ਟਿਕਟ ਵਾਸਤੇ ਸਿਆਸਤ ਵਿਚ ਬਣਿਆ ਹੋਇਆ ਹੈ ਦਿਲਚਸਪ ਮਾਹੌਲ
ਟਿਕਟ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਕੇਐਚ ਮੁਨੀਅੱਪਾ ਨੇ ਕਿਹਾ ਕਿ, "ਮੇਰੇ ਅਤੇ ਉਹਨਾਂ ਵਿਚ ਕੋਈ ਵਿਵਾਦ ਨਹੀਂ ਹੈ।
ਬੰਗਲੌਰ: ਕਰਨਾਟਕ ਵਿਧਾਨ ਸਭਾ ਦੇ ਪ੍ਰਧਾਨ ਅਤੇ ਕਾਂਗਰਸ ਦੇ ਨੇਤਾ ਰਮੇਸ਼ ਕੁਮਾਰ ਦੇ ਬਿਆਨ 'ਤੇ ਇਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਪਿਛਲੇ ਦਿਨਾਂ ਵਿਚ ਸਦਨ ਵਿਚ ਇਕ ਬਿਆਨ ਦੇ ਕੇ ਸਵਾਲਾਂ ਦੇ ਘੇਰੇ ਵਿਚ ਆ ਗਏ ਸੀ। ਇਸ ਵਾਰ ਬਿਆਨ ਤੇ ਪ੍ਰਤੀਕਿਰਿਆ ਵਿਖਾਉਂਦੇ ਹੋਏ ਕਿਹਾ ਕਿ ਉਹ ਮਰਦਾਂ ਨਾਲ ਸੌਣਾਂ ਪਸੰਦ ਨਹੀਂ ਕਰਦੇ। ਉਹਨਾਂ ਕਾਂਗਰਸ ਦੇ ਨੇਤਾ ਕੇਐਚ ਮੁਨੀਅੱਪਾ ਤੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ, "ਰਮੇਸ਼ ਕੁਮਾਰ ਅਤੇ ਮੈਂ ਪਤੀ ਪਤਨੀ ਵਾਂਗ ਹਾਂ ਅਤੇ ਸਾਨੂੰ ਇਸ ਵਿਚ ਕੋਈ ਸਮੱਸਿਆ ਨਹੀਂ ਹੈ।"
ਉਹ ਲੋਕ ਸਭਾ ਚੋਣ ਦੀ ਟਿਕਟ ਸਬੰਧੀ ਇਹ ਗੱਲ ਕਹਿ ਰਹੇ ਸਨ। ਉਹਨਾਂ ਕਿਹਾ ਕਿ, "ਮੈਂ ਮਰਦਾਂ ਨਾਲ ਸੌਣਾਂ ਪਸੰਦ ਨਹੀਂ ਕਰਦਾ। ਮੇਰੇ ਕੋਲ ਅਪਣੀ ਪਤਨੀ ਹੈ। ਹੋ ਸਕਦਾ ਹੈ ਕਿ ਉਹਨਾਂ ਦੀ ਕੋਈ ਦਿਲਚਸਪੀ ਹੋਵੇ ਪਰ ਮੈਨੂੰ ਉਹਨਾਂ ਵਿਚ ਦਿਲਚਸਪੀ ਨਹੀਂ ਹੈ।" ਅਸਲ ਵਿਚ ਟਿਕਟ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਕੇਐਚ ਮੁਨੀਅੱਪਾ ਨੇ ਕਿਹਾ ਕਿ, "ਮੇਰੇ ਅਤੇ ਉਹਨਾਂ ਵਿਚ ਕੋਈ ਵਿਵਾਦ ਨਹੀਂ ਹੈ।
ਮੈਂ ਅਤੇ ਉਹ ਪਤੀ ਪਤਨੀ ਦੀ ਤਰ੍ਹਾਂ ਹਾਂ।" ਜਾਣਕਾਰੀ ਮੁਤਾਬਕ ਲੋਕ ਸਭਾ ਚੋਣਾਂ ਵਿਚ ਟਿਕਟ ਤੇ ਕਾਂਗਰਸੀ ਨੇਤਾ ਕੇਐਚ ਮਨੀਅੱਪਾ ਅਤੇ ਰਮੇਸ਼ ਕੁਮਾਰ ਵਿਚ ਕਾਫੀ ਅਣਬਣ ਚੱਲ ਰਹੀ ਹੈ। ਇਸ ਤੋਂ ਬਾਅਦ ਹੀ ਦੋਨਾਂ ਵਿਚ ਲੜਾਈ ਝਗੜਾ ਵੀ ਵੇਖਣ ਨੂੰ ਮਿਲਿਆ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਰਮੇਸ਼ ਕੁਮਾਰ ਨੇ ਵਿਵਾਦਿਤ ਬਿਆਨ ਦਿੱਤਾ ਹੋਵੇ। ਇਸ ਤੋਂ ਪਹਿਲਾਂ ਸਦਨ ਵਿਚ ਬਹਿਸ ਦੌਰਾਨ ਅਪਣਾ ਨਾਮ ਵਾਰ ਵਾਰ ਸੁਣਨ ਤੇ ਰਮੇਸ਼ ਨੇ ਅਪਣੀ ਤੁਲਨਾ ਬਲਾਤਕਾਰੀ ਪੀੜਿਤ ਨਾਲ ਕਰ ਦਿੱਤੀ ਸੀ। ਜਿਸ ਤੇ ਉਸ ਦੀ ਬਹੁਤ ਅਲੋਚਨਾ ਹੋਈ ਸੀ। ਹੁਣ ਉਸ ਦੇ ਬਿਆਨ ਤੇ ਇਕ ਵਾਰ ਫਿਰ ਵਿਵਾਦ ਗਰਮਾ ਗਿਆ ਹੈ।