ਮੁਜ਼ੱਫਰਪੁਰ ਵਿਚ ਦਿਮਾਗੀ ਬੁਖ਼ਾਰ ਦਾ ਕਹਿਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਤੱਕ 164 ਬੱਚਿਆਂ ਦੀ ਮੌਤ

Brain Fever

ਮੁਜ਼ੱਫਰਪੁਰ- ਉੱਤਰ ਬਿਹਾਰ ਦੇ ਮੁਜ਼ੱਫਰਪੁਰ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਵਿਚ ਦਿਮਾਗੀ ਬੁਖਾਰ ਨਾਲ ਬੱਚਿਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ 21ਵੇਂ ਦਿਨ ਦਰਜਨ ਤੋਂ ਵੱਧ ਲਵੇਂ ਮਰੀਜਾਂ ਨੂੰ ਸਾਈ ਕ੍ਰਿਸ਼ਨਾ ਮੈਡੀਕਲ ਕਾਲਜ ਅਤੇ ਹਸਪਤਾਲ(ਐਸਕੇਐਮਸੀਐਚ) ਅਤੇ ਕੇਜਰੀਵਾਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਅਤੇ ਪੰਜ ਬੱਚਿਆਂ ਨੇ ਦਮ ਤੋੜ ਦਿੱਤਾ। ਹੁਣ ਤੱਕ 164 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਕੁੱਲ 503 ਪੀੜਤ ਬੱਚੇ ਸਾਹਮਣੇ ਆਏ ਹਨ।

ਸਰਕਾਰੀ ਰਿਪੋਰਟ ਦੇ ਅਨੁਸਾਰ ਹੁਣ ਤੱਕ ਐਸਕੇਐਮਸੀਐਚ ਅਤੇ ਕੇਜਰੀਵਾਲ ਹਸਪਤਾਲ ਵਿਚ ਕੁੱਲ 124 ਮੌਤਾਂ ਹੋ ਗਈਆਂ ਹਨ। ਐਸਕੇਐਮਸੀਐਚ ਵਿਚ 104 ਅਤੇ ਕੇਜਰੀਵਾਲ ਹਸਪਤਾਲ ਵਿਚ 20 ਬੱਚਿਆਂ ਦੀ ਮੌਤ ਹੋਈ ਹੈ। ਫਿਲਹਾਲ ਐਸਕੇਐਮਸੀਐਚ ਦੇ ਪੀਆਈਸੀਯੂ ਵਿਚ 54 ਅਤੇ ਜਨਰਲ ਵਾਰਡ ਵਿਚ 68 ਬੱਚੇ ਇਲਾਜ਼ ਤੋਂ ਵਾਂਝੇ ਹਨ। ਇਸ ਦੇ ਨਾਲ ਹੀ ਕੇਜਰੀਵਾਲ ਹਸਪਤਾਲ ਵਿਚ 14 ਬੱਚਿਆਂ ਦਾ ਇਲਾਜ਼ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਐਸਕੇਐਮਸੀਐਚ ਅਤੇ ਕੇਜਰੀਵਾਲ ਹਸਪਤਾਲ ਵਿਚ 24 ਮਰੀਜਾਂ ਨੂੰ ਭਰਤੀ ਕਰਾਇਆ ਗਿਆ।

ਸਾਰੇ ਮਰੀਜ ਹੀ ਆਸਕੇਆਮਸੀਐਚ ਵਿਚ ਹੀ ਭਰਤੀ ਕਰਾਏ ਗਏ। ਕੇਂਦਰੀ ਟੀਮ ਨੇ 100 ਬੈੱਡ ਵਾਲੇ ਨਵੇਂ ਪੀਆਈਸੀਯੂ ਦੇ ਲਈ ਵੀ ਜਾਂਚ ਕੀਤੀ। ਇਸ ਤੋਂ ਬਾਅਦ ਐਸਕੇਐਮਸੀਐਚ ਦੇ ਹੈੱਡ ਡਾ. ਵਿਕਾਸ ਕੁਮਾਰ ਅਤੇ ਸੁਪਰਡੈਂਟ ਡਾ. ਸੁਨੀਲ ਕੁਮਾਰ ਸ਼ਾਹੀ ਦੇ ਨਾਲ ਬੈਠਕ ਕੀਤੀ। ਇਸ ਬੈਠਕ ਵਿਚ ਸਲਾਹ ਕੀਤੀ ਗਈ ਕਿ ਇਲਾਜ ਵਿਚ ਕੋਈ ਕਮੀ ਨਾ ਹੋਵੇ ਇਸ ਗੱਲ ਦਾ ਪੁਰਾ ਧਿਆਨ ਰੱਖਿਆ ਜਾਵੇਗਾ।