਜਿਹੇ ਵਿਚ ਬੀਜੇਪੀ ਗਿਰਿਰਾਜ ਸਿੰਘ ਨੂੰ ਬੇਗੂਸਰਾਏ ਭੇਜ ਰਹੀ ਹੈ।

ਅਪਣੀ ਸੀਟ ਬਦਲਣ ਕਰਕੇ ਗਿਰਿਰਾਜ ਸਿੰਘ ਨੇ ਭਾਵੇਂ ਹੀ ਨਾਰਾਜ਼ਗੀ ਜਤਾਈ ਹੈ ਪਰ ਬੀਜੇਪੀ ਖਾਸ ਰਣਨੀਤੀ ਦੀ ਤਰ੍ਹਾਂ ਉਹਨਾਂ ਨੂੰ ਕਿਸੇ ਹੋਰ ਸੀਟ ਦੀ ਜਗ੍ਹਾ ਬੇਗੂਸਰਾਏ ਤੋਂ ਚੋਣਾਂ ਲੜਨਾ ਚਾਹੁੰਦੀ ਹੈ। ਉਹ ਪਹਿਲਾਂ ਵੀ ਜੇਐਨਯੂ ਵਿਵਾਦ ਵਿਚ ਮੁੱਖ ਰਹੇ ਹਨ ਅਤੇ ਕਨੱਈਆ ਸਮੇਤ ਜੇਐਨਯੂ ਦੇ ਕਈ ਹੋਰ ਵਿਦਿਆਰਿਥੀ ਜੋ ਹੁਣ ਸਿਆਸਤ ਵਿਚ ਹਨ ਉਹ ਸਾਰੇ ਨਿਸ਼ਾਨੇ ਤੇ ਹਨ।

ਰਾਏ ਸੀਟ ਤੇ ਕਨੱਈਆ ਕੁਮਾਰ ਨੂੰ ਸਮਰਥਨ ਦੇਣ ਬਾਰੇ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਤੇ ਕਿਸੇ ਵਿਅਕਤੀ ਦੀ ਰਾਇ ਤੇ ਨਾ ਜਾਓ। ਸੂਤਰਾਂ ਦਾ ਕਹਿਣਾ ਹੈ ਕਿ ਆਰਜੇਡੀ ਬੇਗੁਸਰਾਏ ਸੀਟ ਤੇ ਕਿਸੇ ਵੀ ਸਮਝੋਤੇ ਲਈ ਤਿਆਰ ਨਹੀਂ ਹੈ ਅਤੇ ਉਹ ਇਸ ਸੀਟ ਤੇ ਤੰਵਰ ਹੁਸੈਨ ਨੂੰ ਉਤਾਰਨ ਦੀ ਤਿਆਰੀ ਵਿਚ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਮੁਕਾਬਲਾ ਤਿਕੋਣਾ ਹੋਣਾ ਲਾਜ਼ਮੀ ਹੈ ਅਤੇ ਇਸ ਸਥਿਤੀ ਵਿਚ ਬੀਜੇਪੀ ਬਾਜੀ ਮਾਰ ਸਕਦੀ ਹੈ।