ਨੌਜਵਾਨ ਨੇ 4 ਘੰਟੇ 10 ਮਿੰਟ 5 ਸੈਕਿੰਡ ਮੱਧੂਮੱਖੀਆਂ ਨੂੰ ਮੂੰਹ ਤੇ ਚਿਪਕਾ ਕੇ ਬਣਾਇਆ ਵਲਡ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

: ਕਈ ਲੋਕ ਜਨਵਾਰਾਂ ਨੂੰ ਕਾਫੀ ਪਿਆਰ ਕਰਦੇ ਹਨ ਅਤੇ ਮਨੁੱਖ ਅਤੇ ਜਾਨਵਰਾਂ ਦਾ ਰਿਸ਼ਤਾ ਵੀ ਬੜਾ ਪਿਆਰ ਹੁੰਦਾ ਹੈ।

Photo

ਕੇਰਲ : ਕਈ ਲੋਕ ਜਨਵਾਰਾਂ ਨੂੰ ਕਾਫੀ ਪਿਆਰ ਕਰਦੇ ਹਨ ਅਤੇ ਮਨੁੱਖ ਅਤੇ ਜਾਨਵਰਾਂ ਦਾ ਰਿਸ਼ਤਾ ਵੀ ਬੜਾ ਪਿਆਰ ਹੁੰਦਾ ਹੈ। ਅਜਿਹਾ ਹੀ ਇਕ ਹੋਰ ਨਜ਼ਾਰਾਂ ਕੇਰਲ ਵਿਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਇਕ ਵਿਅਕਤੀ ਨੇ ਆਪਣੇ ਪੂਰੇ ਮੂੰਹ ਨੂੰ ਮੱਧੂ ਮੱਖੀਆਂ ਨਾਲ ਢੱਕ ਲਿਆ। ਇਹ ਮੱਖੀਆਂ ਉਸ ਦੀਆਂ ਦੋਸਤ ਹਨ। ਨੇਚਰ ਸਿਰਫ ਸੱਤ ਸਾਲ ਦੀ ਉਮਰ ਤੋਂ ਹੀ ਮਧੂਮੱਖੀਆਂ ਨੂੰ ਆਪਣੇ ਸਿਰ ਤੇ ਬੈਠੀ ਹੋਈ ਹੈ।

ਗਿੰਨੀਜ਼ ਵਰਲਡ ਰਿਕਾਰਡ ਮੁਤਾਬਕ, ਨੇਚਰ ਨੇ ਮਧੂਮੱਖੀਆਂ ਦਾ ਇੱਕ ਝੁੰਡ ਸਿਰ ਤੋਂ ਗਰਦਨ ਤੱਕ ਚਾਰ ਘੰਟੇ 10 ਮਿੰਟ ਅਤੇ ਪੰਜ ਸੈਕਿੰਡ ਲਈ ਰੱਖਿਆ, ਜੋ ਕਿ ਇੱਕ ਵਿਸ਼ਵ ਰਿਕਾਰਡ ਹੈ। ਵਰਲਡ ਰਿਕਾਰਡ ਬਣਾਉਂਣ ਤੋਂ ਬਾਅਦ ਨੇਚਰ ਨੇ ਦੱਸਿਆ ਕਿ ਮਧੂਮੱਖੀਆਂ ਮੇਰੀਆਂ ਸਭ ਤੋਂ ਚੰਗੀਆਂ ਦੋਸਤ ਹਨ। ਇਸ ਲਈ ਮੇਰੀ ਦਿੱਲੀ ਇੱਛਾ ਹੈ

ਕਿ ਜਿਸ ਤਰ੍ਹਾਂ ਮੈਂ ਇਨ੍ਹਾਂ ਨੂੰ ਪਿਆਰ ਕਰਦਾ ਹਾਂ ਉਸੇ ਤਰ੍ਹਾਂ ਦੂਜੇ ਲੋਕ ਵੀ ਕਰਨ। ਨੇਚਰ ਨੇ ਕਿਹਾ ਕਿ ਮਧੂ ਮੱਖੀਆਂ ਨੂੰ ਆਪਣੇ ਸਿਰ 'ਤੇ ਬੈਠਣਾ ਉਨ੍ਹਾਂ ਲਈ ਆਰਾਮਦਾਇਕ ਨਹੀਂ ਹੁੰਦਾ ਅਤੇ ਉਨ੍ਹਾਂ ਨੇ ਕਦੇ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕੀਤਾ। ਮੱਖੀਆਂ ਦੁਆਰਾ ਉਸ ਨੂੰ ਇੰਨਾ ਚੰਗਾ ਫੀਲ ਕਰਵਾਇਆ ਜਾਂਦਾ ਹੈ ਕਿ ਉਹ ਇਨ੍ਹਾਂ ਮੱਖੀਆਂ ਦੇ ਨਾਲ ਹੀ ਤੁਰ, ਵੇਖ ਅਤੇ ਨੱਚ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।