ਸੋਨੇ ਤੇ ਮਹਿੰਗੇ ਤੋਹਫ਼ਿਆਂ ਨਾਲੋਂ ਟਮਾਟਰ ਜ਼ਰੂਰੀ, ਮਹਿੰਗਾਈ ਤੋਂ ਪ੍ਰੇਸ਼ਾਨ ਮਾਂ ਲਈ ਧੀ ਦੁਬਈ ਤੋਂ ਲਿਆਈ 10 ਕਿਲੋ ਟਮਾਟਰ
ਦੇਸ਼ ਭਰ ਵਿਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।
ਨਵੀਂ ਦਿੱਲੀ: ਦੇਸ਼ ਭਰ ਵਿਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਕੁਝ ਹਿੱਸਿਆਂ 'ਚ ਟਮਾਟਰ ਦੀ ਕੀਮਤ 300 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਦਾ ਅਸਰ ਜਨਤਾ ਦੀ ਜੇਬ 'ਤੇ ਪੈ ਰਿਹਾ ਹੈ। ਕੁਝ ਲੋਕਾਂ ਨੇ ਰਸੋਈ 'ਚ ਟਮਾਟਰ ਦੀ ਵਰਤੋਂ ਬੰਦ ਕਰ ਦਿਤੀ ਹੈ, ਜਦਕਿ ਕਈ ਇਸ ਨੂੰ ਸਸਤੇ ਰੇਟ ਵਿਚ ਖਰੀਦਣ ਦੇ ਤਰੀਕੇ ਲੱਭ ਰਹੇ ਹਨ। ਟਮਾਟਰ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਇਕ ਨਵੀਂ ਕਹਾਣੀ ਸਾਹਮਣੇ ਆਈ ਹੈ। ਦੁਬਈ 'ਚ ਰਹਿਣ ਵਾਲੀ ਇਕ ਬੇਟੀ ਆਪਣੀ ਮਾਂ ਲਈ ਸੂਟਕੇਸ 'ਚ 10 ਕਿਲੋ ਟਮਾਟਰ ਲੈ ਕੇ ਆਈ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਨਸ਼ੇ ਦਾ ਟੀਕਾ ਲਾਉਣ ਨਾਲ 18 ਸਾਲਾ ਨੌਜਵਾਨ ਦੀ ਮੌਤ
ਦਰਅਸਲ, ਇਹ ਕਹਾਣੀ 'ਰੇਵਸ' ਨਾਮ ਦੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ ਹੈ। ਟਵਿਟਰ ਯੂਜ਼ਰ ਨੇ ਲਿਖਿਆ, "ਮੇਰੀ ਭੈਣ ਆਪਣੇ ਬੱਚਿਆਂ ਨਾਲ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਦੁਬਈ ਤੋਂ ਭਾਰਤ ਆ ਰਹੀ ਸੀ। ਉਸ ਨੇ ਮਾਂ ਨੂੰ ਪੁੱਛਿਆ ਕਿ ਦੁਬਈ ਤੋਂ ਕੁਝ ਲਿਆਉਣਾ ਹੈ? ਇਸ 'ਤੇ ਮਾਂ ਨੇ ਕਿਹਾ ਕਿ 10 ਕਿਲੋ ਟਮਾਟਰ ਲਿਆਓ ਅਤੇ ਭੈਣ ਨੇ ਵੀ 10 ਕਿਲੋ ਟਮਾਟਰ ਇਕ ਸੂਟਕੇਸ ਵਿਚ ਪੈਕ ਕੀਤੇ।
ਇਹ ਵੀ ਪੜ੍ਹੋ: ਔਰਤਾਂ ਵਲੋਂ ਜਬਰ ਜਨਾਹ ਦੇ ਕਾਨੂੰਨ ਨੂੰ ਹਥਿਆਰ ਵਿਰੁਧ ਹਾਈ ਕੋਰਟ ਨੇ ਦਿਤੀ ਚੇਤਾਵਨੀ
ਟਵਿੱਟਰ ਯੂਜ਼ਰ ਨੇ ਅੱਗੇ ਲਿਖਿਆ, "ਸਾਡਾ ਪਰਿਵਾਰ ਬਹੁਤ ਜ਼ਿਆਦਾ ਟਮਾਟਰਾਂ ਦੀ ਵਰਤੋਂ ਕਰਦਾ ਹੈ, ਇਸ ਲਈ ਹੁਣ ਮਦੁਬਈ ਤੋਂ ਲਿਆਂਦੇ ਇਨ੍ਹਾਂ ਟਮਾਟਰਾਂ ਤੋਂ ਅਚਾਰ, ਚਟਨੀ ਵਰਗਾ ਕੁਝ ਬਣਾਵਾਂਗੇ। ਇਸ ਟਵੀਟ ਨੂੰ 54,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 700 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।