ਮਾਝੇ ਦੇ ਲੋਕਾਂ ਨੇ ਜਨਤਾ ਕਰਫਿਊ ਦਾ ਕੀਤਾ ਭਰਭੂਰ ਸਮਰਥਨ,ਹਰ ਪਾਸੇ ਦਿਖ ਰਿਹਾ ਸੰਨਾਟਾ
ਦੁਨੀਆਂ ਭਰ ਵਿਚ ਫੈਲ ਚੁੱਕਿਆ ਕਰੋਨਾ ਵਾਇਰਸ ਹੁਣ ਭਾਰਤ ਵਿਚ ਵੀ ਦਿਨੋਂ-ਦਿਨ ਵਧਦਾ ਜਾ ਰਿਹਾ ਹੈ
ਅਮ੍ਰਿੰਤਸਰ/ਗੁਰਦਾਸਪੁਰ : ਦੁਨੀਆਂ ਭਰ ਵਿਚ ਫੈਲ ਚੁੱਕਿਆ ਕਰੋਨਾ ਵਾਇਰਸ ਹੁਣ ਭਾਰਤ ਵਿਚ ਵੀ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਭਾਰਤ ਵਿਚ ਇਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਭਾਵ ਅੱਜ ਦੇ ਦਿਨ ‘ਜਨਤਾ ਕਰਫਿਊ’ ਲਗਾਉਣ ਦਾ ਐਲਾਨ ਕੀਤੀ ਸੀ। ਇਸ ਤੇ ਚਲਦਿਆਂ ਅੱਜ ਪੂਰਾ ਭਾਰਤ ਬੰਦ ਹੈ।
ਪੰਜਾਬ ਦੇ ਤਰਨਤਾਰਨ , ਗੁਰਦਾਸਪੁਰ ਅਤੇ ਅਮ੍ਰਿੰਤਸਰ ਜਿਲ੍ਹਿਆਂ ਵਿਚ ਇਸ ਕਰਫਿਊ ਦਾ ਅਸਰ ਕੁਝ ਖਾਸ ਤਰੀਕੇ ਨਾਲ ਦੇਖਣ ਨੂੰ ਮਿਲਿਆ। ਦੱਸ ਦੱਈਏ ਕਿ ਜਿਲ੍ਹੇ ਭਰ ਵਿਚ ਇਸ ਕਰਫਿਊ ਦਾ ਅਸਰ ਇਸ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਕਿ ਸ਼ਹਿਰ ਦੀ ਸਬਜੀ ਮੰਡੀ ਬੰਦ ਹੋਣ ਕਾਰਨ ਰੇਹੜੀ ਫੇਰੀ ਵਾਲਿਆਂ ਦਾ ਧੰਦਾ ਵੀ ਬੰਦ ਹੈ।
ਇਸੇ ਨਾਲ ਸ਼ਹਿਰ ਵਿਚ ਬੱਸਾਂ ਦੀ ਅਵਾਜਾਈ ਦੇ ਨਾਲ ਹਰ ਤਰ੍ਹਾਂ ਦੀ ਅਵਾਜਾਈ ਬੰਦ ਹੈ । ਜਿਸਦੇ ਕਾਰਨ ਸਾਰੀਆਂ ਸੜਕਾਂ ਤੇ ਸਨਾਟਾ ਛਾਇਆ ਹੋਇਆ ਹੈ। ਸ਼ਹਿਰਾਂ ਦੇ ਹਸਪਤਾਲ ਵਿਚ ਵੀ ਕੋਈ ਨਜ਼ਰ ਨਹੀਂ ਆ ਰਿਹਾ। ਇਸ ਤੋਂ ਇਲਾਵਾ ਸ਼ਹਿਰ ਵਿਚ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ਵੀ ਘੱਟ ਹੀ ਦਿਖਾਈ ਦੇ ਰਹੀ ਹੈ।
ਦੱਸਿਆ ਜਾ ਰਿਹਾ ਕਿ ਪਹਿਲਾਂ ਜਿਹੜੀਆਂ ਸੜਕਾਂ ਉਪਰ ਇੰਨੀ ਭੀੜ ਹੁੰਦੀ ਸੀ ਜਿੱਥੋਂ ਕਿ ਲੰਘਣਾ ਵੀ ਮੁਸ਼ਕਿਲ ਰੋ ਜਾਂਦੀ ਸੀ ਪਰ ਅੱਜ ਉਹ ਸਾਰੀਆਂ ਸੜਕਾਂ ਤੇ ਸਨਾਟਾ ਛਾਇਆ ਹੋਇਆ ਹੈ। ਜਨਤਾਂ ਕਰਫਿਊ ਦੇ ਕਾਰਨ ਸੁਜਾਨਪੁਰ ਸ਼ਹਿਰ ਅੱਜ ਸਵੇਰ ਤੋਂ ਹੀ ਪੂਰੀ ਤਰ੍ਹਾਂ ਨਾਲ ਬੰਦ ਪਿਆ ਹੈ। ਇਸ ਤੋਂ ਇਲਾਵਾ ਜਲੰਧਰ-ਜੰਮੂ ਹਾਈਵੇਅ ਤੇ ਵੀ ਪੂਰੀ ਤਰ੍ਹਾਂ ਨਾਲ ਸਨਾਟਾ ਛਾਇਆ ਹੋਇਆ ਹੈ।
ਉਧਰ ਪੁਲਿਸ ਨੇ ਸੁਜਾਨਪੁਰ ਸ਼ਹਿਰ ਦੇ ਵੱਖ-ਵੱਖ ਇਲਾਕਿਆ ਵਿਚ ਨਾਕਾਬੰਦੀ ਕੀਤੀ ਹੋਈ ਹੈ ਅਤੇ ਹਰ ਆਉਣ ਜਾਣ ਵਾਲੇ ਵਿਅਕਤੀ ਤੋਂ ਪੁਛ-ਪੜਤਾਲ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।