ਚੇਂਨਈ ਵਿਚ 4 ਮੰਜ਼ਿਲਾ ਇਮਾਰਤ ਢਹਿਣ ਨਾਲ ਇਕ ਦੀ ਮੌਤ ਅਤੇ 23 ਜਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੋਇਡਾ ਦੇ ਸ਼ਾਹਬੇਰੀ ਹਾਦਸੇ ਤੋਂ ਬਾਅਦ ਹੁਣ ਚੇਂਨਈ ਦੇ ਕੰਦਨਚਾਵੜੀ ਵਿਚ ਇੱਕ ਚਾਰ ਮੰਜ਼ਿਲਾ ਉਸਾਰੀ ਅਧੀਨ ਇਮਾਰਤ ਢਹਿਣ ਦੀ ਘਟਨਾ ਸਾਹਮਣੇ ਆਈ ਹੈ

Building collapses in Chennai

ਚੇੱਨਈ, ਨੋਇਡਾ ਦੇ ਸ਼ਾਹਬੇਰੀ ਹਾਦਸੇ ਤੋਂ ਬਾਅਦ ਹੁਣ ਚੇਂਨਈ ਦੇ ਕੰਦਨਚਾਵੜੀ ਵਿਚ ਇੱਕ ਚਾਰ ਮੰਜ਼ਿਲਾ ਉਸਾਰੀ ਅਧੀਨ ਇਮਾਰਤ ਢਹਿਣ ਦੀ ਘਟਨਾ ਸਾਹਮਣੇ ਆਈ ਹੈ। ਇਸ ਇਮਾਰਤ ਦੇ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 23 ਲੋਕ ਜਖ਼ਮੀ ਹੋ ਗਏ ਹਨ। ਜਖ਼ਮੀਆਂ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਮਲਬੇ ਵਿਚ ਦਬੇ ਲੋਕਾਂ ਨੂੰ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਰਮੀ ਘਟਨਾ ਸਥਾਨ 'ਤੇ ਮੌਜੂਦ ਹਨ। ਦੱਸ ਦਈਏ ਕਿ ਇਸ ਵਿਚ ਐਸਡੀਆਰਐਫ, ਐਨਡੀਆਰਐਫ ਅਤੇ ਪੁਲਿਸਕਰਮੀਆਂ ਦੇ ਨਾਲ ਸਥਾਨਕ ਲੋਕਾਂ ਦੀ ਮਦਦ ਲਈ ਜਾ ਰਹੀ ਹੈ।