ਰੀਫ਼ਾਇਨਰੀ ਵਿਚ ਲੱਗੀ ਅੱਗ, 43 ਮਜ਼ਦੂਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਪਟਰੌਲੀਅਮ ਦੀ ਰੀਫ਼ਾਇਨਰੀ ਵਿਚ ਦੁਪਹਿਰੇ ਅੱਗ ਲੱਗ ਜਾਣ ਕਾਰਨ 43 ਜਣੇ ਜ਼ਖ਼ਮੀ ਹੋ ਗਏ............

Fire scene in Refinery

ਮੁੰਬਈ : ਭਾਰਤ ਪਟਰੌਲੀਅਮ ਦੀ ਰੀਫ਼ਾਇਨਰੀ ਵਿਚ ਦੁਪਹਿਰੇ ਅੱਗ ਲੱਗ ਜਾਣ ਕਾਰਨ 43 ਜਣੇ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪਲਾਂਟ ਵਿਚ ਅੱਗ ਲੱਗਣ ਮਗਰੋਂ ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪੁੱਜੀਆਂ ਜਿਨ੍ਹਾਂ ਬੜੀ ਮੁਸ਼ਕਲ ਨਾਲ ਅੱਗ ਉਤੇ ਕਾਬੂ ਪਾਇਆ। ਰੀਫ਼ਾਇਨਰੀ ਦੀ ਅਪਣੀ ਟੀਮ ਵਿਚ ਇਸ ਕੰਮ ਵਿਚ ਲੱਗੀ ਰਹੀ। ਜ਼ਖ਼ਮੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਾਇਆ ਗਿਆ ਹੈ। ਹਾਈਡਰੋਕਰੈਕਟਰ ਪਲਾਂਟ ਦੇ ਕੰਮਪਰੈਸਰ ਸ਼ੈਡ ਵਿਚ ਅੱਗ ਲੱਗ ਗਈ। ਬਾਅਦ ਵਿਚ ਹੋਏ ਧਮਾਕੇ ਨਾਲ ਇਮਾਰਤ ਦੇ ਸ਼ੀਸ਼ੇ ਹਿੱਲ ਗਏ।

ਇਹ ਇਮਾਰਤ ਰਿਫ਼ਾਈਨਰੀ ਤੋਂ 500 ਮੀਟਰ ਦੂਰ ਪੈਂਦੀ ਹੈ। ਅੱਗ ਦੀ ਲਪੇਟ ਵਿਚ ਆਉਣ ਨਾਲ 43 ਮਜ਼ਦੂਰ ਜ਼ਖ਼ਮੀ ਹੋ ਗਏ। ਇਹ ਕੰਪਨੀ ਸਰਕਾਰੀ ਹੈ ਅਤੇ ਪੂਰਬੀ ਮੁੰਬਈ ਵਿਚ ਪੈਂਦੀ ਹੈ। ਡਿਪਟੀ ਕਮਿਸ਼ਨ ਆਫ਼ ਪੁਲਿਸ ਸ਼ਾਹਜੀ ਉਮਪ ਨੇ ਕਿਹਾ ਕਿ ਹਾਦਸੇ ਵਿਚ 43 ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਸਥਾਨਕ ਵਾਸੀ ਸੰਤੋਸ਼ ਮੁਤਾਬਕ ਉਨ੍ਹਾਂ ਨੂੰ ਦੁਪਹਿਰੇ ਸਮੇਂ ਪਲਾਂਟ ਵਿਚ ਜ਼ਬਰਦਸਤ ਧਮਾਕਾ ਹੋਣ ਦੀ ਆਵਾਜ਼ ਸੁਣਾਈ ਦਿਤੀ। (ਪੀਟੀਆਈ)