ਸਾਵਧਾਨ! ਘਰ ਬੈਠੇ-ਬੈਠੇ ਵੀ ਹੋ ਸਕਦੇ ਹੋ ਕੋਰੋਨਾ ਦੇ ਸ਼ਿਕਾਰ, ਅਧਿਐਨ ਵਿਚ ਹੋਇਆ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੱਖਣੀ ਕੋਰੀਆ ਦੇ ਵਿਗਿਆਨੀਆਂ ਨੇ ਪਾਇਆ ਕਿ ਲੋਕਾਂ ਵਿਚ ਬਾਹਰ ਦੀ ਬਜਾਏ ਅਪਣੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਆਉਣ ਨਾਲ ਕੋਰੋਨਾ ਦੀ ਲਾਗ ਦਾ ਖਤਰਾ ਜ਼ਿਆਦਾ ਹੈ।

Corona virus

ਨਵੀਂ ਦਿੱਲੀ: ਦੱਖਣੀ ਕੋਰੀਆ ਦੇ ਮਹਾਂਮਾਰੀ ਵਿਗਿਆਨੀਆਂ ਨੇ ਪਾਇਆ ਕਿ ਲੋਕਾਂ ਵਿਚ ਬਾਹਰ ਦੀ ਬਜਾਏ ਅਪਣੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਆਉਣ ਨਾਲ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਖਤਰਾ ਜ਼ਿਆਦਾ ਹੈ। 16 ਜੁਲਾਈ ਨੂੰ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ 5706 “ਇੰਡੈਕਸ ਮਰੀਜਾਂ” ‘ਤੇ ਵਿਸਤਾਰ ਨਾਲ ਦੇਖਿਆ ਗਿਆ, ਜੋ ਕੋਰੋਨਾ ਪਾਜ਼ੇਟਿਵ ਸੀ। 

ਨਤੀਜਿਆਂ ਤੋਂ ਪਤਾ ਚੱਲਿਆ ਹੈ ਕਿ 100 ਵਿਚੋਂ ਸਿਰਫ ਦੋ ਲੋਕਾਂ ਵਿਚ ਸੰਕਰਮਣ ਘਰ ਦੇ ਬਾਹਰ ਤੋਂ ਆਇਆ ਹੈ ਜਦਕਿ 10 ਵਿਚੋਂ ਇਕ ਨੂੰ ਅਪਣੇ ਹੀ ਪਰਿਵਾਰ ਤੋਂ ਸੰਕਰਮਣ ਫੈਲਿਆ ਹੈ। ਜਦੋਂ ਪਹਿਲੀ ਵਾਰ ਪੁਸ਼ਟੀ ਕੀਤੇ ਗਏ ਮਾਮਲਿਆਂ ਵਿਚ ਪੀੜਤ ਦੀ ਉਮਰ 60 ਜਾਂ 70 ਹੋਵੇ ਤਾਂ ਘਰ ਵਿਚ ਸੰਕਰਮਣ ਦੀ ਦਰ ਜ਼ਿਆਦਾ ਹੋ ਜਾਂਦੀ ਹੈ।

ਕੋਰੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਦੇ ਡਾਇਰੈਕਟਰ ਜਿਓਂਗ ਯੂ-ਕਯਾਂਗ ਨੇ ਕਿਹਾ, ‘ਅਜਿਹਾ ਇਸ ਲਈ ਹੈ ਕਿਉਂਕਿ ਪਰਿਵਾਰਕ ਮੈਂਬਰਾਂ ਦੇ ਇਸ ਵਰਗ ਦੇ ਮੈਂਬਰਾਂ ਦੇ ਸੰਪਰਕ ਵਿਚ ਆਉਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।ਹੈਲੀਮ ਯੂਨੀਵਰਸਿਟੀ ਕਾਲਜ ਦੇ ਪ੍ਰੋਫੈਸਰ ਡਾਕਟਰ ਚੋ ਯੰਗ ਨੇ ਕਿਹਾ ਕਿ 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪੀੜਤ ਹੋਣ ਦਾ ਸ਼ੱਕ ਬੇਹੱਦ ਘੱਟ ਹੁੰਦਾ ਹੈ।

ਬੱਚੇ ਜ਼ਿਆਦਾਤਰ ਐਸਿਮਟੋਪਮੈਟਿਕ ਹੁੰਦੇ ਹਨ। ਯਾਨੀ ਇਨ੍ਹਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਦਿਖਦੇ। ਇਸ ਲਈ ਇਨ੍ਹਾਂ ਵਿਚ ਕੋਰੋਨਾ ਨੂੰ ਪਛਾਣਨ ਵਿਚ ਸ਼ੁਰੂਆਤੀ ਮੁਸ਼ਕਲਾਂ ਆਉਂਦੀਆਂ ਹਨ। ਡਾ. ਚੋ ਯੰਗ ਨੇ ਚਿਤਾਵਨੀ ਦਿੱਤੀ ਕਿ ਕੋਰੋਨਾ ਵਾਇਰਸ ਕਿਸੇ ਵੀ ਉਮਰ ਦੇ ਇਨਸਾਨ ਨੂੰ ਨਹੀਂ ਛੱਡ ਰਿਹਾ ਹੈ। ਉਹ ਹਰ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ।