ਹੁਣ ਅਧਿਆਪਕ ਘਰ ਨਹੀਂ ਲੈ ਜਾ ਸਕਣਗੇ ਪੇਪਰ, ਜ਼ਿਲ੍ਹਾ ਪੱਧਰ 'ਤੇ ਸੈਂਟਰਾਂ 'ਚ ਹੀ ਹੋਵੇਗੀ ਚੈਕਿੰਗ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲ ਤੋਂ ਬਾਹਰ ਪੇਪਰ ਲੈ ਕੇ ਗਏ ਤਾਂ ਹੋਵੇਗੀ ਕਾਨੂੰਨੀ ਜਾਂ ਅਨੁਸ਼ਾਸ਼ਨੀ ਕਾਰਵਾਈ 

Representational Image

ਚੰਡੀਗੜ੍ਹ : ਸਿੱਖਿਆ ਵਿਭਾਗ ਨੇ ਇਸ ਸਾਲ ਸਾਲਾਨਾ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੀ ਉੱਤਰ-ਪੱਤਰਿਆਂ ਦੀ ਜਾਂਚ ਦਾ ਕੰਮ ਮੰਗਲਵਾਰ ਤੋਂ ਸ਼ੁਰੂ ਹੋ ਗਿਆ ਹੈ। ਸਾਰੇ ਜ਼ਿਲ੍ਹਿਆਂ ਵਿਚ ਸਥਿਤ ਤੈਅ ਮਾਰਕਿੰਗ ਸੈਂਟਰਾਂ 'ਚ ਇਨ੍ਹਾਂ ਉੱਤਰ-ਪੱਤਰਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਦੌਰਾਨ ਅਧਿਆਪਕਾਂ ਨੂੰ ਖਾਸ ਨਿਰਦੇਸ਼ ਦਿਤੇ ਗਏ ਹਨ ਕਿ ਉਹ ਕਿਸੇ ਵੀ ਹਾਲਤ ਵਿਚ ਇਨ੍ਹਾਂ ਨੂੰ ਸੈਂਟਰਾਂ ਤੋਂ ਬਾਹਰ ਨਾ ਲੈ ਕੇ ਜਾਣ।

ਸਕੂਲ ਸਿੱਖਿਆ ਬੋਰਡ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਨਿਰਦੇਸ਼ ਜਾਰੀ ਕੀਤੇ ਹਨ। ਇਸ ਪੱਤਰ ਅਨੁਸਾਰ ਜਾਂਚ ਦੌਰਾਨ ਉੱਤਰ-ਪੱਤਰਿਆਂ ਨੂੰ ਤੈਅ ਮਾਰਕਿੰਗ ਸੈਂਟਰਾਂ ਵਾਲੇ ਕਮਰੇ ਜਾਂ ਹਾਲ ਤੋਂ ਬਾਹਰ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਅਧਿਆਪਕਾਂ ਖ਼ਿਲਾਫ਼ ਕਾਨੂੰਨੀ ਜਾਂ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ। ਇਹ ਕਾਰਵਾਈ ਮਾਰਕਿੰਗ ਸੈਂਟਰਾਂ ਦੇ ਕੋਆਰਡੀਨੇਟਰ ਅਤੇ ਹੋਰ ਸਟਾਫ ਖ਼ਿਲਾਫ਼ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਦਾਜ ਮਿਲਣ ਤੋਂ ਬਾਅਦ ਵੀ ਹੈ ਪਰਿਵਾਰਕ ਜਾਇਦਾਦ 'ਤੇ ਬੇਟੀ ਦਾ ਅਧਿਕਾਰ

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਇਨ੍ਹਾਂ ਸਾਰੇ ਮਾਰਕਿੰਗ ਸੈਂਟਰਾਂ ਦੀ ਲਾਈਵ ਵੀਡੀਓ ਮਾਨੀਟਰਿੰਗ ਵੀ ਸ਼ੁਰੂ ਕੀਤੀ ਗਈ ਹੈ ਤਾਂ ਕਿ ਪੂਰੀ ਪ੍ਰਕਿਰਿਆ 'ਤੇ ਨਜ਼ਰ ਰੱਖੀ ਜਾ ਸਕੇ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉੱਤਰ-ਪੱਤਰਿਆਂ ਦੇ ਮੁਲਾਂਕਣ ਦਾ ਕੰਮ ਤੈਅ ਨਿਯਮਾਂ ਮੁਤਾਬਕ ਹੀ ਕੀਤਾ ਜਾਣਾ ਚਾਹੀਦਾ ਹੈ।

ਜਾਰੀ ਕੀਤੇ ਪੱਤਰ ਅਨੁਸਾਰ ਅਧਿਆਪਕਾਂ ਨੂੰ ਨਿਰਦੇਸ਼ ਦਿਤੇ ਗਏ ਹਨ ਕਿ ਜੇਕਰ ਇੱਕ ਤੋਂ ਵੱਧ ਉੱਤਰ-ਪੱਤਰਿਆਂ 'ਚ ਪ੍ਰਸ਼ਨਾਂ ਦੇ ਉੱਤਰ ਪੂਰੀ ਤਰ੍ਹਾਂ ਮੇਲ ਖਾਂਦੇ ਹਨ ਤਾਂ ਇਸ ਦੀ ਰਿਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਜਾਵੇ। ਪੂਰੀ ਜਾਂਚ ਤੋਂ ਬਾਅਦ ਹੀ ਇਸ ਤਰ੍ਹਾਂ ਦੇ ਮਾਮਲੇ 'ਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਦੇਖਿਆ ਜਾਵੇ ਤਾਂ ਇਸ ਮਾਮਲੇ ਵਿਚ ਹੁਣ ਉਨ੍ਹਾਂ ਸਕੂਲਾਂ 'ਚ ਪੜ੍ਹਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ ਜਿਥੇ ਇੱਕ ਹੀ ਅਧਿਆਪਕ ਹੈ।ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਪੂਰਾ ਸਮਾਂ ਮਾਰਕਿੰਗ ਸੈਂਟਰਾਂ ਵਿਚ ਹੋਣਗੇ ਤਾਂ ਸਕੂਲਾਂ ਵਿਚ ਬੱਚਿਆਂ ਨੂੰ ਕੌਣ ਪੜ੍ਹਾਵੇਗਾ?