10 ਜੁਲਾਈ ਤਕ ਫ਼ੀਸ ਨਾ ਜਮ੍ਹਾਂ ਕਰਵਾਉਣ 'ਤੇ Online Classes ਕਰ ਦਿੱਤੀਆਂ ਜਾਣਗੀਆਂ ਬੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਈ ਹੋਰ ਦੂਜਾ ਪ੍ਰਾਈਵੇਟ ਸਕੂਲ ਅਜਿਹੇ ਬੱਚਿਆਂ ਦਾ ਦਾਖਲਾ...

Private school decision on online studies and student fees

ਨਵੀਂ ਦਿੱਲੀ: ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ 10 ਜੁਲਾਈ ਤਕ ਮਾਸਿਕ ਫੀਸ ਨਹੀਂ ਮਿਲੀ ਤਾਂ ਉਹਨਾਂ ਦੀਆਂ ਆਨਲਾਈਨ ਕਲਾਸਾਂ ਬੰਦ ਕਰ ਦਿੱਤੀਆਂ ਜਾਣਗੀਆਂ। ਨਾਲ ਹੀ ਅਜਿਹੇ ਬੱਚਿਆਂ ਦਾ ਨਾਮ ਵੀ ਸਕੂਲ ਤੋਂ ਕੱਟ ਦਿੱਤਾ ਜਾਵੇਗਾ।

ਕੋਈ ਹੋਰ ਦੂਜਾ ਪ੍ਰਾਈਵੇਟ ਸਕੂਲ ਅਜਿਹੇ ਬੱਚਿਆਂ ਦਾ ਦਾਖਲਾ ਨਹੀਂ ਕਰੇਗਾ ਅਤੇ ਜੇ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਨਹੀਂ ਕੀਤਾ ਗਿਆ ਤਾਂ ਵੱਡੇ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇੱਥੇ ਫ਼ੈਸਲਾ ਨਿਜੀ ਸਕੂਲ ਸੰਚਾਲਕਾਂ ਦੀ ਦਾਦਰੀ ਵਿਚ ਹੋਈ ਮੀਟਿੰਗ ਵਿਚ ਲਿਆ ਗਿਆ ਹੈ।

ਦਾਦਰੀ ਦੇ ਇਕ ਨਿਜੀ ਸਕੂਲ ਵਿਚ ਪ੍ਰਾਈਵੇਟ ਸਕੂਲ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਫੋਗਾਟ ਦੀ ਪ੍ਰਧਾਨਗੀ ਵਿਚ ਕਾਰਜਕਾਰੀ ਮੀਟਿੰਗ ਕੀਤੀ ਗਈ। ਇਸ ਬੈਠਕ ਵਿਚ ਪ੍ਰਾਈਵੇਟ ਸਕੂਲ ਸੰਚਾਲਕਾਂ ਨੇ ਮਾਪਿਆਂ ਤੋਂ ਬੱਚਿਆਂ ਦੀ ਟਿਊਸ਼ਨ ਫੀਸ ਦੇਣ ਲਈ ਕਿਹਾ ਹੈ।

ਨਾਲ ਹੀ ਸਰਕਾਰ ਤੋਂ ਵੀ ਮੰਗ ਕੀਤੀ ਕਿ ਅਜਿਹਾ ਆਦੇਸ਼ ਜਾਰੀ ਕਰਨ ਤਾਂ ਕਿ ਬੱਚਿਆਂ ਦੀ ਟਿਊਸ਼ਨ ਫੀਸ ਸਮੇਂ ਤੇ ਮਿਲ ਸਕੇ। ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਹੀ ਸਕੂਲ ਸੰਚਾਲਕ ਲਗਾਤਾਰ ਹੋ ਰਹੇ ਖਰਚ ਅਤੇ ਟੀਚਰ ਦੀ ਸੈਲਰੀ ਸਮੇਤ ਹੋਰ ਭੁਗਤਾਨ ਕਰ ਸਕਣਗੇ।

ਪ੍ਰਾਈਵੇਟ ਸਕੂਲ ਦੇ ਸੰਚਾਲਕਾਂ ਨੇ ਕਿਹਾ ਕਿ ਸਰਕਾਰ ਜੇ ਪ੍ਰਾਈਵੇਟ ਸਕੂਲਾਂ ਦਾ ਸਹਿਯੋਗ ਨਾ ਕਰਦੇ ਹੋਏ ਮਾਪਿਆਂ ਨੂੰ ਮਹੀਨਾਵਾਰ ਫੀਸ ਜਮ੍ਹਾਂ ਕਰਵਾਉਣ ਦਾ ਸਪਸ਼ਟ ਆਦੇਸ਼ ਨਹੀਂ ਦਿੰਦੀ ਹੈ ਤਾਂ ਸਾਰੇ ਸਕੂਲ ਮਿਲ ਕੇ 10 ਜੁਲਾਈ ਤੋਂ ਬਾਅਦ ਫੀਸ ਜਮ੍ਹਾਂ ਨਾ ਕਰਵਾਉਣ ਵਾਲੇ ਬੱਚਿਆਂ ਦੀ ਆਨਲਾਈਨ ਕਲਾਸ ਪੂਰੀ ਤਰ੍ਹਾਂ ਬੰਦ ਕਰ ਦੇਣਗੇ।

ਇਸ ਮਿਆਦ ਤਕ ਜੇ ਮਾਪੇ ਫੀਸ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਸਾਰੇ ਸਕੂਲ ਅਜਿਹੇ ਬੱਚਿਆਂ ਦਾ ਸਮੂਹਿਕ ਰੂਪ ਤੋਂ ਸਕੂਲਾਂ ’ਚੋਂ ਨਾਮ ਕੱਟ ਦੇਣਗੇ। ਪ੍ਰਾਈਵੇਟ ਸਕੂਲਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ 10 ਜੁਲਾਈ ਤੋਂ ਬਾਅਦ ਪ੍ਰਦੇਸ਼ ਭਰ ਤੋਂ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।