ਦਿੱਲੀ ਚ ਪਿਛਲੇ 24 ਘੰਟੇ ਚ ਰਿਕਾਡ ਤੋੜ ਕੇਸ ਦਰਜ਼, 660 ਨਵੇਂ ਮਾਮਲੇ ਹੋਏ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਆਏ ਦਿਨ ਇਜਾਫਾ ਹੋ ਰਿਹਾ ਹੈ। ਪਿਛਲੇ 24 ਘੰਟੇ ਦੇ ਵਿਚ ਇੱਥੇ ਰਿਕਾਰਡ ਤੋਂ ਕੇਸ ਸਾਹਮਣੇ ਆਏ ਹਨ।

Corona Virus

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਆਏ ਦਿਨ ਇਜਾਫਾ ਹੋ ਰਿਹਾ ਹੈ। ਪਿਛਲੇ 24 ਘੰਟੇ ਦੇ ਵਿਚ ਇੱਥੇ ਰਿਕਾਰਡ ਤੋਂ ਕੇਸ ਸਾਹਮਣੇ ਆਏ ਹਨ। ਬੀਤੇ 24 ਘੰਟੇ ਵਿਚ 660 ਕੇਸ ਦਰਜ਼ ਹੋ ਚੁੱਕੇ ਹਨ। ਇਸ ਤਹਿਤ ਇੱਥੇ ਹੁਣ ਕਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 12 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਇੱਥੇ 208 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਰਾਜਧਾਨੀ ਵਿਚ ਰਿਕਾਰਡ ਤੋਂ ਮਾਮਲੇ ਦਰਜ਼ ਹੋ ਰਹੇ ਹਨ। ਹੁਣ ਦਿਲੀ ਵਿਚ 6214 ਐਕਟਿਵ ਕੇਸ ਹਨ। ਇਸ ਦੇ ਨਾਲ ਹੀ 5897 ਲੋਕ ਇਸ ਮਹਾਂਮਾਰੀ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਲੌਕਡਾਊਨ 4.0 ਵਿਚ ਦਿੱਲੀ ਸਰਕਾਰ ਦੇ ਵੱਲੋਂ ਕੁਝ ਰਾਹਤਾਂ ਦਿੱਤੀਆਂ ਗਈਆਂ ਹਨ। ਜਿਸ ਨਾਲ ਇਕ ਵਾਰ ਫਿਰ ਦਿੱਲੀ ਦੀਆਂ ਸੜਕਾਂ ਤੇ ਆਵਾਜਾਈ ਦੌੜਨ ਲੱਗੀ ਹੈ।

ਇਸੇ ਵਿਚ ਇੱਥੇ ਲਗਾਤਾਰ ਵੱਧ ਰਹੇ ਕਰੋਨਾ ਵਾਇਰਸ ਦੇ ਮਾਮਲੇ ਸਰਕਾਰ ਦੀ ਚਿੰਤਾ ਵਧਾ ਰਹੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਪਿਛਲੇ ਕੁਝ ਸਮੇਂ ਤੋਂ ਕਰੋਨਾ ਦੀ ਟੈਸਟਿੰਗ ਵੀ ਤੇਜ ਹੋ ਚੁੱਕੀ ਹੈ। ਹੁਣ ਦੇਸ਼ ਵਿਚ ਵੀ ਰੋਜ਼ਾਨਾਂ ਇਕ ਲੱਖ ਤੋਂ ਵਧੇਰੇ ਲੋਕਾਂ ਦੀ ਟੈਸਟਿੰਗ ਹੋ ਰਹੀ ਹੈ। ਹੁਣ ਲਗਾਤਾਰ ਵੱਧ ਰਹੇ ਇਨ੍ਹਾਂ ਮਾਮਲਿਆਂ ਦੀ ਜ਼ਿਆਦਾ ਟੈਸਟਿੰਗ ਵੀ ਇਕ ਵਜਾ ਮੰਨੀ ਜਾ ਰਹੀ ਹੈ।

ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਇੱਥੇ ਪਿਛਲੇ 24 ਘੰਟੇ ਵਿਚ  6088 ਮਾਮਲੇ ਦਰਜ਼ ਹੋ ਚੁੱਕੇ ਹਨ ਅਤੇ 148 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਧਰ ਸਿਹਤ ਮੰਤਰਾਲੇ ਵੱਲ਼ੋਂ ਜ਼ਾਰੀ ਕੀਤੇ ਅੰਕੜਿਆਂ ਅਨੁਸਾਰ ਹੁਣ ਤੱਕ ਦੇਸ਼ ਵਿਚ 1,18,447 ਮਾਮਲੇ ਦਰਜ਼ ਹੋ ਚੁੱਕੇ ਹਨ ਅਤੇ 3583 ਲੋਕਾਂ ਦੀ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।