ਪ੍ਰਵਾਸੀ ਮਜ਼ਦੂਰਾਂ ਦੀਆਂ ਤਿੰਨ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2 ਮਾਸੂਮ ਬੱਚੀਆਂ ਦੀ ਮੌਤ

Residences of slum dwellers catch fire in Himachal

ਕਾਠਗੜ੍ਹ : ਕਾਠਗੜ੍ਹ ਨੇੜੇ ਪਿੰਡ ਜੀਓਵਾਲ ਬਛੂਆ ਵਿਚਾਲੇ ਖੇਤਾਂ ‘ਚ ਪ੍ਰਵਾਸੀ ਮਜ਼ਦੂਰਾਂ ਦੀਆਂ ਤਿੰਨ ਝੁੱਗੀਆਂ ਨੂੰ ਭਿਆਨਕ ਅੱਗ ਲੱਗਣ ਕਾਰਨ ਮਾਸੂਮ ਬੱਚੀਆਂ ਦੀ ਮੌਤ ਹੋ ਗਈ, ਜਦਕਿ ਝੁੱਗੀਆਂ ‘ਚ ਪਿਆ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਮ੍ਰਿਤਕ ਲੜਕੀਆਂ ਦੀ ਪਹਿਚਾਣ ਜੋਤੀ (8) ਅਤੇ ਭੂਰੀ (10) ਦੇ ਵਜੋਂ ਹੋਈ ਹੈ। ਮ੍ਰਿਤਕ ਬੱਚੀਆਂ ਦੇ ਪਿਤਾ ਉਮੇਸ਼ ਦੇ ਮੁਤਾਬਕ ਅੱਗ ਝੁੱਗੀ ਚ ਜਗਾਏ ਦੀਵੇ ਨਾਲ ਲੱਗੀ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀਆਂ ਦੇ ਪਿਤਾ ਉਮੇਸ਼ ਨੇ ਦੱਸਿਆ ਕਿ ਉਨ੍ਹਾਂ ਦੇ 5-6 ਪਰਿਵਾਰ ਕਾਫੀ ਸਮੇਂ ਤੋਂ ਬੱਛੂਆਂ ਦੇ ਨਜ਼ਦੀਕ ਖੇਤਾਂ ’ਚ ਝੁੱਗੀਆਂ ਬਣਾ ਕੇ ਰਹਿ ਰਹੇ ਹਨ। ਰਾਤ ਕਰੀਬ ਸਾਢੇ 11 ਵਜੇ ਝੁੱਗੀ ਨੂੰ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਉਨ੍ਹਾਂ ਦੇ ਕਬੀਲੇ ਦੇ ਲੋਕ ਕੋਸ਼ਿਸ਼ ’ਚ ਲੱਗ ਗਏ ਅਤੇ ਨਾਲ ਹੀ ਪਿੰਡ ਬੱਛੂਆਂ ਦੇ ਵਸਨੀਕ ਵੀ ਆ ਗਏ। 

ਪਰ ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਸਭ ਕੁਝ ਮਿੰਟਾਂ ’ਚ ਭਸਮ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਉਥੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।