ਸੀਆਰਪੀਐਫ ਜਵਾਨ ਨੇ ਅਜਿਹਾ ਕੀਤਾ ਕੰਮ ਕਿ ਬਚ ਗਈ ਮਾਂ ਅਤੇ ਬੱਚੇ ਦੀ ਜਾਨ
ਟਵਿਟਰ ’ਤੇ ਲੋਕਾਂ ਨੇ ਕੀਤਾ ਸਲਾਮ
ਨਵੀਂ ਦਿੱਲੀ: ਅਪਣੀ ਡਿਊਟੀ ਤੋਂ ਵੱਧ ਕੇ ਕਸ਼ਮੀਰ ਦੇ ਸਥਾਨਕ ਪਰਿਵਾਰ ਦੀ ਮਦਦ ਕਰਨ ਲਈ ਕੇਂਦਰੀ ਪੁਲਿਸ ਸੁਰੱਖਿਆ ਬਲ ਦੇ ਇੱਕ ਜਵਾਨ ਦੀ ਸੋਸ਼ਲ ਮੀਡੀਆ ’ਤੇ ਬਹੁਤ ਚਰਚਾ ਹੋ ਰਹੀ ਹੈ।
ਇੱਕ 25 ਸਾਲ ਦੀ ਔਰਤ ਨੂੰ ਬੱਚੇ ਨੂੰ ਜਨਮ ਦੇਣ ਦੌਰਾਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ’ਤੇ ਇਸ ਦੌਰਾਨ ਕਾਫੀ ਮਾਤਰਾ ਵਿਚ ਉਸ ਔਰਤ ਦਾ ਖੂਨ ਵਹਿ ਗਿਆ ਸੀ।
53ਵੀਂ ਬਟਾਲੀਅਨ ਦੇ ਗੋਹਿਲ ਸ਼ੈਲੇਸ਼ ਨੇ ਔਰਤ ਦੀ ਮਦਦ ਕਰਨ ਦਾ ਫੈਸਲਾ ਕੀਤਾ ਅਤੇ ਖੂਨ ਦਾਨ ਕਰਕੇ ਉਸ ਦੀ ਮਦਦ ਕੀਤੀ। ਗੁਲਸ਼ਾਨ ਦੇ ਰਹਿਣ ਵਾਲੇ ਪਰਿਵਾਰ ਨੇ ਸੀਆਰਪੀਐਫ ਮਦਦਗਾਰ ਤੋਂ ਮਦਦ ਮੰਗੀ ਸੀ।
ਮਦਦਗਾਰ ਸੀਆਰਪੀਐਫ ਦੀ ਇੱਕ ਹੈਲਪਲਾਈਨ ਹੁੰਦੀ ਹੈ ਜੋ ਕਿ ਕਸ਼ਮੀਰੀ ਲੋਕਾਂ ਦੀ ਮਦਦ ਲਈ ਬਣਾਈ ਗਈ ਹੈ। ਇਸ ਹੈਲਪਲਾਈਨ ਦਾ ਪ੍ਰਬੰਧ ਸੀਆਰਪੀਐਫ ਵੱਲੋਂ ਕੀਤਾ ਜਾਂਦਾ ਹੈ।
ਔਰਤ ਨੂੰ ਖੂਨ ਦੀ ਕਮੀ ਹੋਣ ਕਾਰਨ ਪਰਿਵਾਰ ਨੇ ਇਸੇ ਹੈਲਪਲਾਈਨ ਦੁਆਰਾ ਮਦਦ ਮੰਗੀ ਸੀ। ਸੀਆਰਪੀਐਫ ਦੇ ਸਰਕਾਰੀ ਟਵਿਟਰ ਹੈਂਡਲ ’ਤੇ ਇਸ ਘਟਨਾ ਬਾਰੇ ਇਕ ਪੋਸਟ ਸ਼ੇਅਰ ਕੀਤੀ ਗਈ ਸੀ।
ਇੱਕ ਫੋਟੋ ਨਾਲ ਸੀਆਰਪੀਐਫ ਦੇ ਟਵੀਟ ਵਿਚ ਲਿਖਿਆ ਸੀ ਖੂਨ ਦਾ ਰਿਸ਼ਤਾ ਟਵਿਟਰ ਹੈਂਡਲ ’ਤੇ ਕਾਂਸਟੇਬਲ ਅਤੇ ਨਵਜੰਮੇ ਬੱਚੇ ਦੀ ਫੋਟੋ ਪੋਸਟ ਕਰਦੇ ਹੋਏ ਲਿਖਿਆ ਕਿ ਉਸ ਨੇ ਖੂਨ ਦੇ ਕੇ ਇੱਕ ਮਾਂ, ਬੱਚੇ ਅਤੇ ਪਰਿਵਾਰ ਨੂੰ ਬਚਾ ਲਿਆ ਹੈ ਅਤੇ ਜੀਵਨ ਭਰ ਦਾ ਰਿਸ਼ਤਾ ਬਣਾ ਕਾਇਮ ਕੀਤਾ ਹੈ।
ਸੋਸ਼ਲ ਮੀਡੀਆ ਸੀਆਰਪੀਐਫ ਦਾ ਟਵੀਟ ਲਗਾਤਾਰ ਵਾਇਰਲ ਹੋ ਰਿਹਾ ਹੈ। ਸੀਆਰਪੀਐਫ ਦੁਆਰਾ 16 ਜੂਨ 2017 ਨੂੰ ਮਦਦਗਾਰ ਯੂਨਿਟ ਦੀ ਸਥਾਪਨਾ ਕੀਤੀ ਗਈ ਸੀ ਜਿਸ ਨੂੰ ਜੰਮੂ ਕਸ਼ਮੀਰ ਵਿਚ ਸੁਰੱਖਿਆ ਦੇ ਕੰਮਾਂ ਲਈ ਤਇਨਾਤ ਕੀਤਾ ਗਿਆ ਹੈ।
24 ਘੰਟੇ 7 ਦਿਨ ਚਾਲੂ ਰਹਿਣ ਵਾਲੀ ਇਹ ਹੈਲਪਲਾਈਨ ਦਾ ਕੰਮ ਕਿਸੇ ਘਟਨਾ ਵਿਚ ਫਸੇ ਸਥਾਨਕ ਲੋਕਾਂ ਦੀ ਮਦਦ ਕਰਨਾ ਹੈ। ਇਹ ਯੂਨਿਟ ਪਰੇਸ਼ਾਨੀ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੀ ਸਹਾਇਤਾ ਕਰਦੀ ਹੈ।
ਇਸ ਦੇ ਜ਼ਰੀਏ ਹੀ ਸੀਆਰਪੀਐਫ ਦੇ ਜਵਾਨ ਨੇ ਔਰਤ ਦੀ ਮਦਦ ਕੀਤੀ ਹੈ।