ਟਵਿਟਰ 'ਤੇ ਪੀਐਮ ਮੋਦੀ ਨੇ ਕੀਤੇ ਪ੍ਰਸ਼ੰਸ਼ਕਾਂ ਨੂੰ ਰਿਪਲਾਈ
ਪੀਐਮ ਮੋਦੀ ਟਵਿਟਰ ਦੇ ਕਿੰਗ ਹਨ ਅਤੇ ਫਾਲੋਅਰਸ ਦੇ ਮਾਮਲੇ ਵਿਚ ਦੁਨੀਆ ਦੇ ਮੰਤਰੀਆਂ ਵਿਚ ਟਰੰਪ ਅਤੇ ਪੋਪ ਫਰਾਂਸਿਸ ਤੋਂ ਬਾਅਦ ਉਹ ਤੀਜੇ ਸਥਾਨ 'ਤੇ ਹਨ
ਨਵੀਂ ਦਿੱਲੀ, ਪੀਐਮ ਮੋਦੀ ਟਵਿਟਰ ਦੇ ਕਿੰਗ ਹਨ ਅਤੇ ਫਾਲੋਅਰਸ ਦੇ ਮਾਮਲੇ ਵਿਚ ਦੁਨੀਆ ਦੇ ਮੰਤਰੀਆਂ ਵਿਚ ਟਰੰਪ ਅਤੇ ਪੋਪ ਫਰਾਂਸਿਸ ਤੋਂ ਬਾਅਦ ਉਹ ਤੀਜੇ ਸਥਾਨ 'ਤੇ ਹਨ। ਟਵਿਟਰ ਉੱਤੇ ਆਪਣੀ ਫੈਨ ਫਾਲੋਇੰਗ ਨੂੰ ਅਡਰੈਸ ਕਰਨ ਅਤੇ ਵਾਰਤਾਲਾਪ ਕਰਨ ਲਈ ਐਤਵਾਰ ਨੂੰ ਪੀਐਮ ਨੇ ਲੋਕਾਂ ਨੂੰ ਟਵੀਟ ਦੇ ਜਵਾਬ ਦੇਣੇ ਸ਼ੁਰੂ ਕੀਤੇ। ਬੇਭਰੋਸਗੀ ਮਾਤੇ 'ਤੇ ਜਿੱਤ ਹਾਸਲ ਕਰਨ ਤੋਂ ਬਾਅਦ ਮੋਦੀ ਨੂੰ ਜਿੱਥੇ ਵਧਾਈਆਂ ਮਿਲੀਆਂ, ਉਥੇ ਹੀ ਕੁਝ ਸਲਾਹਾਂ ਵੀ ਦਿੱਤੀ ਗਈਆਂ, ਜਿਨੂੰ ਉਨ੍ਹਾਂ ਨੇ ਸਮਾਇਲੀ ਦੇ ਨਾਲ ਨੋਟ ਕੀਤਾ।
ਗਣੇਸ਼ ਨੇ ਲਿਖਿਆ ਸੀ ਕਿ ਬੇਭਰੋਸਗੀ ਮਤੇ 'ਤੇ ਦੇਰ ਰਾਤ ਤੱਕ ਭਾਸ਼ਣ ਦੇਣ ਤੋਂ ਬਾਅਦ ਅਗਲੇ ਦਿਨ 12 ਵਜੇ ਪੀਐਮ ਸ਼ਾਹਜਹਾਂਪੁਰ ਵਿਚ ਕਿਸਾਨਾਂ ਨੂੰ ਸੰਬੋਧਿਤ ਕਰਦੇ ਦਿਖਾਈ ਦਿੱਤੇ। ਉਨ੍ਹਾਂ ਨੇ ਲਿਖਿਆ ਕਿ 'ਵਾਹ ! 60 - 70 ਦੀ ਉਮਰ ਵਿਚ ਵੀ ਮੋਦੀ ਉੱਤੇ ਥਕਾਵਟ ਨਹੀਂ ਦਿਖਾਈ ਦਿੰਦੀ। ਇਸਦਾ ਜਵਾਬ ਦਿੰਦੇ ਹੋਏ ਪੀਐਮ ਨੇ ਲਿਖਿਆ ਕਿ 125 ਕਰੋੜ ਭਾਰਤੀਆਂ ਦੀ ਦੁਆ ਅਤੇ ਅਰਦਾਸ ਹੀ ਉਨ੍ਹਾਂ ਦੀ ਤਾਕਤ ਹੈ ਅਤੇ ਉਨ੍ਹਾਂ ਦਾ ਪੂਰਾ ਸਮਾਂ ਦੇਸ਼ ਲਈ ਹੀ ਹੈ।