ਆਪਣੇ ਵੱਲੋਂ ਹੀ ਉਦਘਾਟਨ ਕੀਤੇ ਹੈੱਡਕਵਾਟਰ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਚਿਦੰਬਰਮ ਨੇ ਕੱਟੀ ਰਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਗ੍ਰਿਫ਼ਤਾਰੀ ਤੋਂ ਪਹਿਲਾਂ ਚਿਦੰਬਰਮ ਕਾਂਗਰਸ ਮੁੱਖ ਦਫ਼ਤਰ ਵਿਚ ਮੀਡੀਆ ਨੂੰ ਸੰਬੋਧਿਤ ਕਰਨ ਤੋਂ ਬਾਅਦ ਆਪਣੇ ਘਰ ਪਹੁੰਚੇ ਸਨ

chidambaram arrived inauguration of cbi headquarters 8 years ago where he spent night

ਨਵੀਂ ਦਿੱਲੀ- ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਸੰਬੰਧਿਤ ਮਾਮਲੇ ਵਿਚ ਬੁੱਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆਹੈ। ਸੀਬੀਆਈ ਅਧਿਕਾਰੀ ਸਾਬਕਾ ਵਿੱਤ ਮੰਤਰੀ ਨੂੰ ਉਹਨਾਂ ਦੇ ਘਰ ਤੋਂ ਸੀਬੀਆਈ ਦਫ਼ਤਰ ਲੈ ਗਏ। ਜਿਸ ਦੇ ਉਦਘਾਟਨ ਵਿਚ 8 ਸਾਲ ਪਹਿਲਾ ਪੀ ਚਿਦੰਬਰਮ ਪਹੁੰਚੇ ਸਨ। ਉਸ ਸਮੇਂ ਪੀ ਚਿਦੰਬਰਮ ਕੇਂਦਰੀ ਗ੍ਰਹਿ ਮੰਤਰੀ ਸਨ। ਇਸ ਮੁੱਖ ਦਫ਼ਤਰ ਦਾ ਉਦਘਾਟਨ ਤਤਕਾਲੀਨ ਮਨਮੋਹਨ ਸਿੰਘ ਨੇ ਕੀਤਾ ਸੀ। ਇਸ ਦਾ ਇਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਉਦਘਾਟਨ ਦੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਲ ਪੀ ਚਿਦੰਬਰਮ ਦਿਖ ਰਹੇ ਹਨ।

ਗ੍ਰਿਫ਼ਤਾਰੀ ਤੋਂ ਪਹਿਲਾਂ ਚਿਦੰਬਰਮ ਕਾਂਗਰਸ ਮੁੱਖ ਦਫ਼ਤਰ ਵਿਚ ਮੀਡੀਆ ਨੂੰ ਸੰਬੋਧਿਤ ਕਰਨ ਤੋਂ ਬਾਅਦ ਆਪਣੇ ਘਰ ਪਹੁੰਚੇ ਸਨ। ਸੀਬੀਆਈ ਦੇ ਅਧਿਕਾਰੀਆਂ ਦੀ ਟੀਮ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਜੋਰ ਬਾਗ ਸਥਿਤ ਚਿਦੰਬਰਮ ਦੇ ਘਰ ਪਹੁੰਚੀ ਸੀ। ਕੁੱਝ ਦੇਰ ਮੁੱਖ ਦਰਵਾਜਾ ਖੜਕਾਉਣ ਤੋਂ ਬਾਅਦ ਅਧਿਕਾਰੀਆਂ ਨੇ ਘਰ ਦੀ ਦੀਵਾਰ ਟੱਪ ਕੇ ਘਰ ਵਿਚ ਪ੍ਰਵੇਸ਼ ਕੀਤਾ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਪੀ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।"

ਸੀਬੀਆਈ ਦੇ ਬੁਲਾਰੇ ਨੇ ਦੱਸਿਆ ਕਿ ਚਿਦੰਬਰਮ ਨੂੰ ਇਕ ਸਮਰੱਥ ਅਦਾਲਤ ਵੱਲੋਂ ਜਾਰੀ ਵਾਰੰਟ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਚਿਦੰਬਰਮ ਨੂੰ ਉਸਦੀ ਰਿਹਾਇਸ਼ 'ਤੇ ਗ੍ਰਿਫਤਾਰ ਕਰਨ ਤੋਂ ਬਾਅਦ, ਰਾਮ ਮਨੋਹਰ ਲੋਹੀਆ ਹਸਪਤਾਲ ਲੈ ਗਿਆ ਜਿੱਥੇ ਉਸਦੀ ਡਾਕਟਰੀ ਜਾਂਚ ਕਰਵਾਈ ਗਈ। ਸੂਤਰਾਂ ਅਨੁਸਾਰ ਚਿਦੰਬਰਮ ਨੂੰ ਸੀਬੀਆਈ ਹੈੱਡਕੁਆਰਟਰ ਦੀ ਗਰਾਉਂਡ ਫਲੋਰ 'ਤੇ ਏਜੰਸੀ ਦੇ ਗੈਸਟ ਹਾਊਸ ਦੇ ਸੂਇਟ ਨੰਬਰ 5' ਚ ਰੱਖਿਆ ਗਿਆ ਹੈ। ਉਸਨੂੰ ਸੀਬੀਆਈ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਜਿਥੇ ਏਜੰਸੀ ਉਸ ਦੀ ਰਿਮਾਂਡ ਦੀ ਮੰਗੇ ਕਰੇਗੀ।

ਚਿਦੰਬਰਮ ਬੁੱਧਵਾਰ ਸ਼ਾਮ ਨੂੰ ਅਚਾਨਕ ਕਾਂਗਰਸ ਮੁੱਖ ਦਫ਼ਤਰ ਪਹੁੰਚੇ ਸਨ ਜਿੱਥੇ ਰਾਤ ਸਵਾ ਅੱਠ ਵਜੇ ਉਹਨਾਂ ਨੇ ਮੀਡੀਆ ਨੂੰ ਸੰਬੋਧਿਤ ਕੀਤਾ। ਉਹਨਾਂ ਦਾਅਵਾ ਕੀਤਾ ਕਿ ਉਹ ਕਾਨੂੰਨ ਤੋਂ ਭੱਜ ਨਹੀਂ ਰਹੇ ਹਨ ਅਤੇ ਉਹਨਾਂ 'ਤੇ ਲਗਾਏ ਗਏ ਇਲਜ਼ਾਮ ਝੂਠੇ ਹਨ। ਇਸ ਦੌਰਾਨ ਉਹਨਾਂ ਨਾਲ ਕਾਂਗਰਸ ਸੀਨੀਅਰ ਨੇਤਾ ਅਹਿਮਦ ਪਟੇਲ, ਕਪਿਲ ਸਿੱਬਲ, ਸ਼ਲਮਾਨ ਖੁਰਸ਼ੀਦ ਅਤੇ ਅਭਿਸ਼ੇਕ ਮਨੂ ਸ਼ਿੰਘਵੀ ਵੀ ਮੌਜੂਦ ਸਨ।