ਭਾਰਤੀ ਬਾਕਸਿੰਗ ਦੇ ਪਹਿਲੇ ਦਰੋਣਾਚਾਰੀਆ ਪੁਰਸਕਾਰ ਵਿਜੇਤਾ ਕੋਚ ਓ.ਪੀ.ਭਾਰਦਵਾਜ ਦਾ ਦੇਹਾਂਤ

ਏਜੰਸੀ

ਖ਼ਬਰਾਂ, ਖੇਡਾਂ

10 ਦਿਨ ਪਹਿਲਾਂ ਹੋਈ ਸੀ ਪਤਨੀ ਦੀ ਮੌਤ

OP Bhardwaj

ਨਵੀਂ ਦਿੱਲੀ: ਮੁੱਕੇਬਾਜ਼ੀ ਵਿਚ ਭਾਰਤ ਦੇ ਪਹਿਲੇ ਦਰੋਣਾਚਾਰੀਆ ਪੁਰਸਕਾਰ ਵਿਜੇਤਾ ਕੋਚ ਓ.ਪੀ.ਭਾਰਦਵਾਜ ਦਾ ਲੰਬੀ ਬਿਮਾਰੀ ਦੇ ਚਲਦਿਆਂ ਅੱਜ ਦੇਹਾਂਤ ਹੋ ਗਿਆ। ਉਹਨਾਂ ਦੀ ਉਮਰ 82 ਸਾਲ ਸੀ। 10 ਦਿਨ ਪਹਿਲਾਂ ਹੀ ਉਹਨਾਂ ਦੀ ਪਤਨੀ ਦੀ ਮੌਤ ਹੋਈ ਸੀ।

ਉਹ ਪਿਛਲੇ ਲੰਮੇ ਸਮੇਂ ਤੋਂ ਉਮਰ ਨਾਲ ਜੁੜੇ ਸਿਹਤ ਵਿਗਾੜਾਂ ਨਾਲ ਜੂਝ ਰਹੇ ਸਨ। ਭਾਰਦਵਾਜ ਨੂੰ 1985 ਵਿਚ ਦਰੋਣਾਚਾਰੀਆ ਪੁਰਸਕਾਰ ਸ਼ੁਰੂ ਕੀਤੇ ਜਾਣ ’ਤੇ ਬਾਲਚੰਦਰ ਭਾਸਕਰ ਭਾਗਵਤ (ਕੁਸ਼ਤੀ) ਅਤੇ ਓ.ਐੱਮ ਨੰਬੀਅਰ (ਅਥਲੈਟਿਕਸ) ਨਾਲ ਕੋਚਾਂ ਨੂੰ ਦਿੱਤੇ ਜਾਣ ਵਾਲੇ ਸਰਵਉੱਚ ਪੁਰਸਕਾਰ ਨਾਲ ਇਹ ਸਨਮਾਨਤ ਕੀਤਾ ਗਿਆ। ਓ.ਪੀ ਭਾਰਦਵਾਜ 1968 ਤੋਂ 1989 ਦੌਰਾਨ ਭਾਰਤ ਦੇ ਕੌਮੀ ਮੁੱਕੇਬਾਜ਼ੀ ਕੋਚ ਰਹੇ।  

ਉਹਨਾਂ ਦੇ ਕੋਚ ਰਹਿੰਦੇ ਹੋਏ  ਭਾਰਤੀ ਮੁੱਕੇਬਾਜ਼ਾਂ ਨੇ ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਦੱਖਣੀ ਏਸ਼ੀਆਈ ਖੇਡਾਂ ਵਿਚ ਤਗਮੇ ਜਿੱਤੇ। ਉਹਨਾਂ ਨੇ 2008 ਵਿਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਦੋ ਮਹੀਨਿਆਂ ਲਈ ਬਾਕਸਿੰਗ ਸਿਖਾਈ ਸੀ।