ਮੁੰਬਈ : ਬਹੁਮੰਜ਼ਿਲਾ ਇਮਾਰਤ 'ਚ ਲੱਗੀ ਅੱਗ, 4 ਦੀ ਮੌਤ, 16 ਜ਼ਖ਼ਮੀ
ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ਦੇ ਪਰੇਲ ਇਲਾਕੇ 'ਚ ਬੁੱਧਵਾਰ ਨੂੰ ਇਕ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗ ਗਈ ਹੈ। ਘਟਨਾ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ...
ਮੁੰਬਈ : ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ਦੇ ਪਰੇਲ ਇਲਾਕੇ 'ਚ ਬੁੱਧਵਾਰ ਨੂੰ ਇਕ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗ ਗਈ ਹੈ। ਘਟਨਾ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 14 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਕੇਈਐਮ ਹਸਪਤਾਲ ਭੇਜ ਦਿਤਾ ਗਿਆ ਹੈ। ਫਾਇਰ ਡਿਪਾਰਟਮੈਂਟ ਦੇ ਆਫ਼ਸਰ ਨੇ ਦੱਸਿਆ ਕਿ 12ਵੇਂ ਮੰਜ਼ਿਲ 'ਤੇ ਲਿਫਟ ਏਰੀਏ ਕੋਲ ਹਾਲਤ ਸੱਭ ਤੋਂ ਜ਼ਿਆਦਾ ਖ਼ਰਾਬ ਸੀ। ਬਿਜਲੀ ਦੀਆਂ ਤਾਰਾਂ ਵਿਚ ਚਿੰਗਾਰੀ ਤੋਂ ਬਾਅਦ ਧੁਆਂ ਉਠਿਆ ਅਤੇ ਪੂਰੇ ਫਲੋਰ 'ਤੇ ਧੁਆਂ ਫੈਲ ਗਿਆ। ਇਸ ਕਾਰਨ ਇਸ ਫਲੋਰ 'ਤੇ ਬਹੁਤ ਲੋਕ ਫਸੇ ਰਹੇ।
ਉਨ੍ਹਾਂ ਨੇ ਦੱਸਿਆ ਕਿ ਹਾਲਤ ਪੂਰੀ ਤਰ੍ਹਾਂ ਕਾਬੂ ਵਿਚ ਹਨ। ਅੱਗ ਉਤੇ ਕਾਬੂ ਪਾ ਲਿਆ ਗਿਆ ਹੈ। ਹਾਦਸੇ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਐਫਆਈਆਰ ਦਰਜ ਕੀਤੀ ਜਾਵੇਗੀ। ਫਿਲਹਾਲ ਬਿਲਡਿੰਗ ਵਿਚ ਬਿਜਲੀ ਅਤੇ ਪਾਣੀ ਦੀ ਸਪਲਾਈ ਰੋਕ ਦਿਤੀ ਗਈ ਹੈ। ਅੱਗ ਲੱਗਣ ਦੀ ਸੂਚਨਾ ਝੱਟਪੱਟ ਦਮਕਲ ਵਿਭਾਗ ਨੂੰ ਦਿਤੀ ਗਈ। ਜਾਣਕਾਰੀ ਮਿਲਦੇ ਹੀ ਦਮਕਲ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈ ਅਤੇ ਲੱਗਭੱਗ ਦੋ ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਮਾਰਤ ਵਿਚ ਫਸੇ ਲੋਕਾਂ ਨੂੰ ਕ੍ਰੇਨ ਦੇ ਸਹਾਰੇ ਬਾਹਰ ਕੱਢਿਆ ਗਿਆ।
ਦੱਸ ਦਈਏ ਕਿ ਲੈਵਲ - 2 ਦੀ ਇਹ ਅੱਗ ਪਰੇਲ ਦੇ ਹਿੰਦਮਾਤਾ ਸਿਨੇਮੇ ਕੋਲ ਸਵੇਰੇ ਕਰੀਬ 8:30 ਵਜੇ ਲੱਗੀ ਸੀ। ਕ੍ਰਿਸਟਲ ਟਾਵਰ ਨਾਮ ਦੀ ਇਮਾਰਤ ਦੀ 12ਵੀ ਮੰਜ਼ਿਲ ਵਿਚ ਇਹ ਹਾਦਸਾ ਹੋਇਆ। ਦੱਸਿਆ ਗਿਆ ਹੈ ਕਿ ਦਮਕਲ ਦੀ 20 ਗੱਡੀਆਂ ਮੌਕੇ 'ਤੇ ਪਹੁੰਚੀਆਂ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਹੁਣੇ ਨਹੀਂ ਚੱਲ ਸਕਿਆ ਹੈ। ਮੀਡੀਆ ਰਿਪੋਰਟ ਮੁਤਾਬਕ, ਅੱਗ ਸ਼ਾਇਦ ਸ਼ਾਰਟ ਸਰਕਿਟ ਦੇ ਕਾਰਨ ਲੱਗੀ ਹੋਵੇਗੀ। ਰਿਪੋਰਟ ਦੇ ਮੁਤਾਬਕ ਦੋ ਲੋਕਾਂ ਦੀ ਜਾਨ ਦਮ ਘੁਟਣ ਦੇ ਕਾਰਨ ਚਲੀ ਗਈ। ਹਸਪਤਾਲ ਲਿਜਾਣ 'ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ। ਉਥੇ ਹੀ, 16 ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।
ਧਿਆਨ ਯੋਗ ਹੈ ਕਿ ਜੂਨ ਦੇ ਮਹੀਨੇ ਵਿਚ ਆਰਟੀਆਈ ਤੋਂ ਮਿਲੀ ਜਾਣਕਾਰੀ ਵਿਚ ਪਤਾ ਚਲਿਆ ਸੀ ਕਿ ਮੁੰਬਈ ਵਿਚ ਪਿਛਲੇ 6 ਸਾਲ ਵਿਚ ਅੱਗ ਦੀ 29,140 ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਹਨ, ਜਦਕਿ ਇਹਨਾਂ ਵਿਚ ਮੌਤ ਦੇ ਮੁੰਹ ਵਿਚ ਜਾਣ ਵਾਲਿਆਂ ਦੀ ਗਿਣਤੀ 300 ਹੈ। ਮਹਾਰਾਸ਼ਟਰ ਫਾਇਰ ਪ੍ਰੋਟੈਕਸ਼ਨ ਐਂਡ ਪ੍ਰੀਵੈਂਸ਼ਨ ਸਕੀਮ ਐਕਟ 2006 ਦੇ ਤਹਿਤ, ਨਿਯਮ ਦਾ ਪਾਲਣ ਕਰਾਉਣ ਦੀ ਜ਼ਿੰਮੇਵਾਰੀ ਮੁੰਬਈ ਫਾਇਰ ਬ੍ਰਿਗੇਡ ਦੀ ਹੈ ਪਰ ਪਿਛਲੇ 6 ਸਾਲ ਵਿਚ ਮੁੰਬਈ ਸ਼ਹਿਰ ਵਿਚ ਅੱਗ ਦੀਆਂ ਘਟਨਾਵਾਂ ਦੀ ਗਿਣਤੀ ਚੌਂਕਾ ਦੇਣ ਵਾਲੀ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਅੱਗ ਨਾਲ ਸਬੰਧਤ ਸਾਵਧਾਨੀ ਨੂੰ ਸਖਤੀ ਨਾਲ ਪਾਲਣ ਨਹੀਂ ਕੀਤਾ ਜਾਂਦਾ।