CISCE ਨੇ ਕੀਤਾ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ, ਦੇਖੋ ਪੂਰੀ Date Sheet

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਬੀਐਸਈ ਤੋਂ ਬਾਅਦ ਹੁਣ ਸੀਆਈਐਸਸੀਈ ਬੋਰਡ ਨੇ ਵੀ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।

Photo

ਨਵੀਂ ਦਿੱਲੀ: ਸੀਬੀਐਸਈ ਤੋਂ ਬਾਅਦ ਹੁਣ ਸੀਆਈਐਸਸੀਈ ਬੋਰਡ ਨੇ ਵੀ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਬੋਰਡ ਨੇ ਕਿਹਾ ਹੈ ਕਿ 10ਵੀਂ ਕਲਾਸ ਦੀਆਂ ਬਾਕੀ ਬੋਰਡ ਪ੍ਰੀਖਿਆਵਾਂ 1 ਜੁਲਾਈ ਤੋਂ ਲੈ ਕੇ 12 ਜੁਲਾਈ ਵਿਚਕਾਰ ਕਰਵਾਈਆਂ ਜਾਣਗੀਆਂ।

ਉੱਥੇ ਹੀ 12ਵੀਂ ਦੀਆਂ ਬਾਕੀ ਪ੍ਰੀਖਿਆਵਾਂ ਨੂੰ 1 ਜੁਲਾਈ ਤੋਂ 14 ਜੁਲਾਈ ਦੌਰਾਨ ਕਰਵਾਇਆ ਜਾਵੇਗਾ। ਸੀਆਈਐਸਸੀਈ ਬੋਰਡ ਨੇ ਇਸ ਐਲਾਨ ਦੇ ਨਾਲ ਪ੍ਰੀਖਿਆਵਾਂ ਦਾ ਟਾਈਮ ਟੇਬਲ ਵੀ ਜਾਰੀ ਕੀਤਾ ਹੈ। 

ਸੀਆਈਐਸਸੀਈ ਵੱਲੋਂ ਵਿਦਿਆਰਥੀਆਂ ਲਈ ਕੁਝ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿਚ ਪ੍ਰੀਖਿਆ ਦੌਰਾਨ ਅਪਣੇ ਨਾਲ ਹੈਂਡ ਸੈਨੀਟਾਈਜ਼ਰ ਲਿਆਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਗਲਵਜ਼ ਪਾਉਣਾ ਜ਼ਰੂਰੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੀਆਈਐਸਸੀਈ ਬੋਰਡ ਨੇ 10 ਵੀਂ ਅਤੇ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ। 

ਇਸ ਤੋਂ ਪਹਿਲਾਂ ਕੇਂਦਰੀ ਮਾਧਿਅਮ ਸਿੱਖਿਆ ਬੋਰਡ ਨੇ ਵੀ ਬਾਕੀ ਪ੍ਰੀਖਿਆਵਾਂ ਲਈ ਤਰੀਕਾਂ ਦਾ ਐਲਾਨ ਕੀਤਾ ਸੀ। ਸੀਬੀਐਸਈ ਨੇ ਕਿਹਾ ਸੀ ਕਿ 1 ਜੁਲਾਈ ਅਤੇ 15 ਜੁਲਾਈ ਵਿਚਕਾਰ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਅਯੋਜਿਤ ਕਰਵਾਈਆਂ ਜਾਣਗੀਆਂ, ਇਸ ਦੇ ਲਈ ਟਾਇਮ ਟੇਬਲ ਵੀ ਜਾਰੀ ਕਰ ਦਿੱਤਾ ਗਿਆ ਹੈ।