ਪ੍ਰਧਾਨ ਮੰਤਰੀ ਨੂੰ ਵਾਪਸ ਲੈਣੀ ਪਵੇਗੀ 'ਅਗਨੀਪਥ' ਸਕੀਮ: ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

'ਅਗਨੀਪਥ' ਯੋਜਨਾ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ''ਦੇਸ਼ ਭਗਤੀ ਅਤੇ ਫੌਜ 'ਚ ਜਾਣ ਦਾ ਆਖਰੀ ਰਸਤਾ ਸੀ, ਉਹ ਵੀ ਇਹਨਾਂ ਲੋਕਾਂ ਨੇ ਬੰਦ ਕਰ ਦਿੱਤਾ ਹੈ"।

PM Modi will have to withdraw Agnipath recruitment scheme- Rahul Gandhi

 

ਨਵੀਂ ਦਿੱਲੀ: ਫੌਜ ਵਿਚ ਥੋੜ੍ਹੇ ਸਮੇਂ ਲਈ ਭਰਤੀ ਦੀ ਨਵੀਂ ‘ਅਗਨੀਪਥ’ ਯੋਜਨਾ ਨੂੰ ਦੇਸ਼ ਅਤੇ ਫੌਜ ਨਾਲ ਮੋਦੀ ਸਰਕਾਰ ਦਾ ਨਵਾਂ ਧੋਖਾ ਕਰਾਰ ਦਿੰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸਕੀਮ ਵਾਪਸ ਲੈਣੀ ਪਵੇਗੀ। ਉਹਨਾਂ ਨੇ ‘ਨੈਸ਼ਨਲ ਹੈਰਾਲਡ’ ਅਖ਼ਬਾਰ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜ ਦਿਨ ਤੱਕ ਚੱਲੀ ਪੁੱਛਗਿੱਛ ਦੌਰਾਨ ਇਕਜੁੱਟਤਾ ਪ੍ਰਗਟਾਉਣ ਲਈ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਡਰਾਇਆ ਤੇ ਧਮਕਾਇਆ ਨਹੀਂ ਜਾ ਸਕਦਾ।

PM Modi will have to withdraw Agnipath recruitment scheme- Rahul Gandhi

ਕਾਂਗਰਸ ਹੈੱਡਕੁਆਰਟਰ 'ਤੇ ਮੌਜੂਦ ਸੀਨੀਅਰ ਕਾਂਗਰਸੀ ਨੇਤਾਵਾਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਈਡੀ ਦੁਆਰਾ ਉਹਨਾਂ ਤੋਂ ਪੁੱਛਗਿੱਛ ਕਰਨਾ ਇੱਕ "ਛੋਟਾ ਮਾਮਲਾ" ਹੈ ਜਦਕਿ ਬੇਰੁਜ਼ਗਾਰੀ ਅਤੇ 'ਅਗਨੀਪਥ' ਯੋਜਨਾ ਅੱਜ ਦੇ ਸਭ ਤੋਂ ਜ਼ਰੂਰੀ ਮੁੱਦੇ ਹਨ।ਉਹਨਾਂ ਨੇ ਕਿਹਾ, ''ਮੇਰਾ ਕੇਸ ਛੋਟਾ ਹੈ। ਸੱਚ ਕਹਾਂ ਤਾਂ ਇਹ ਜ਼ਰੂਰੀ ਵੀ ਨਹੀਂ ਹੈ। ਅੱਜ ਸਭ ਤੋਂ ਅਹਿਮ ਚੀਜ਼ ਰੁਜ਼ਗਾਰ ਹੈ। ਲਘੂ ਅਤੇ ਦਰਮਿਆਨੇ ਉਦਯੋਗ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਨਰਿੰਦਰ ਮੋਦੀ ਜੀ ਨੇ ਇਸ ਦੀ ਰੀੜ ਦੀ ਹੱਡੀ ਤੋੜ ਦਿੱਤੀ ਹੈ। ਮੈਂ ਕਈ ਮਹੀਨਿਆਂ ਤੋਂ ਇਹ ਗੱਲ ਕਹਿ ਰਿਹਾ ਹਾਂ।''

PM Modi will have to withdraw Agnipath recruitment scheme- Rahul Gandhi

ਰਾਹੁਲ ਗਾਂਧੀ ਨੇ ਦਾਅਵਾ ਕੀਤਾ, ''ਮੈਂ ਆਪਣੇ ਨੌਜਵਾਨਾਂ ਨੂੰ ਕਹਿ ਰਿਹਾ ਹਾਂ ਜੋ ਹਰ ਰੋਜ਼ ਸਵੇਰੇ ਫੌਜ 'ਚ ਭਰਤੀ ਹੋਣ ਲਈ ਦੌੜਦੇ ਹਨ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ ਅਤੇ ਇਹ ਦੇਸ਼ ਹੁਣ ਰੋਜ਼ਗਾਰ ਨਹੀਂ ਦੇ ਸਕੇਗਾ”। ਰਾਹੁਲ ਗਾਂਧੀ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਦੋ-ਤਿੰਨ ਉਦਯੋਗਪਤੀਆਂ ਦੇ ਹਵਾਲੇ ਕਰ ਦਿੱਤਾ ਹੈ। 'ਅਗਨੀਪਥ' ਯੋਜਨਾ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ''ਦੇਸ਼ ਭਗਤੀ ਅਤੇ ਫੌਜ 'ਚ ਜਾਣ ਦਾ ਆਖਰੀ ਰਸਤਾ ਸੀ, ਉਹ ਵੀ ਇਹਨਾਂ ਲੋਕਾਂ ਨੇ ਬੰਦ ਕਰ ਦਿੱਤਾ ਹੈ। ਅਸੀਂ 'ਵਨ ਰੈਂਕ, ਵਨ ਪੈਨਸ਼ਨ' ਦੀ ਗੱਲ ਕਰਦੇ ਸੀ, ਹੁਣ ਇਹ 'ਨੋ ਰੈਂਕ, ਨੋ ਪੈਨਸ਼ਨ' ਹੋ ਗਈ ਹੈ।


PM Modi will have to withdraw Agnipath recruitment scheme- Rahul Gandhi

ਉਹਨਾਂ ਨੇ ਦਾਅਵਾ ਕੀਤਾ ਕਿ ਇਸ ਸਕੀਮ ਤਹਿਤ ਭਰਤੀ ਕੀਤੇ ਗਏ ਨੌਜਵਾਨਾਂ ਨੂੰ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਫ਼ੌਜ ਛੱਡਣ ’ਤੇ ਰੁਜ਼ਗਾਰ ਨਹੀਂ ਮਿਲ ਸਕੇਗਾ। ਰਾਹੁਲ ਗਾਂਧੀ ਨੇ ਇਹ ਵੀ ਦਾਅਵਾ ਕੀਤਾ, ''ਅੱਜ ਚੀਨੀ ਫੌਜ ਭਾਰਤ ਦੀ ਧਰਤੀ 'ਤੇ ਬੈਠੀ ਹੈ। ਚੀਨੀ ਫੌਜ ਨੇ ਸਾਡੇ ਕੋਲੋਂ ਇਕ ਹਜ਼ਾਰ ਵਰਗ ਕਿਲੋਮੀਟਰ ਦਾ ਇਲਾਕਾ ਖੋਹ ਲਿਆ ਹੈ। ਅਜਿਹੇ 'ਚ ਫੌਜ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ ਪਰ ਸਰਕਾਰ ਫੌਜ ਨੂੰ ਕਮਜ਼ੋਰ ਕਰ ਰਹੀ ਹੈ। ਜਦੋਂ ਜੰਗ ਹੋਵੇਗੀ ਤਾਂ ਨਤੀਜਾ ਸਾਹਮਣੇ ਆਏਗਾ... ਦੇਸ਼ ਦਾ ਨੁਕਸਾਨ ਹੋਵੇਗਾ। ਇਹ ਲੋਕ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿੰਦੇ ਹਨ।”

Rahul Gandhi

ਉਹਨਾਂ ਕਿਹਾ, “ਨੌਜਵਾਨਾਂ ਦੇ ਭਵਿੱਖ ਦੀ ਰਾਖੀ ਕਰਨਾ ਸਾਡਾ ਫਰਜ਼ ਹੈ। ਖੇਤੀ ਕਾਨੂੰਨਾਂ ਬਾਰੇ ਮੈਂ ਕਿਹਾ ਸੀ ਕਿ ਮੋਦੀ ਜੀ ਨੂੰ ਤਿੰਨੋਂ ਕਾਨੂੰਨ ਵਾਪਸ ਲੈਣੇ ਪੈਣਗੇ। ਕਾਂਗਰਸ ਹੁਣ ਕਹਿ ਰਹੀ ਹੈ ਕਿ ਮੋਦੀ ਜੀ ਨੂੰ ਅਗਨੀਪਥ ਸਕੀਮ ਵਾਪਸ ਲੈਣੀ ਪਵੇਗੀ। ਇਸ ਮੁੱਦੇ 'ਤੇ ਭਾਰਤ ਦਾ ਹਰ ਨੌਜਵਾਨ ਸਾਡੇ ਨਾਲ ਖੜ੍ਹਾ ਹੈ”। ਕਾਂਗਰਸ ਨੇਤਾ ਨੇ ਕਿਹਾ, “ਹਰ ਨੌਜਵਾਨ ਜਾਣਦਾ ਹੈ ਕਿ ਸੱਚੀ ਦੇਸ਼ ਭਗਤੀ ਫੌਜ ਨੂੰ ਮਜ਼ਬੂਤ ​​ਕਰਨ ਵਿਚ ਹੈ… ਸਰਕਾਰ ਨੇ ਦੇਸ਼ ਅਤੇ ਫੌਜ ਨਾਲ ਧੋਖਾ ਕੀਤਾ ਹੈ। ਅਸੀਂ ਇਸ ਯੋਜਨਾ ਨੂੰ ਰੱਦ ਕਰਵਾਵਾਂਗੇ”।