ਪਤੰਜਲੀ ਸੈਨੇਟਾਈਜ਼ਰ ਨੂੰ ਬਾਬਾ ਰਾਮਦੇਵ ਨੇ ਦਸਿਆ ਸਭ ਤੋਂ ਸਸਤਾ, ਮਿਲਿਆ ਅਜਿਹਾ ਜਵਾਬ
ਹਾਲਾਂਕਿ, ਇਸ ਟਵੀਟ ਤੇ ਜ਼ਿਆਦਾਤਰ ਯੂਜ਼ਰਸ ਨੇ ਪਤੰਜਲੀ ਤੇ...
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਜੋ ਚੀਜ਼ ਸਭ ਤੋਂ ਵੱਧ ਡਿਮਾਂਡ ਵਿਚ ਹੈ ਉਹ ਹੈਂਡ ਸੈਨੇਟਾਈਜ਼ਰ ਹੈ। ਇਸ ਹੈਂਡ ਸੈਨੇਟਾਈਜ਼ਰ ਤੇ ਯੋਗ ਗੁਰੂ ਸਵਾਮੀ ਰਾਮਦੇਵ ਦੇ ਇਕ ਟਵੀਟ ਰਾਹੀਂ ਟਵਿੱਟਰ ਤੇ ਤਬਾਹੀ ਮਚਾਈ ਹੋਈ ਹੈ। ਡੇਟਾਲ ਅਤੇ ਪਤੰਜਲੀ ਦੇ ਹੈਂਡ ਸੈਨੇਟਾਈਜ਼ਰ ਨੂੰ ਲੈ ਕੇ ਰਾਮਦੇਵ ਦੁਆਰਾ ਕੀਤੇ ਗਏ ਟਵੀਟ ਤੇ ਸਿਰਫ ਛੇ ਘੰਟਿਆਂ ਵਿਚ ਲਗਭਗ ਸੱਤ ਹਜ਼ਾਰ ਕਮੈਂਟ, 14 ਹਜ਼ਾਰ ਰੀਟਵੀਟ ਅਤੇ 51 ਹਜ਼ਾਰ ਲਾਈਕ ਮਿਲੇ ਹਨ।
ਹਾਲਾਂਕਿ, ਇਸ ਟਵੀਟ ਤੇ ਜ਼ਿਆਦਾਤਰ ਯੂਜ਼ਰਸ ਨੇ ਪਤੰਜਲੀ ਤੇ ਅਪਣੀ ਭੜਾਸ ਕੱਢੀ ਅਤੇ ਕੁੱਝ ਨੇ ਰਾਮਦੇਵ ਬਾਬੇ ਦਾ ਸਮਰਥਨ ਵੀ ਕੀਤਾ ਹੈ। ਬਾਬਾ ਨੇ ਅਪਣੇ ਟਵਿਟ ਤੋਂ ਟਵੀਟ ਕੀਤਾ ਕਿ ਡੇਟਾਲ ਕੰਪਨੀ ਦਾ 50ml ਦਾ ਸੈਨੇਟਾਈਜ਼ਰ 82 ਰੁਪਏ ਵਿਚ ਅਤੇ ਪਤੰਜਲੀ ਦਾ 2 ਗੁਣਾ ਤੋਂ ਜ਼ਿਆਦਾ 120ml ਸਿਰਫ 55 ਰੁਪਏ ਵਿਚ! ਤੁਹਾਨੂੰ ਖੁਦ ਫ਼ੈਸਲਾ ਲੈਣਾ ਹੋਵੇਗਾ ਕਿ ਲੈਣਾ ਕਿਹੜਾ ਹੈ? ਸਵਦੇਸੀ ਅਪਣਾਓ, ਦੇਸ਼ ਬਚਾਓ।
ਵਿਦੇਸ਼ੀ ਕੰਪਨੀਆਂ ਲਈ ਭਾਰਤ ਇਕ ਬਜ਼ਾਰ ਹੈ ਪਰ ਪਤੰਜਲੀ ਲਈ ਭਾਰਤ ਪਰਿਵਾਰ ਹੈ। ਦੇਸ਼ ਨੂੰ ਲੁੱਟ ਤੋਂ ਬਚਾਓ, ਪਤੰਜਲੀ ਅਪਣਾਓ। ਬਾਬਾ ਰਾਮਦੇਵ ਦੇ ਇਸ ਦਾਅਵੇ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਰਮ ਟਵਿਟਰ ਤੇ ਯੂਜ਼ਰਸ ਨੇ ਉਹਨਾਂ ਦਾ ਜਮ ਕੇ ਮਜ਼ਾਕ ਬਣਾਇਆ ਹੈ। ਇਕ ਯੂਜ਼ਰ ਮੋਨਿਕਾ ਸਿੰਘ ਟਵੀਟ ਕਰਦੀ ਹੈ ਬਾਬਾ ਜੀ ਅਸੀਂ ਡੇਟਾਲ ਹੀ ਲਵਾਂਗੇ। ਕਿਉਂ ਕਿ ਉਸ ਦਾ ਵਿਸ਼ਵਾਸ ਤੁਹਾਡੇ ਨਾਲੋਂ ਜ਼ਿਆਦਾ ਹੈ।
ਉਹਨਾਂ ਨੇ 2013 ਵਿਚ ਕਾਲਾਧਨ ਆਉਣ ਬਾਰੇ ਬੋਲਿਆ ਸੀ ਪਰ ਹੁਣ ਤਕ ਨਹੀਂ ਆਇਆ। ਤੁਸੀਂ ਝੂਠ ਬੋਲਦੇ ਹੋ। ਤਾਂ ਅਸੀਂ ਤੁਹਾਡੇ ਪ੍ਰੋਡਕਟ ਤੇ ਕਿਵੇਂ ਵਿਸ਼ਵਾਸ ਕਰੀਏ। ਇਕ ਹੋਰ ਯੂਜ਼ਰ ਸ਼ਿਲਪਾ ਰਾਜਪੂਤ ਲਿਖਦੀ ਹੈ ਪਤੰਜਲੀ ਲਈ ਦੇਸ਼ ਇਕ ਪਰਿਵਾਰ ਹੈ ਤੇ ਪਰਿਵਾਰ ਨਾਲ ਕੌਣ ਕਾਰੋਬਾਰ ਕਰਦਾ ਹੈ। ਤੁਹਾਨੂੰ ਮੁਫਤ ਵਿਚ ਸੈਨੀਟਾਈਜ਼ਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਭਗਤੀ ਦਿਖਾਉਣ ਦਾ ਚੰਗਾ ਮੌਕਾ ਨਹੀਂ ਮਿਲੇਗਾ।
ਮੁਹੰਮਦ ਹਾਸ਼ਿਮ ਲਿਖਦੇ ਹਨ ਕਿ ਬਾਬਾ ਜੀ ਜੇ ਤੁਸੀਂ ਇੰਨੇ ਵੱਡੇ ਦੇਸ਼ਭਗਤ ਹੋ ਤਾਂ ਫਿਰ ਸੈਨੇਟਾਈਜ਼ਰ ਫ੍ਰੀ ਕਿਉਂ ਨਹੀਂ ਵੰਡਦੇ। ਕ੍ਰੀਤੀ ਤਿਵਾਰੀ ਨਾਮ ਦੀ ਇਕ ਯੂਜ਼ਰ ਰਾਮਦੇਵ ਦੀ ਤਾਰੀਫ ਕਰਦੇ ਹੋਏ ਲਿਖਦੀ ਹੈ ਕਿ ਪਤੰਜਲੀ ਦੇ ਉਤਪਾਦ ਹੋਰ ਵਿਦੇਸ਼ੀ ਕੰਪਨੀਆਂ ਦੀ ਤੁਲਨਾ ਵਿਚ ਸਸਤਾ ਅਤੇ ਜ਼ਿਆਦਾ ਵਿਸ਼ਵਾਸਯੋਗ ਹੈ।
ਸਵਦੇਸ਼ੀ ਕੰਪਨੀਆਂ ਨੂੰ ਜ਼ਿਆਦਾ ਮਜ਼ਬੂਤ ਬਣਾਉਣਾ ਪਵੇਗਾ ਇਸ ਕਾਰਨ ਸਾਨੂੰ ਵਿਦੇਸ਼ੀ ਤਾਕਤਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਸਵਾਮੀ ਰਾਮਦੇਵ ਜੀ ਪੀਐਮ ਰਿਲੀਫ ਫੰਡ ਵਿਚ ਡੋਨੇਸ਼ਨ ਲਈ ਤੁਹਾਡਾ ਧੰਨਵਾਦ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।