ਭਾਰੀ ਹੰਗਾਮੇ ਦੇ ਚਲਦਿਆਂ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਅੰਤਰਦੇਸ਼ੀ ਜਲਯਾਨ ਬਿੱਲ 2021

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਵਿਚਾਲੇ  ਸਮੁੰਦਰੀ ਜ਼ਹਾਜ਼ਾਂ ਬਾਰੇ ਮੰਤਰੀ ਸਰਬਾਨੰਦਾ ਸੋਨੋਵਾਲ ਨੇ ਅੰਤਰਦੇਸ਼ੀ ਜਲਯਾਨ ਬਿੱਲ  2021 ਪੇਸ਼ ਕੀਤਾ

Inland Vessel Bill introduced in Lok Sabha

ਨਵੀਂ ਦਿੱਲੀ: ਲੋਕ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਵਿਚਾਲੇ  ਸਮੁੰਦਰੀ ਜ਼ਹਾਜ਼ਾਂ ਬਾਰੇ ਮੰਤਰੀ ਸਰਬਾਨੰਦਾ ਸੋਨੋਵਾਲ ਨੇ ਅੰਤਰਦੇਸ਼ੀ ਜਲਯਾਨ ਬਿੱਲ  2021 ਪੇਸ਼ ਕੀਤਾ, ਜਿਸ ਵਿਚ ਨਦੀਆਂ ਵਿਚ ਜਹਾਜ਼ਾਂ ਦੀ ਸੁਰੱਖਿਆ, ਰਜਿਸਟ੍ਰੇਸ਼ਨ ਅਤੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਗਏ ਹਨ। ਬਿੱਲ ਪੇਸ਼ ਕਰਦਿਆਂ ਸੋਨੋਵਾਲ ਨੇ ਦੱਸਿਆ ਕਿ ਇਹ ਬਿੱਲ ਜਹਾਜ਼ਾਂ ਦੀ ਸੁਰੱਖਿਆ, ਰਜਿਸਟ੍ਰੇਸ਼ਨ ਅਤੇ ਨਿਰਵਿਘਨ ਸੰਚਾਲਨ ਦੇ ਉਦੇਸ਼ ਲਈ ਲਿਆਂਦਾ ਗਿਆ ਹੈ।

ਹੋਰ ਪੜ੍ਹੋ: ਸਕੂਲ ਦੀ ਲਾਪਰਵਾਈ ਕਾਰਨ ਗੰਭੀਰ ਬਿਮਾਰੀ ਦੀ ਸ਼ਿਕਾਰ ਹੋਈ ਵਿਦਿਆਰਥਣ, SC ਵੱਲੋਂ ਮੁਆਵਜ਼ੇ ਦਾ ਆਦੇਸ਼

ਇਸ ਨਾਲ ਪ੍ਰਦੂਸ਼ਣ ਕੰਟਰੋਲ ਵਿਚ ਵੀ ਮਦਦ ਮਿਲੇਗੀ। ਕੇਂਦਰੀ ਮੰਤਰੀ ਮੰਡਲ ਨੇ ਪਿਛਲੇ ਮਹੀਨੇ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ। ਸਰਕਾਰ ਨੇ ਕਿਹਾ ਸੀ ਕਿ ਨਦੀ ਵਿਚ ਚੱਲ ਰਹੇ ਜਹਾਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਸੰਚਾਲਨ ਦੀ ਪ੍ਰਣਾਲੀ ਇਸ ਸਮੇਂ ਭਾਰਤੀ ਜਹਾਜ਼ ਐਕਟ ਦੇ ਘੇਰ ਵਿਚ ਹੈ। ਇਹ ਕਾਨੂੰਨ 1917 ਵਿਚ ਬਣਾਇਆ ਗਿਆ ਸੀ ਅਤੇ ਕਾਫ਼ੀ ਪੁਰਾਣਾ ਹੋ ਗਿਆ ਹੈ।

ਹੋਰ ਪੜ੍ਹੋ: ਕਾਂਗਰਸ MPs ਨੇ ਖੇਤੀ ਕਾਨੂੰਨਾਂ ਵਿਰੁੱਧ ਕੀਤਾ ਪ੍ਰਦਰਸ਼ਨ, ‘ਕਾਲੇ ਕਾਨੂੰਨ ਵਾਪਸ ਲਓ’ ਦੇ ਲਾਏ ਨਾਅਰੇ

ਸਰਕਾਰ ਨੇ ਕਿਹਾ ਸੀ ਕਿ ਉਸ ਸਮੇਂ ਸਾਰੇ ਰਾਜਾਂ ਦੇ ਆਪਣੇ ਨਿਯਮ ਸਨ। ਇਕ ਰਾਜ ਤੋਂ ਦੂਜੇ ਰਾਜ ਵਿਚ ਜਾਣ ਲਈ ਆਗਿਆ ਲੈਣੀ ਪੈਂਦੀ ਸੀ ਅਤੇ ਇਸ ਨਾਲ ਮੁਸ਼ਕਲਾਂ ਪੈਦਾ ਹੁੰਦੀਆਂ ਸਨ। ਅਜਿਹੀ ਸਥਿਤੀ ਵਿਚ ਇਹ ਬਿੱਲ ਜਹਾਜ਼ਾਂ ਦੀ ਸੁਰੱਖਿਆ, ਰਜਿਸਟ੍ਰੇਸ਼ਨ ਅਤੇ ਨਿਰਵਿਘਨ ਸੰਚਾਲਨ ਦੇ ਉਦੇਸ਼ ਲਈ ਲਿਆਂਦਾ ਗਿਆ ਹੈ।