ਚਿਦੰਬਰਮ ਦੀ ਗ੍ਰਿਫ਼ਤਾਰੀ ਨੂੰ ਕਾਂਗਰਸ ਨੇ ਦੱਸਿਆ ਲੋਕਤੰਤਰ ਦੀ ਹੱਤਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ’ ਭਾਰਤ ਨੇ ਪਿਛਲੇ ਦੋ ਦਿਨ ਵਿਚ ਲੋਕਤੰਤਰ ਅਤੇ ਕਾਨੂੰਨ ਵਿਵਸਥਾ ਦੀ ਦਿਨ ਦਿਹਾੜੇ ਹੱਤਿਆ ਹੁੰਦੀ ਦੇਖੀ ਹੈ।

Chidambaram Arrest 

ਨਵੀਂ ਦਿੱਲੀ: ਕਾਂਗਰਸ ਨੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਉਹਨਾਂ ਵੱਲੋਂ ਸੀਬੀਆਈ, ਆਈਡੀ ਦੀ ਵਰਤੋਂ ‘ਨਿੱਜੀ ਬਦਲਾ ਲੈਣ ਵਾਲੇ ਵਿਭਾਗਾਂ ‘ਦੇ ਤੌਰ ‘ਤੇ ਕੀਤੀ ਜਾ ਰਹੀ ਹੈ। ਕਾਂਗਰਸ ਦੇ ਸੀਨੀਅਰ ਆਗੂ ਚਿਦੰਬਰਮ ਨੂੰ ਸੀਬੀਆਈ ਨੇ ਬੁੱਧਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਸਾਬਕਾ ਵਿੱਤ ਮੰਤਰੀ ਨੇ ਏਜੰਸੀ ਦੇ ਗੇਸਟ ਹਾਊਸ ਵਿਚ ਰਾਤ ਗੁਜ਼ਾਰੀ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ’ ਭਾਰਤ ਨੇ ਪਿਛਲੇ ਦੋ ਦਿਨ ਵਿਚ ਲੋਕਤੰਤਰ ਅਤੇ ਕਾਨੂੰਨ ਵਿਵਸਥਾ ਦੀ ਦਿਨ ਦਿਹਾੜੇ ਹੱਤਿਆ ਹੁੰਦੀ ਦੇਖੀ ਹੈ। ਉਹਨਾਂ ਕਿਹਾ ਕਿ ਆਈਐਨਐਕਸ ਮੀਡੀਆ ਮਾਮਲੇ ਵਿਚ ਕਈ ਅਰੋਪੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਪਰ ਇਕ ਸੀਨੀਅਰ ਆਗੂ ਨੂੰ ਕਿਸੇ ਕਾਨੂੰਨੀ ਅਧਾਰ ਦੇ ਬਿਨਾਂ ਗ੍ਰਿਫ਼ਤਾਰ ਕਰ ਲਿਆ ਗਿਆ।

ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਸੀਬੀਆਈ, ਆਈ ਡੀ ਦੀ ਵਰਤੋਂ ਸੱਤਾਧਾਰੀ ਪਾਰਟੀ ਅਤੇ ਦੇਸ਼ ਵਿਚ ਰਾਜ ਕਰਨ ਵਾਲਿਆਂ ਲਈ ਨਿੱਜੀ ਬਦਲਾ ਲੈਣ ਵਾਲੇ ਵਿਭਾਗਾਂ ਦੇ ਤੌਰ ‘ਤੇ ਕਰ ਰਹੀ ਹੈ। ਉਹਨਾਂ ਨੇ ਇੰਦਰਾਨੀ ਮੁਖਰਜੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਕ ਤਜਰਬੇਕਾਰ ਆਗੂ ਨੂੰ ਉਸ ਔਰਤ ਦੇ ਬਿਆਨ ‘ਤੇ ਗ੍ਰਿਫ਼ਤਾਰ ਕੀਤਾ ਗਿਆ, ਜਿਸ ‘ਤੇ ਅਪਣੀ ਹੀ ਲੜਕੀ ਦੀ ਹੱਤਿਆ ਦਾ ਇਲਜ਼ਾਮ ਹੈ।

ਸੁਰਜੇਵਾਲਾ ਨੇ ਇਲਜ਼ਾਮ ਲਗਾਇਆ ਕਿ ਦੇਸ਼ ਵਿਚ ਅਸਲ ਮੁੱਦਿਆਂ ‘ਤੇ ਧਿਆਨ ਭਟਕਾਉਣ ਅਤੇ ਹਰੇਕ ਨਾਗਰਿਕ ਨੂੰ ਚੁੱਕ ਕਰਾਉਣ ਲਈ ਸੀਨੀਅਰ ਆਗੂਆਂ ‘ਤੇ ‘ਝੂਠੇ ਇਲਜ਼ਾਮ’ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਚਿਦੰਬਰਮ ਭਾਰਤ ਦੇ ਪ੍ਰਸਿੱਧ ਅਰਥਸ਼ਾਸਤਰੀਆਂ ਅਤੇ ਸਿਆਸਤਦਾਨਾਂ ਵਿਚੋਂ ਇਕ ਹਨ। ਸੁਪਰੀਮ ਕੋਰਟ ਦੇ ਰੂਪ ਵਿਚ ਉਹਨਾਂ ਕੋਲ ਸੰਵਿਧਾਨ ਲਈ ਸਨਮਾਨ ਹਨ। ਕਿਸੇ ਵੀ ਕਾਰਵਾਈ ਨੂੰ ਟਾਲਣ ਦਾ ਉਹਨਾਂ ਦਾ ਇਰਾਦਾ ਨਹੀਂ ਸੀ। ਸੁਰਜੇਵਾਲਾ ਨੇ ਕਿਹਾ ਕਿ ਚਿਦੰਬਰਮ ਵਿਰੁੱਧ ਅਦਾਲਤ ਵਿਚ ਅਰੋਪ ਪੱਤਰ ਪੇਸ਼ ਕਰਨ ਲਈ ਕੋਈ ਸਬੂਤ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।