Cannes: ਪਾਇਲ ਕਪਾਡੀਆ ਦੀ ਦਸਤਾਵੇਜ਼ੀ ਫ਼ਿਲਮ ਨੂੰ ਮਿਲਿਆ Oeil d’or (ਗੋਲਡਨ ਆਈ) ਪੁਰਸਕਾਰ
FTII ਪ੍ਰਧਾਨ ਵਜੋਂ ਗਜਿੰਦਰ ਚੌਹਾਨ ਦੀ ਨਿਯੁਕਤੀ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਪਾਇਲ ਖ਼ਿਲਾਫ਼ ਹੋਈ ਸੀ ਕਾਰਵਾਈ
ਮੁੰਬਈ: ਫ਼ਿਲਮ ਨਿਰਮਾਤਾ ਪਾਇਲ ਕਪਾਡੀਆ ਨੂੰ 47ਵੇਂ ਕਾਂਸ ਫਿਲਮ ਸਮਾਰੋਹ ਵਿਚ ਉਹਨਾਂ ਦੀ ਫ਼ਿਲਮ ‘ਅ ਨਾਈਟ ਆਫ ਨੋਇੰਗ ਨਥਿੰਗ’ ਲਈ ਓਇਲ ਡੀ ਓਰ (ਗੋਲਡਨ ਆਈ) ਪੁਰਸਕਾਰ ਮਿਲਿਆ ਹੈ। ਪਾਇਲ ਕਪਾਡੀਆ ਨੇ 2015 ਵਿਚ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ (ਐਫਟੀਆਈਆਈ) ਦੇ ਪ੍ਰਧਾਨ ਵਜੋਂ ਗਜਿੰਦਰ ਚੌਹਾਨ ਦੀ ਨਿਯੁਕਤੀ ਵਿਰੁੱਧ ਚਾਰ ਮਹੀਨਿਆਂ ਦੇ ਵਿਰੋਧ ਦੀ ਅਗਵਾਈ ਕੀਤੀ ਸੀ।
ਹੋਰ ਪੜ੍ਹੋ: ਸਕੂਲ ਦੀ ਲਾਪਰਵਾਈ ਕਾਰਨ ਗੰਭੀਰ ਬਿਮਾਰੀ ਦੀ ਸ਼ਿਕਾਰ ਹੋਈ ਵਿਦਿਆਰਥਣ, SC ਵੱਲੋਂ ਮੁਆਵਜ਼ੇ ਦਾ ਆਦੇਸ਼
ਇਹ ਪ੍ਰਦਰਸ਼ਨ ਐਫਟੀਆਈਆਈ ਕੈਂਪਸ ਵਿਚ ਸਭ ਤੋਂ ਲੰਬੇ ਸਮੇਂ ਚੱਲੇ ਪ੍ਰਦਰਸ਼ਨਾਂ ਵਿਚੋਂ ਇਕ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਚੌਹਾਨ ਦੀ ਸੰਸਥਾ ਦੀ ਅਗਵਾਈ ਕਰਨ ਦੀ ਯੋਗਤਾ 'ਤੇ ਸਵਾਲ ਉਠਾਉਂਦਿਆਂ ਕਲਾਸਾਂ ਦਾ ਬਾਈਕਾਟ ਕੀਤਾਸੀ । ਚੌਹਾਨ ਨੇ ਕਈ ਮਿਥਿਹਾਸਕ ਸੀਰੀਅਲਾਂ ਵਿਚ ਕੰਮ ਕੀਤਾ ਹੈ ਅਤੇ ਨਿਯੁਕਤੀ ਸਮੇਂ ਉਹ ਇਕ ਭਾਜਪਾ ਨੇਤਾ ਸਨ। ਇਸ ਮਾਮਲੇ ਵਿਚ ਪੁਣੇ ਪੁਲਿਸ ਨੇ ਪਾਇਲ ਕਪਾਡੀਆ ਅਤੇ 34 ਹੋਰ ਵਿਦਿਆਰਥੀਆਂ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਸੀ।
ਹੋਰ ਪੜ੍ਹੋ: ਕਾਂਗਰਸ MPs ਨੇ ਖੇਤੀ ਕਾਨੂੰਨਾਂ ਵਿਰੁੱਧ ਕੀਤਾ ਪ੍ਰਦਰਸ਼ਨ, ‘ਕਾਲੇ ਕਾਨੂੰਨ ਵਾਪਸ ਲਓ’ ਦੇ ਲਾਏ ਨਾਅਰੇ
ਦਰਅਸਲ ਐਫਟੀਆਈਆਈ ਦੇ ਤਤਕਾਲੀ ਨਿਰਦੇਸ਼ਕ ਪ੍ਰਸ਼ਾਂਤ ਪਥਰਾਬੇ ਨੇ ਵਿਦਿਆਰਥੀਆਂ ਨੂੰ ਅਧੂਰੇ ਕੰਮਾਂ 'ਤੇ ਗਰੇਡਿੰਗ ਦੇਣ ਦਾ ਫੈਸਲਾ ਕੀਤਾ ਸੀ, ਜਿਸ ਦੇ ਵਿਰੋਧ ਵਿਚ ਕਪਾਡੀਆ ਸਣੇ ਇਹਨਾਂ ਵਿਦਿਆਰਥੀਆਂ ਨੇ ਕਥਿਤ ਤੌਰ 'ਤੇ ਉਹਨਾਂ ਦੇ ਦਫਤਰ ਵਿਚ ਭੰਨ-ਤੋੜ ਕੀਤੀ ਸੀ ਅਤੇ ਉਸ ਨੂੰ ਬੰਦੀ ਬਣਾ ਲਿਆ ਸੀ। ਪਾਇਲ ਕਪਾਡੀਆ ਦੀ ਵਜ਼ੀਫ਼ਾ ਗ੍ਰਾਂਟ ਵੀ ਕੱਟ ਦਿੱਤੀ ਗਈ।
ਹੋਰ ਪੜ੍ਹੋ: ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਖਿਲਾਫ FIR ਦਰਜ, 15 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਆਰੋਪ
ਮੀਡੀਆ ਰਿਪੋਰਟਾਂ ਅਨੁਸਾਰ ਕਪਾਡੀਆ ਦੀ 13 ਮਿੰਟ ਦੀ ਫਿਲਮ ‘ਆਫਟਰਨੂਨ ਕਲਾਊਡਸ’ ਨੂੰ ਕਾਂਸ ਵਿਚ ਸਕਰੀਨਿੰਗ ਲਈ ਚੁਣੇ ਜਾਣ ਤੋਂ ਬਾਅਦ ਐਫਟੀਆਈਆਈ ਨੇ ਉਹਨਾਂ ਦੀ ਯਾਤਰਾ ਦਾ ਖਰਚਾ ਚੁੱਕਣ ਦੀ ਪੇਸ਼ਕਸ਼ ਕੀਤੀ ਸੀ। ਉਦੋਂ ਤੱਕ ਚੌਹਾਨ ਦੀ ਥਾਂ ਭਾਜਪਾ ਸਮਰਥਨ ਅਨੁਪਮ ਖੇਰ ਨੂੰ ਐਫਟੀਆਈਆਈ ਦਾ ਪ੍ਰਧਾਨ ਬਣਾ ਦਿੱਤਾ ਗਿਆ। ਕਪਾਡੀਆ ਦੀ ਹਾਲੀਆ ਫਿਲਮ 'ਅ ਨਾਈਟ ਆਫ ਨੋਇੰਗ ਨਥਿੰਗ’ ਭਾਰਤ ਵਿਚ ਇਕ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਕਹਾਣੀ ਹੈ ਜੋ ਆਪਣੇ ਪ੍ਰੇਮੀ ਨੂੰ ਇਕ ਪੱਤਰ ਲਿਖਦੀ ਹੈ, ਜੋ ਉਸ ਤੋਂ ਦੂਰ ਹੈ।