ਕੁਆਰੰਟਾਈਨ ਵਿੱਚ ਰਹਿ ਕੇ ਮਜਦੂਰਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ, ਸਕੂਲ ਨੂੰ ਹੀ ਕਰ ਦਿੱਤਾ ਰੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿੱਥੇ ਲੋਕ ਆਈਸੋਲੇਸ਼ਨ ਅਤੇ ਕੁਆਰੰਟਾਈਨ ਹੋਣ ਤੋਂ ਬਚ ਨਿਕਲਣ ਦੇ ਡਰ ਨਾਲ ਜੀਅ ਰਹੇ ਹਨ।

file photo

 ਰਾਜਸਥਾਨ: ਜਿੱਥੇ ਲੋਕ ਆਈਸੋਲੇਸ਼ਨ ਅਤੇ ਕੁਆਰੰਟਾਈਨ ਹੋਣ ਤੋਂ ਬਚ ਨਿਕਲਣ ਦੇ ਡਰ ਨਾਲ ਜੀਅ ਰਹੇ ਹਨ, ਉਥੇ ਰਾਜਸਥਾਨ ਦੇ ਸੀਕਰ ਦੇ ਕਸਬੇ ਰੁਮਾਵੀ ਪਲਸਾਨਾ ਵਿੱਚ ਇੱਕ ਦਿਲ ਨੂੰ ਸਕੂਨ  ਦੇਣ ਵਾਲੀ ਖਬਰ ਸਾਹਮਣੇ ਆਈ ਹੈ।

ਕੋਰੋਨਾ ਕਾਰਨ ਯੂ ਪੀ, ਬਿਹਾਰ ਅਤੇ ਰਾਜਸਥਾਨ ਦੇ ਬਹੁਤ ਸਾਰੇ ਲੋਕਾਂ ਨੂੰ ਇਸ ਸ਼ਹਿਰ ਵਿੱਚ ਕੁਆਰੰਟਾਈਨ ਕੀਤਾ ਗਿਆ ਹੈ। ਜਿਥੇ ਕਸਬੇ ਦੇ ਲੋਕਾਂ ਅਤੇ ਸਕੂਲ ਪ੍ਰਸ਼ਾਸਨ ਨੇ ਇਹਨਾਂ ਦੀ ਪ੍ਰਸੰਸਾ ਕੀਤੀ  ਦਿਹਾੜੀਦਾਰ ਮਜ਼ਦੂਰਾਂ ਨੇ ਕੁਝ ਨਵਾਂ ਕਰਨ ਦਾ ਮਨ ਬਣਾ ਲਿਆ ਅਤੇ ਸਥਾਨਕ ਲੋਕਾਂ ਨੂੰ ਇਸ ਸਬੰਧ ਵਿੱਚ ਸੂਚਿਤ ਕੀਤਾ।

ਸਕੂਲ ਨੂੰ ਰੰਗ ਕਰ ਦਿੱਤਾ 
ਦਰਅਸਲ, ਜਿਸ ਸਕੂਲ ਵਿਚ ਇਹ ਮਜ਼ਦੂਰ ਕੁਆਰੰਟਾਈਨ  ਕੀਤੇ ਗਏ ਸਨ, ਉਥੇ ਲੰਬੇ ਸਮੇਂ ਤੋਂ ਰੰਗ ਰੋਗਨ ਨਹੀ ਕੀਤਾ ਸੀ। ਇਸ ਸਬੰਧ ਵਿਚ ਜਦੋਂ ਮਜ਼ਦੂਰ ਵੱਲੋਂ ਸਕੂਲ ਪ੍ਰਸ਼ਾਸਨ ਨੂੰ ਪੁੱਛਿਆ ਗਿਆ ਤਾਂ ਸਕੂਲ ਪ੍ਰਸ਼ਾਸਨ ਨੇ ਭਵਿੱਖ ਵਿਚ ਰੰਗ ਰੋਗਨ ਹੋਣ ਦੀ ਗੱਲ ਕੀਤੀ।

ਪਰ ਕੁਆਰੰਟਾਈਨ  ਵਿਚ ਦਿਹਾੜੀਦਾਰ  ਮਜ਼ਦੂਰਾਂ ਨੇ ਸੁਝਾਅ ਦਿੱਤਾ ਕਿ ਜੇ ਤੁਸੀਂ ਸਿਰਫ ਪੇਂਟ ਆਦਿ ਪ੍ਰਦਾਨ ਕਰ ਦਵੋ ਤਾਂ ਅਸੀਂ ਇਸ ਨੂੰ ਕੁਝ ਦਿਨਾਂ ਵਿਚ ਮੁੜ ਸੁਰਜੀਤ ਕਰ ਸਕਦੇ ਹਾਂ। ਸਥਾਨਕ ਲੋਕ ਅਤੇ ਸਕੂਲ ਪ੍ਰਸ਼ਾਸਨ ਇਸ ' ਗੱਲ ਤੇ ਸਹਿਮਤ ਹੋ ਗਏ।

ਅਤੇ ਕੁਆਰੰਟੀਨੇਟ  ਵਿੱਚ ਰਹਿ ਰਹੇ ਲੋਕਾਂ ਨੇ ਮਾਲ ਆਉਣ ਤੋਂ ਬਾਅਦ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਖ਼ਬਰ ਲਿਖਣ ਦੇ ਸਮੇਂ ਤਕਰੀਬਨ ਸੱਠ ਪ੍ਰਤੀਸ਼ਤ ਕੰਮ ਪੂਰਾ ਹੋ ਗਿਆ ਹੈ।

ਜਦੋਂ ਲੋਕਾਂ ਨੇ ਕੰਮ ਦੇ ਬਦਲੇ ਮਜ਼ਦੂਰਾਂ ਨੂੰ ਪੈਸੇ ਦੇਣ ਦੀ ਗੱਲ ਕੀਤੀ ਤਾਂ ਉਨ੍ਹਾਂ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਕੁਆਰੰਟੀਨ ਵਿੱਚ ਰਹੇ ਲੋਕਾਂ ਨੇ ਬਿਨਾਂ ਕਿਸੇ ਕੀਮਤ ਦੇ ਆਪਣੀ ਸੇਵਾ ਬਦਲੇ ਇਸ ਸੇਵਾ ਨੂੰ ਦੇਣ ਦਾ ਫੈਸਲਾ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।