ਮਲਿਕਾਅਰਜੁਨ ਖੜਗੇ ਦਾ ਵੱਡਾ ਬਿਆਨ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜਾਂਗੇ ਚੋਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਰਿਆਂ ਨੇ ਇਹ ਇੱਛਾ ਜਤਾਈ ਹੈ ਕਿ ਸਾਰੇ ਇਕੱਠੇ ਚੋਣਾਂ ਲੜਨਗੇ। 

Mallikarjun Kharge

ਨਵੀਂ ਦਿੱਲੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਵਿਚ ਏਆਈਸੀਸੀ ਦੀ ਤਿੰਨ ਮੈਂਬਰੀ ਕਮੇਟੀ ਨੂੰ ਮਿਲਣ ਪਹੁੰਚੇ ਹਨ। ਜਿਸ ਦਾ ਗਠਨ ਪੰਜਾਬ ਰਾਜ ਇਕਾਈ ਵਿਚ ਚੱਲ ਰਹੀ ਗੁੱਟਬਾਜ਼ੀ ਨੂੰ ਖ਼ਤਮ ਕਰਨ ਅਤੇ ਅਗਲੇ ਸਾਲ ਹੋਣ ਵਾਲੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਸੂਬਾ ਕਾਂਗਰਸ ਦੇ ਪੁਨਰਗਠਨ ਸਮੇਤ ਪੰਜਾਬ ਕਾਂਗਰਸ ਵਿਚ ਲੰਬਿਤ ਮੁੱਦਿਆਂ ਨੂੰ ਹੱਲ ਕਰਨ ਲਈ ਮਲਿਕਾਅਰਜੁਨ ਖੜਗੇ ਦੀ ਮੌਜੂਦਗੀ ਵਿਚ ਗਠਿਤ ਏਆਈਸੀਸੀ ਦੀ ਸੀਮਿਤ ਦੇ ਨਾਲ ਬੈਠਕ ਕਰ ਰਹੇ ਹਨ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੈਠਕ 'ਤੇ ਕਾਂਗਰਸ ਨੇਤਾ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ 2022 ਦੀਆਂ ਚੋਣਾਂ ਕਿਵੇਂ ਲੜਨਾ ਹੈ ਅਤੇ ਉਸ ਦੇ ਲਈ ਕੀ-ਕੀ ਤਿਆਰੀ ਕਰਨੀ ਹੈ ਅਤੇ ਕਿਸ ਢੰਗ ਨਾਲ ਸਾਰੀਆਂ ਚੋਣਾਂ ਦਾ ਮੁਕਾਬਲਾ ਕਰ ਸਕਦੇ ਹਨ ਇਸ ਬਾਰੇ ਵਿਚ ਬੈਠਕ ਵਿਚ ਚਰਚਾ ਵੀ ਹੋਵੇਗੀ।

ਇਹ ਵੀ ਪੜ੍ਹੋ : BJP ਸੰਸਦ ਵਲੋਂ ਨੁਸਰਤ ਜਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ, ਸਪੀਕਰ ਨੂੰ ਲਿਖਿਆ ਪੱਤਰ

ਉਹਨਾਂ ਨੇ ਕਿਹਾ ਕਿ ਅਸੀਂ ਸਭ ਮਿਲ ਕੇ ਚੋਣਾਂ ਲੜਾਂਗੇ। ਅਸੀਂ ਚੋਣਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜਾਂਗੇ। ਸਾਰਿਆਂ ਨੇ ਇਹ ਇੱਛਾ ਜਤਾਈ ਹੈ ਕਿ ਸਾਰੇ ਇਕੱਠੇ ਚੋਣਾਂ ਲੜਨਗੇ।