ਰੋਹਿਣੀ ਦੀ ਝੁੱਗੀ ਬਸਤੀ 'ਚ ਭਿਆਨਕ ਅੱਗ ਲੱਗਣ ਨਾਲ 70 ਝੁੱਗੀਆਂ ਸੜ ਕੇ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆਈ ਹੈ ਜਿੱਥੇ ਦਿੱਲੀ ਦੇ ਰੋਹਿਣੀ ਇਲਾਕੇ 'ਚ ਇਕ ਝੁੱਗੀ ਬਸਤੀ 'ਚ ਅੱਗ ਲੱਗਣ ਨਾਲ ਕਰੀਬ 70  ਝੋਪੜੀਆਂ ਸੜ ਕੇ ਸੁਆਹ ਹੋ ਗਈਆਂ ....

Rohini slum Fire

ਨਵੀਂ ਦਿੱਲੀ (ਭਾਸ਼ਾ): ਇਕ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆਈ ਹੈ ਜਿੱਥੇ ਦਿੱਲੀ ਦੇ ਰੋਹਿਣੀ ਇਲਾਕੇ 'ਚ ਇਕ ਝੁੱਗੀ ਬਸਤੀ 'ਚ ਅੱਗ ਲੱਗਣ ਨਾਲ ਕਰੀਬ 70  ਝੋਪੜੀਆਂ ਸੜ ਕੇ ਸੁਆਹ ਹੋ ਗਈਆਂ ਪਰ ਗਨੀਮਤ ਰਹੀ ਕੇ ਕਿਸੇ ਦਾ ਕੋਈ ਜਾਨੀ ਨੁਕਾਸਨ ਨਹੀਂ ਹੋਇਆ। ਦੱਸ ਦਈਏ ਕਿ ਦਸ ਦਈਏ ਕਿ ਮੌਕੇ 'ਤੇ ਮੌਜੂਦ ਕਸੇ ਵਅਿਕਤੀ ਨੇ ਦਿੱਲੀ ਫਾਇਰ ਬ੍ਰਗੇਡ ਨੂੰ ਝੁੱਗੀਆਂ ਵਚਿ ਅੱਗ ਲੱਗਣ ਬਾਰੇ ਜਾਣਕਾਰੀ ਦਤੀ।

ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਆਿਨੀ ਰਾਤ ਨੂੰ ਰਾਤ ਨੂੰ ਘਟਨਾ ਵਾਪਰੀ। ਫਾਇਰ ਬ੍ਰਿਗੇਡ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਤ 12 ਵਜ ਕੇ 18 ਮਿੰਟ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ 14 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਵਾਲੀ ਥਾਂ 'ਤੇ ਰਵਾਨਾ ਕੀਤਾ ਗਿਆ ਜਿਸ ਤੋਂ ਬਾਅਦ ਤੜਕੇ 4:40 ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ।

ਉਨ੍ਹਾਂ ਨੇ ਦੱਸਿਆ ਕਿ ਰੋਹਿਣੀ ਦੇ ਸੈਕਟਰ-26 'ਚ ਲੱਗੀ ਅੱਗ 'ਚ ਕਰੀਬ 70 ਝੌਪੜੀਆਂ ਸੜ ਕੇ ਸੁਆਹ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਚਲਿਆ ਹੈ। ਅੱਗ ਇਨ੍ਹੀ ਭਿਆਨਕ ਸੀ ਕਿ ਝੁੱਗੀਆਂ ਦੇ ਅੰਦਰ ਰਖਿਆ ਸਮਾਨ ਸੜ ਕੇ ਸੁਆਹ ਹੋ ਗਿਆ। ਦਸ ਦਈਏ ਕਿ ਇਸ ਤੋਂ ਪਹਿਲਾਂ ਮਈ ਮਹੀਨੇ ਵਿਚ ਭਿਆਨਕ ਗਰਮੀ ਵਿਚਕਾਰ ਦਿੱਲੀ ਦੇ ਨੇੜੇ ਨੋਇਡਾ 'ਚ ਰਾਤ ਨੂੰ ਅੱਗ ਨੇ ਜਮ ਕੇ ਕਹਿਰ ਮਚਾਇਆ ਸੀ।

ਇਹ ਅੱਗ ਨੋਇਡਾ ਦੇ ਬਰੌਲਾ ਪਿੰਡ ਦੇ ਪਿੱਛੇ ਨਿਊ ਹਸਪਤਾਲ ਕੋਲ ਸਥਿਤ ਝੁੱਗੀਆਂ 'ਚ ਅੱਗ ਲੱਗੀ ਸੀ। ਦੱਸਿਆ ਜਾ ਰਿਹਾ ਸੀ ਕਿ ਕਰੀਬ 2.30 ਵਜੇ ਭਿਆਨਕ ਅੱਗ ਲੱਗੀ ਸੀ। ਜਾਣਕਾਰੀ ਮੁਤਾਬਕ ਅੱਗ ਛੋਟੇ ਸਿਲੰਡਰ ਦੇ ਬਲਾਸਟ ਦੇ ਕਾਰਨ ਲੱਗੀ ਅਤੇ ਬਾਅਦ 'ਚ ਅੱਗ ਨੇ ਹੌਲੀ-ਹੌਲੀ ਆਲੇ-ਦੁਆਲੇ ਦੀਆਂ ਹੋਰ ਝੁੱਗੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ 200 ਤੋਂ ਜ਼ਿਆਦਾ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸਨ।

ਉਸ ਵੇਲੇ ਵੀ ਰਾਤ ਭਰ ਦੀ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਤਕਰੀਬਨ ਅੱਧਾ ਦਰਜਨ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ ਜਾ ਸਕਿਆ ਸੀ, ਜਿਸ ਵਿਚ ਮਜ਼ਦੂਰਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਦੱਸਿਆ ਜਾ ਰਿਹਾ ਸੀ ਕਿ ਪਲਾਸਟਿਕ ਦੀਆਂ ਝੁੱਗੀਆਂ ਹੋਣ ਦੇ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਸੀ। ਹੁਣ ਰੋਹਿਣੀ ਦੇ ਇਲਾਕੇ ਵਿਚਲੀਆਂ ਝੁੱਗੀਆਂ ਵਿਚ ਇਹ ਅੱਗ ਲੱਗੀ ਹੈ, ਜਿਸ ਵਿਚ ਕਈ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ।