ਬੈਂਕ ਵਿਚੋਂ 2 .10 ਲੱਖ ਰੁਪਏ ਖੋਹ ਕੇ ਭੱਜ ਰਹੀਆਂ ਔਰਤਾਂ ਨੂੰ ਲੋਕਾਂ ਨੇ ਫੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਸੋਨੀਪਤ ਸ਼ਹਿਰ ਵਿਚ ਗੋਹਾਨਾ ਰੋਡ ਸਥਿਤ ਹਿੰਦੂ ਕਾਲਜ  ਦੇ ਕੋਲ ਪੰਜਾਬ ਨੇਸ਼ਨਲ ਬੈਂਕ ਵਿਚ 2 .10 ਲੱਖ ਰੁਪਏ ਜਮਾਂ ਕਰਾਉਣ ਆਏ ਪਤੀ-

money

ਹਰਿਆਣਾ ਦੇ ਸੋਨੀਪਤ ਸ਼ਹਿਰ ਵਿਚ ਗੋਹਾਨਾ ਰੋਡ ਸਥਿਤ ਹਿੰਦੂ ਕਾਲਜ  ਦੇ ਕੋਲ ਪੰਜਾਬ ਨੇਸ਼ਨਲ ਬੈਂਕ ਵਿਚ 2 .10 ਲੱਖ ਰੁਪਏ ਜਮਾਂ ਕਰਾਉਣ ਆਏ ਪਤੀ-ਪਤਨੀ ਤੋਂ  ਤਿੰਨ ਔਰਤਾਂ ਨੇ ਸਾਰੇ ਪੈਸੇ ਖੋਹ ਲਏ। ਤੁਹਾਨੂੰ ਦਸ ਦੇਈਏ ਕੇ ਚੋਰੀ ਕਰਨ ਉਪਰੰਤ ਔਰਤਾਂ ਬੈਂਕ ਤੋਂ ਬਾਹਰ ਭੱਜ ਕੇ ਆਟੋ ਵਿਚ ਬੈਠਣ ਲੱਗੀਆਂ ਤਾਂ ਬੈਂਕ ਗਾਰਡ ਨੇ ਉਨ੍ਹਾਂ ਨੂੰ ਨਗਦੀ ਨਾਲ ਭਰਿਆ ਥੈਲਾ ਖੌਹ ਲਿਆ।

ਇਸ ਉਪਰੰਤ ਜਦੋ ਔਰਤਾਂ ਨੇ ਭੱਜਣ ਦੀ ਕੋਸ਼ਿਸ ਕੀਤੀ ਤਾ ਰਾਹਗੀਰਾਂ ਨੇ ਉਨ੍ਹਾਂ ਨੂੰ ਫੜ ਲਿਆ।ਬਾਅਦ ਵਿਚ ਮਾਮਲੇ ਦੀ ਸ਼ਿਕਾਇਤ ਗੋਹਾਨਾ ਰੋਡ ਚੌਕੀ ਪੁਲਿਸ ਨੂੰ ਦੇ ਦਿੱਤੀ ਗਈ। ਪੁਲਿਸ ਨੇ ਤਿੰਨਾਂ ਦੇ ਖਿਲਾਫ ਝਪਟਮਾਰੀ ਦਾ ਮਾਮਲਾ ਦਰਜ਼ ਕਰਕੇ ਉਨ‍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਹਿਕਾਰੀਆਂ ਨੇ ਆਰੋਪੀ ਔਰਤਾਂ ਤੋਂ  ਪੁੱਛ-ਗਿਛ ਕਰ ਰਹੀ ਹੈ।ਤੁਹਾਨੂੰ ਦਸ ਦੇਈਏ ਜਗਪਾਲ ਸਿੰਘ ਆਪਣੇ ਪਤਨੀ ਨਾਲ ਪੰਜਾਬ ਨੈਸ਼ਨਲ ਬੈਂਕ `ਚ 2.10 ਲੱਖ ਰੁਪਏ ਦੀ ਰਾਸ਼ੀ ਜਮਾ ਕਰਵਾਉਣ ਗਏ ਸਨ।  

ਤੁਹਾਂਨੂੰ ਦਸ ਦੇਈਏ ਕੇ ਇਹ ਜੋੜੀ ਪਿੰਡ ਮਹਲਾਨਾ ਦੇ ਵਸਨੀਕ ਹਨ। ਨਗਦੀ ਜਮਾਂ ਕਰਾਉਣ ਤੋਂ ਪਹਿਲਾਂ ਉਹ ਬੈਂਕ ਕਾਪੀ ਵਿਚ ਐਟਰੀ ਕਰਾਉਣ ਲਗਾ।  ਉਸ ਨੇ ਨਗਦੀ ਨਾਲ ਭਰਿਆ ਥੈਲਾ ਆਪਣੀ ਪਤਨੀ ਨੂੰ ਦੇ ਦਿਤਾ। ਇਸ ਮੌਕੇ ਇਕ ਤੀਵੀ ਉਸ ਦੀ ਪਤਨੀ  ਦੇ ਹੱਥ `ਚੋ ਪੈਸਿਆਂ ਨਾਲ ਭਰਿਆ ਥੈਲਾ ਖੋਹ ਕੇ ਬਾਹਰ ਨੂੰ ਦੌੜ ਗਈ।ਇਸ ਉਤੇ ਉਸ ਦੀ ਪਤਨੀ ਨੇ ਰੌਲਾ ਪਾ ਦਿਤਾ  ਜਿਸ ਨਾਲ ਪੂਰੇ ਬੈਂਕ `ਚ ਹਫੜਾ ਦਫੜੀ ਮੱਚ ਗਈ।  ਜਿਸ ਦੌਰਾਨ ਬੈਂਕ ਦੇ ਗਾਰਡ ਨੇ ਉਹਨਾਂ ਔਰਤਾਂ ਦਾ ਪਿੱਛਾ ਕੀਤਾ ਤੇ ਉਹਨਾਂ ਨੂੰ ਫੜ ਲਿਆ।

ਦਸਿਆ ਜਾ ਰਿਹਾ ਹੈ ਕੇ ਇਹਨਾਂ  ਮਹਿਲਾਵਾਂ ਨੇ ਪਹਿਲਾ ਵੀ ਕਾਫੀ ਇਸ ਤਰਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿਤਾ ਹੈ। ਗਾਰਡ ਨੇ ਇਹਨਾਂ ਔਰਤਾਂ ਨੂੰ ਫੜ ਕੇ ਸਥਾਨਕ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿਤੀ। ਘਟਨਾ ਦਾ ਪਤਾ ਚਲਦਿਆ ਹੀ ਮੌਕੇ ਤੇ ਪੁਲਿਸ ਪਹੁੰਚ ਗਈ ਹੈ। ਅਤੇ ਹਨ ਔਰਤਾਂ ਨੂੰ ਹਿਰਾਸਤ `ਚ ਲੈ ਲਿਆ। ਔਰਤਾਂ ਤੋਂ ਨਕਦੀ ਰਾਸ਼ੀ ਬਰਾਮਦ ਕਰਕੇ ਜਗਪਾਲ ਸਿੰਘ ਅਤੇ ਉਸ ਦੀ ਪਤਨੀ ਨੂੰ ਦੇ ਦਿਤੀ।  

ਪੁਲਿਸ ਨੇ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਦਾ ਕਹਿਣਾ ਹੈ ਕੇ ਇਸ ਮਾਮਲੇ ਤੇ ਦੋਸ਼ੀਆਂ ਦੇ ਵਿਰੁੱਧ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ। ਅਤੇ ਹੁਣ ਤਕ ਜੋ ਵੀ ਘਟਨਾਵਾਂ ਨੂੰ ਇਹਨਾਂ ਆਰੋਪੀਆਂ ਨੂੰ ਅੰਜਾਮ ਦਿਤਾ ਹੈ। ਉਹਨਾਂ `ਤੇ ਵੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕੇ ਇਹਨਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇਗੀ।