AC ਅਤੇ ਬੰਦ ਕਮਰਿਆਂ ਨੂੰ ਲੈ ਕੇ ਵਿਗਿਆਨੀਆਂ ਦੀ ਨਵੀਂ ਚਿਤਾਵਨੀ, ਕੇਂਦਰ ਵੱਲੋਂ ਐਡਵਾਈਜ਼ਰੀ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਂਮਾਰੀ ਦੇ ਵਧ ਰਹੇ ਖਤਰੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਲਾਗ ਤੋਂ ਬਚਣ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

Ventilation is necessary to stay safe from covid

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਵਧ ਰਹੇ ਖਤਰੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਲਾਗ ਤੋਂ ਬਚਣ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਐਡਵਾਈਜ਼ਰੀ ’ਚ ਬਿਹਤਰ ਰੋਸ਼ਨਦਾਨਾਂ ਨੂੰ ਅਹਿਮ ਦਸਿਆ ਗਿਆ ਹੈ। ਇਹ ਐਡਵਾਈਜ਼ਰੀ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫਤਰ ਤੋਂ ਜਾਰੀ ਕੀਤੀ ਗਈ ਹੈ। ਇਸ ’ਚ ਮਾਸਕ, ਸਰੀਰਕ ਦੂਰੀ, ਸਫ਼ਾਈ ਤੇ ਵੈਂਟੀਲੇਸ਼ਨ ’ਤੇ ਜ਼ੋਰ ਦਿਤਾ ਗਿਆ ਹੈ।

ਐਵਡਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਜਿਸ ਕਮਰੇ ਵਿਚ ਏਸੀ ਕਾਰਨ ਖਿੜਕੀਆਂ ਤੇ ਦਰਵਾਜ਼ੇ ਬੰਦ ਹੁੰਦੇ ਹਨ, ਉਹਨਾਂ ਵਿਚ ਲਾਗ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਵਿਚ ਕਿਹਾ ਗਿਆ ਕਿ ਖੁੱਲ੍ਹੇ ਘਰਾਂ ਵਿਚ ਲਾਗ ਦਾ ਖਤਰਾ ਘੱਟ ਹੁੰਦਾ ਹੈ। ਇਸ ਲਈ ਕੋਰੋਨਾ ਤੋਂ ਬਚਣ ਲਈ ਘਰ ਵਿਚ ਰੋਸ਼ਨਦਾਨ ਖੁੱਲ੍ਹੇ ਹੋਣੇ ਚਾਹੀਦੇ ਹਨ।ਇਸ ਵਿਚ ਦਸਿਆ ਗਿਆ ਕਿ ਇਨਫੈਕਟਿਡ ਹਵਾ ’ਚ ਕੋਵਿਡ 19 ਦੇ ਵਾਇਰਸ ਦਾ ਪ੍ਰਕੋਪ ਘੱਟ ਕਰਨ ਲਈ ਖੁੱਲ੍ਹੀ ਹਵਾਦਾਰ ਥਾਂ ਅਹਿਮ ਭੂਮਿਕਾ ਨਿਭਾ ਸਕਦੀ ਹੈ ਅਤੇ ਇਕ ਪੀੜਤ ਵਿਅਕਤੀ ਤੋਂ ਦੂਜੇ ’ਚ ਵਾਇਰਸ ਦੇ ਫੈਲਣ ਦੇ ਖ਼ਤਰੇ ਨੂੰ ਘੱਟ ਕਰ ਸਕਦੀ ਹੈ।

ਇਸ ਮੁਤਾਬਕ ਖ਼ਰਾਬ ਵੈਂਟੀਲੇਸ਼ਨ ਵਾਲੇ ਘਰਾਂ ਤੇ ਦਫ਼ਤਰਾਂ ਆਦਿ ’ਚ ਵਾਇਰਸ ਵਾਲੀ ਇਨਫ਼ੈਕਟਿਡ ਹਵਾ ਰਹਿੰਦੀ ਹੈ। ਚੰਗੇ ਵੈਂਟੀਲੇਸ਼ਨ ਤੋਂ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਐਡਵਾਈਜ਼ਰੀ ਵਿਚ ਦੱਸਿਆ ਕਿ ਕਿਸੇ ਕੋਰੋਨਾ ਪੀੜਤ ਮਰੀਜ਼ ਦਾ ਸਲਾਈਵਾ, ਡਰਾਪਲੈਟ ਤੇ ਏਅਰੋਸਾਲ ਦੇ ਰੂਪ ’ਚ ਕੋਰੋਨਾ ਇਨਫੈਕਸ਼ਨ ਲਗਾਤਾਰ ਬਾਹਰ ਫੈਲਦਾ ਰਹਿੰਦਾ ਹੈ। ਡਰਾਪਲੈਟ 2 ਮੀਟਕ ਤਕ ਜਾ ਕੇ ਸਤਾਹ ’ਤੇ ਬੈਠ ਜਾਂਦਾ ਹੈ, ਉੱਥੇ ਏਅਰੋਸਾਲ 10 ਮੀਟਰ ਤਕ ਹਵਾ ’ਚ ਫੈਲ ਸਕਦਾ ਹੈ। 

ਇਸ ਵਿਚ ਦੱਸਿਆ ਗਿਆ ਕਿ ਕੁਝ ਕਦਮਾਂ ਨਾਲ ਲਾਗ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ’ਚ ਇਹ ਉਦਾਹਰਨ ਦਿਤਾ ਗਿਆ ਹੈ ਕਿ ਜਿਸ ਤਰ੍ਹਾਂ ਕਿਸੇ ਤਰ੍ਹਾਂ ਦੀ ਮੁਸ਼ਕ ਨੂੰ ਦੂਰ ਕਰਨ ਲਈ ਅਸੀਂ ਘਰਾਂ ’ਚ ਖਿੜਕੀਆਂ ਖੋਲ੍ਹ ਦਿੰਦੇ ਹਾਂ ਤੇ ਐਗਜ਼ਾਸਟ ਸਿਸਟਮ ਦਾ ਇਸਤੇਮਾਲ ਕਰਦੇ ਹਾਂ, ਉਸੇ ਤਰ੍ਹਾਂ ਇਨਫੈਕਟਿਡ ਹਵਾ ਨੂੰ ਸ਼ੁੱਧ ਕਰਨ ਲਈ ਵੈਂਟੀਲੇਸ਼ਨ ਵਧੀਆ ਹੱਲ ਹੈ।

ਐਡਵਾਈਜ਼ਰੀ ’ਚ ਵੈਂਟੀਲੇਸ਼ਨ ਨੂੰ ਕਮਿਊਨਿਟੀ ਡਿਫੈਂਸ ਕਰਾਰ ਦਿੰਦਿਆਂ ਕਿਹਾ ਕਿ ਇਹ ਸਾਨੂੰ ਘਰਾਂ ਤੇ ਦਫ਼ਤਰਾਂ ’ਚ ਇਨਫੈਕਸ਼ਨ ਦੇ ਖਤਰੇ ਤੋਂ ਬਚਾਏਗਾ। ਨਾਲ ਹੀ ਕ੍ਰਾਸ ਵੈਂਟੀਲੇਸ਼ਨ ਯਾਨੀ ਅੰਦਰ ਆਉਣ ਵਾਲੀ ਹਵਾ ਦਾ ਬਾਹਰ ਨਿਕਲਣਾ ਤੇ ਐਗਜਾਸਟ ਫੈਨ ਦੀ ਭੂਮਿਕਾ ਨੂੰ ਇਨਫੈਕਸ਼ਨ ਤੋਂ ਬਚਾਅ ਲਈ ਮਹਤੱਵਪੂਰਨ ਦਸਿਆ ਗਿਆ ਹੈ।