ਮੁਜੱਫਰਪੁਰ ਵਿਚ ਦਿਮਾਗੀ ਬੁਖ਼ਾਰ ਦਾ ਕਹਿਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਤੱਕ 95 ਬੱਚਿਆਂ ਦੀ ਮੌਤ

children suffer to brain fever in Muzaffarpur

ਮੁਜੱਫਰਪੁਰ- ਤਪਦੀ ਗਰਮੀ ਦੇ ਵਿਚ ਬਿਹਾਰ ਦੇ ਮੁਜੱਫਰਪੁਰ ਅਤੇ ਇਸਦੇ ਨਾਲ ਲੱਗਦੇ ਜਿਲ੍ਹਿਆਂ ਵਿਚ ਫੈਲੇ ਬੁਖਾਰ ਨਾਲ 15ਵੇਂ ਦਿਨ 12 ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਅੱਠ ਮੌਤਾਂ ਐਸਕੇਐਮਸੀਐਚ ਵਿਚ ਅਤੇ ਚਾਰ ਕਾਂਟੀ ਪੀਐਚਸੀ ਵਿਚ ਹੋਈਆਂ। ਇਹਨਾਂ ਵਿਚੋਂ ਤਿੰਨ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਐਸਕੇਐਮਸੀਐਚ ਅਤੇ ਕੇਜਰੀਵਾਲ ਹਸਪਤਾਲ ਦੋਨਾਂ ਨੂੰ ਮਿਲਾ ਕੇ 54 ਨਵੇਂ ਮਰੀਜ਼ ਦਾਖਲ ਹੋਏ ਹਨ।

ਐਸਕੇਐਮਸੀਐਚ ਵਿਚ 34 ਅਤੇ ਕੇਜਰੀਵਾਲ ਹਸਪਤਾਲ ਵਿਚ 20 ਨਵੇਂ ਬੱਚੇ ਦਾਖਲ ਹੋਏ ਹਨ। ਹੁਣ ਤੱਕ ਦਿਮਾਗੀ ਬੁਖਾਰ ਦੇ 297 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿਚੋਂ 95 ਬੱਚਿਆਂ ਦੀ ਮੌਤ ਹੋ ਗਈ ਹੈ। ਰਿਪੋਰਟ ਦੇ ਅਨੁਸਾਰ ਹੁਣ 220 ਮਾਮਲੇ ਹੀ ਸਾਹਮਣੇ ਹਨ ਜਿਸ ਵਿਚ 62 ਬੱਚਿਆਂ ਦੀ ਮੌਤ ਹੋ ਗਈ ਹੈ। ਈਐਸਈ ਨਾਲ ਹੋ ਰਹੀ ਮੌਤ ਨੂੰ ਲੈ ਕੇ ਸਿਹਤ ਵਿਭਾਗ ਦੇ ਪ੍ਰਧਾਨ ਸਚਿਵ ਸੰਜੇ ਕੁਮਾਰ ਨੇ ਐਸਕੇਐਮਸੀਐਚ ਪਹੁੰਚ ਕੇ ਮਾਮਲੇ ਦੀ ਸਥਿਤੀ ਦਾ ਜਾਇਜਾ ਲਿਆ। ਪ੍ਰਧਾਨ ਸਚਿਵ ਨੇ ਕਿਹਾ ਕਿ ਏਈਐਸ ਦੇ ਪ੍ਰੋਟੋਕਾਲ ਵਿਚ ਬੇਹਤਰ ਇਲਾਜ ਹੋ ਰਿਹਾ ਹੈ।

 ਏਂਮਸ ਪਟਨੇ ਦੇ ਪੀਆਈਸੀਊ ਸੀਸੀਊ ਦੇ ਮਾਹਰ ਡਾ. ਰਾਮਾਨੁਜ ਸ਼ਰਮਾ ਦੀ ਸਹਾਇਕ ਪ੍ਰੋਫੈਸਰ ਪਦ ਉੱਤੇ ਨਿਯੁਕਤੀ ਕੀਤੀ ਗਈ ਹੈ।  ਇਸ ਖੇਤਰ ਦੇ ਛੇ ਨਰਸਿੰਗ ਸਟਾਫ਼ ਦੀ ਵੀ ਨਿਯੁਕਤੀ ਕਰ ਦਿੱਤੀ ਗਈ ਹੈ। ਕੇਂਦਰੀ ਸਿਹਤ ਮੰਤਰੀ ਡਾ ਹਰਸ਼ਵਰਧਨ ਇਸ ਮਾਮਲੇ ਦਾ ਜ਼ਾਇਜਾ ਲੈਣ ਲਈ ਮੁਜੱਫਰਪੁਰ ਪਹੁੰਚੇ। ਕਾਨਪੁਰ ਵਿਚ ਵੀ ਬੱਚੇ ਦਿਮਾਗੀ ਬੁਖਾਰ ਨਾਲ ਲੜ ਰਹੇ ਹਨ।

ਪੰਜ ਬੱਚੇ ਹੈਲਟ ਦੇ ਬਾਲ ਰੋਗ ਵਿਭਾਗ ਵਿਚ ਭਰਤੀ ਕਰਾਏ ਗਏ ਹਨ। ਇਹਨਾਂ ਪੰਜ ਬੱਚਿਆਂ ਰੋਗ ਇਮਿਊਨ ਪ੍ਰਣਾਲੀ ਅਤੇ ਉਹਨਾਂ ਦੇ ਖੁਦ ਦੇ ਹਾਰਮੋਨ ਉਹਨਾਂ ਦੇ ਦੁਸ਼ਮਣ ਬਣੇ। ਡਾਕਟਰ ਇਸ ਨੂੰ ਆਟੋਇਮੂਨੇਨ ਐਕਿਟੈਫਲਾਈਟਿਸ ਸਿੰਡਰੋਮ ਮੰਨਦੇ ਹਨ। ਬਾਲ ਰੋਗ ਵਿਗਿਆਨੀਆਂ ਦੇ ਮੁਤਾਬਕ ਬੱਚਿਆਂ ਦੇ ਦਿਮਾਗ ਵਿਚ ਸੋਜ ਹੈ।