ਬਿਹਾਰ 'ਚ ਦੋ ਵੱਡੀਆਂ ਬੈਂਕਾਂ ਚ ਮਾਰਿਆ ਡਾਕਾ, 45 ਲੱਖ ਤੋਂ ਵੱਧ ਦੀ ਹੋਈ ਲੁੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਟਨਾ CCTV 'ਚ ਹੋਈ ਕੈਦ

photo

 

 ਪਟਨਾ: ਬਿਹਾਰ 'ਚ ਵੀਰਵਾਰ ਨੂੰ ਦੋ ਵੱਡੀਆਂ ਬੈਂਕ ਡਕੈਤੀਆਂ ਨੂੰ ਅੰਜਾਮ ਦਿਤਾ ਗਿਆ। ਸ਼ਿਓਹਰ 'ਚ ਬੈਂਕ ਆਫ ਬੜੌਦਾ 'ਚੋਂ 27 ਲੱਖ ਰੁਪਏ ਲੁੱਟੇ ਗਏ। 7 ਬਦਮਾਸ਼ਾਂ ਨੇ ਗਾਰਡ ਨੂੰ ਗੋਲੀ ਮਾਰ ਕੇ ਵਾਰਦਾਤ ਨੂੰ ਅੰਜਾਮ ਦਿਤਾ। ਇਸ ਦੇ ਨਾਲ ਹੀ ਮੋਤੀਹਾਰੀ ਵਿਚ ਆਈਸੀਆਈਸੀਆਈ ਬੈਂਕ ਵਿੱਚੋਂ 18.71 ਲੱਖ ਰੁਪਏ ਲੁੱਟ ਲਏ ਗਏ। ਵੀਰਵਾਰ ਸਵੇਰੇ ਜਿਵੇਂ ਹੀ ਸ਼ਿਵਹਰ 'ਚ ਬੈਂਕ ਖੁੱਲ੍ਹਿਆ ਤਾਂ 7 ਬਦਮਾਸ਼ ਪਿਸਤੌਲ ਲੈ ਕੇ ਬ੍ਰਾਂਚ ਦੇ ਅੰਦਰ ਦਾਖਲ ਹੋਏ। ਗਾਰਡ ਨੂੰ ਗੋਲੀ ਮਾਰ ਦਿਤੀ। ਫਿਰ ਇਕ ਮੁਲਾਜ਼ਮ ਨੂੰ ਹਥਿਆਰਾਂ ਦਾ ਡਰ ਦਿਖਾ ਕੇ ਲਾਕਰ ਖੋਲ੍ਹਿਆ ਅਤੇ ਬੈਗ ਵਿਚ ਪੈਸੇ ਭਰ ਕੇ ਭੱਜ ਗਏ।

ਇਹ ਵੀ ਪੜ੍ਹੋ: ਮੋਗਾ ਪੁਲਿਸ ਨੇ ਨਾਕਾਬੰਦੀ ਦੌਰਾਨ 4 ਨੌਜਵਾਨਾਂ ਨੂੰ ਕੀਤਾ ਕਾਬੂ, ਹਥਿਆਰ ਤੇ 8 ਲੱਖ ਦੀ ਨਕਦੀ ਬਰਾਮਦ 

ਬਦਮਾਸ਼ਾਂ ਨੇ ਸਿਰਫ 9 ਮਿੰਟਾਂ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿਤਾ। ਘਟਨਾ ਪਿਪਰਾਹੀ ਸਥਿਤ ਬੈਂਕ ਆਫ ਬੜੌਦਾ ਦੀ ਅੰਬ ਕਲਾ ਸ਼ਾਖਾ ਦੀ ਹੈ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ। ਇਸ ਦੇ ਨਾਲ ਹੀ ਮੋਤੀਹਾਰੀ 'ਚ ਬੈਂਕ ਬੰਦ ਹੋਣ ਤੋਂ ਪਹਿਲਾਂ ਦੋ ਬਾਈਕ ਸਵਾਰ 4 ਬਦਮਾਸ਼ ਆ ਗਏ। ਉਹਨਾਂ ਨੇ ਬੰਦੂਕ ਦੀ ਨੋਕ 'ਤੇ ਗਾਰਡ ਨੂੰ ਬੰਧਕ ਬਣਾ ਲਿਆ। ਫਿਰ 18.71 ਲੱਖ ਰੁਪਏ ਲੁੱਟ ਲਏ ਅਤੇ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਘਟਨਾ ਡੁਮਰੀਆ ਘਾਟ ਥਾਣਾ ਖੇਤਰ ਦੇ ਉੱਤਰ ਦੀ ਹੈ। ਸੂਚਨਾ ਤੋਂ ਬਾਅਦ ਐੱਸਪੀ ਕਾਂਤੇਸ਼ ਕੁਮਾਰ ਮਿਸ਼ਰਾ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਚਾਇਤਾਂ ਦੇ ਸੋਸ਼ਲ ਆਡਿਟ ਦੀ ਰਿਪੋਰਟ ਜਨਤਕ ਕੀਤੀ ਜਾਵੇਗੀ  

ਸ਼ਿਵਹਰ ਬੈਂਕ ਡਕੈਤੀ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਦੇਖਿਆ ਗਿਆ ਹੈ ਕਿ ਸਵੇਰੇ ਕਰੀਬ 10.17 ਵਜੇ ਦੋ ਬਦਮਾਸ਼ ਇਕ ਕਰਮਚਾਰੀ ਨੂੰ ਲਾਕਰ ਵਾਲੇ ਕਮਰੇ 'ਚ ਲੈ ਕੇ ਪਹੁੰਚੇ। ਇਕ ਬਦਮਾਸ਼ ਦੇ ਹੱਥ ਵਿਚ ਪਿਸਤੌਲ ਅਤੇ ਦੂਜੇ ਦੇ ਹੱਥ ਵਿਚ ਬੈਗ ਸੀ। ਫਿਰ ਇਕ-ਇਕ ਕਰਕੇ ਤਿੰਨ-ਚਾਰ ਬਦਮਾਸ਼ ਲਾਕਰ ਰੂਮ ਅਤੇ ਬਾਹਰ ਨਜ਼ਰ ਰੱਖਦੇ ਹਨ, ਜਿਨ੍ਹਾਂ ਦੇ ਹੱਥ ਵਿਚ ਪਿਸਤੌਲ ਹਨ। ਦੋ ਬਦਮਾਸ਼ ਤੇਜ਼ੀ ਨਾਲ ਬੈਗ ਵਿਚ ਪੈਸੇ ਭਰ ਲੈਂਦੇ ਹਨ ਅਤੇ ਫਿਰ 10:20 ਵਜੇ ਸਾਰੇ ਪੈਸੇ ਲੈ ਕੇ ਚਲੇ ਜਾਂਦੇ ਹਨ। ਇਨ੍ਹਾਂ ਬਦਮਾਸ਼ਾਂ 'ਚੋਂ ਕੁਝ ਨੇ ਮਾਸਕ ਪਾਏ ਹੋਏ ਸਨ ਅਤੇ ਕੁਝ ਨੇ ਹੈਲਮੇਟ ਪਾਏ ਹੋਏ ਸਨ।

ਇਹ ਵੀ ਪੜ੍ਹੋ: ਖੰਨਾ 'ਚ ਜ਼ਿਆਦਾ ਸ਼ਰਾਬ ਪੀਣ ਕਾਰਨ ਨੌਜਵਾਨ ਦੀ ਹੋਈ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਨਿਰਧਾਰਤ ਸਮੇਂ ’ਤੇ ਖੁੱਲ੍ਹਿਆ। ਸਾਰੇ ਕਰਮਚਾਰੀ ਅਤੇ ਅਧਿਕਾਰੀ ਆਪੋ-ਆਪਣੇ ਕੰਮਾਂ ਵਿਚ ਰੁੱਝ ਗਏ। ਇਸ ਦੌਰਾਨ 7 ਦੀ ਗਿਣਤੀ 'ਚ ਬਦਮਾਸ਼ ਬੈਂਕ ਸ਼ਾਖਾ ਦੇ ਅੰਦਰ ਦਾਖਲ ਹੋਏ ਅਤੇ ਬੰਦੂਕ ਦੀ ਨੋਕ 'ਤੇ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਲਾਕਰ ਦੀ ਚਾਬੀ ਲੈ ਕੇ ਲੁਟੇਰਿਆਂ ਨੇ ਸਾਰਾ ਪੈਸਾ ਲੁੱਟ ਲਿਆ। ਲੁੱਟ ਦੌਰਾਨ ਜਦੋਂ ਗਾਰਡ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਗਾਰਡ ਦੀ ਰਾਈਫਲ ਨੂੰ ਨੁਕਸਾਨ ਪਹੁੰਚਾਇਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ।