ਭਾਰਤ ਦੀ ਪਹਿਲੀ ਡਿਜੀਟਲ ਇਸ਼ਤਿਹਾਰ ਏਜੰਸੀ Webchutney ਦੇ ਸਹਿ-ਸੰਸਥਾਪਕ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਕਾਰਨ ਸਿਧਾਰਥ ਰਾਓ ਦੀ ਗਈ ਜਾਨ
ਨਵੀਂ ਦਿੱਲੀ : ਭਾਰਤ ਦੀ ਪਹਿਲੀ ਅਤੇ ਚੋਟੀ ਦੀ ਡਿਜੀਟਲ ਏਜੰਸੀ ਵੈਬਚਟਨੀ (Webchutney) ਦੇ ਸਹਿ-ਸੰਸਥਾਪਕ ਸਿਧਾਰਥ ਰਾਓ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਰਾਓ ਆਪਣੇ ਪਿੱਛੇ ਮਾਤਾ-ਪਿਤਾ ਅਤੇ ਪਤਨੀ ਛੱਡ ਗਏ ਹਨ। ਉਨ੍ਹਾਂ ਨੇ 1999 ਵਿੱਚ ਵੈਬਚਟਨੀ ਦੀ ਸਥਾਪਨਾ ਕੀਤੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਦੋ ਦਹਾਕਿਆਂ ਤੋਂ ਵੱਧ ਸਮਾਂ ਬਿਤਾਇਆ। 2013 ਵਿੱਚ ਏਜੰਸੀ ਨੂੰ ਬਾਅਦ ਵਿੱਚ ਡੈਂਟਸੂ ਦੁਆਰਾ ਐਕਵਾਇਰ ਕੀਤਾ ਗਿਆ ਸੀ। ਜੁਲਾਈ 2021 ਵਿੱਚ, ਸਿਧਾਰਥ ਰਾਓ ਨੂੰ ਡੈਂਟਸੂ ਮੈਕਗਰੀਬੋਵੇਨ ਦਾ ਸਮੂਹ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ ।
ਇਹ ਵੀ ਪੜ੍ਹੋ: ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੂੰ ਕਈ ਖਾਪ ਆਗੂਆਂ ਸਮੇਤ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲਿਆ
ਇਹ ਉਸ ਦੀ ਏਜੰਸੀ ਸੀ ਜਿਸ ਨੇ 2022 ਵਿੱਚ ਕਾਨਸ ਲਾਇਨਜ਼ ਇੰਟਰਨੈਸ਼ਨਲ ਫੈਸਟੀਵਲ ਆਫ਼ ਕ੍ਰਿਏਟੀਵਿਟੀ ਵਿੱਚ ਵਾਈਸ ਮੀਡੀਆ ਲਈ 'ਦਿ ਅਨਫਿਲਟਰਡ ਹਿਸਟਰੀ ਟੂਰ' ਲਈ ਪੁਰਸਕਾਰ ਜਿੱਤੇ ਸਨ।
ਉਨ੍ਹਾਂ ਨੇ 2022 ਵਿੱਚ ਜਾਪਾਨੀ ਮੀਡੀਆ ਨੈੱਟਵਰਕ ਤੋਂ ਗਰੁੱਪ ਸੀਈਓ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਮਾਰਕੀਟਿੰਗ ਟੈਕ (MarTech) ਸਪੇਸ ਵਿੱਚ ਸੀਰੀਅਲ ਉਦਯੋਗਪਤੀ, ਮਧੂ ਸੂਧਨ ਦੇ ਨਾਲ ਆਪਣਾ ਉੱਦਮ, ਪੰਟ ਪਾਰਟਨਰਜ਼ ਸ਼ੁਰੂ ਕੀਤਾ। ਪੰਟ ਪਾਰਟਨਰਜ਼ ਦੁਆਰਾ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, "ਉਨ੍ਹਾਂ ਨੂੰ 21 ਅਪ੍ਰੈਲ ਨੂੰ ਕਰਜਤ ਵਿੱਚ ਉਨ੍ਹਾਂ ਦੇ ਘਰ ਵਿੱਚ ਹੀ ਭਿਆਨਕ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।"