ਕਸ਼ਮੀਰ ’ਤੇ ਹੁਣ ਈਰਾਨ ਦੇ ਸੀਨੀਅਰ ਨੇਤਾ ਖਮੈਨੀ ਦਾ ਆਇਆ ਬਿਆਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਖਾਮੇਨੀ ਨੇ ਕਿਹਾ ਕਿ ਈਰਾਨ ਤੋਂ ਉਮੀਦ ਹੈ ਕਿ ਭਾਰਤ ਸਰਕਾਰ ‘ਕਸ਼ਮੀਰ ਦੇ ਲੋਕਾਂ ਪ੍ਰਤੀ ਨਿਰਪੱਖ ਨੀਤੀ ਅਪਣਾਏਗੀ’।

Iran leader ayatollah seyed ali khamenei

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਉਣ ਅਤੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਦੇ ਭਾਰਤ ਦੇ ਫੈਸਲੇ ਤੋਂ ਦੋ ਹਫ਼ਤੇ ਬਾਅਦ ਈਰਾਨ ਦੇ ਸੀਨੀਅਰ ਨੇਤਾ ਆਯਤੁੱਲਾ ਸਯਦ ਅਲੀ ਖਮੇਨੀ ਨੇ ਕਸ਼ਮੀਰ ਵਿਚ ਮੁਸਲਿਮ ਭਾਈਚਾਰੇ ਦੀ ਸਥਿਤੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਖਾਮੇਨੀ ਨੇ ਕਿਹਾ ਕਿ ਈਰਾਨ ਤੋਂ ਉਮੀਦ ਹੈ ਕਿ ਭਾਰਤ ਸਰਕਾਰ ‘ਕਸ਼ਮੀਰ ਦੇ ਲੋਕਾਂ ਪ੍ਰਤੀ ਨਿਰਪੱਖ ਨੀਤੀ ਅਪਣਾਏਗੀ’।

ਉਨ੍ਹਾਂ ਟਵੀਟ ਕੀਤਾ, “ਸਾਨੂੰ ਕਸ਼ਮੀਰ ਵਿਚ ਮੁਸਲਮਾਨਾਂ ਦੀ ਸਥਿਤੀ ਬਾਰੇ ਚਿੰਤਾ ਹੈ ... ਸਾਡੇ ਭਾਰਤ ਨਾਲ ਚੰਗੇ ਸੰਬੰਧ ਹਨ ਪਰ ਅਸੀਂ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਕਸ਼ਮੀਰ ਦੇ ਚੰਗੇ ਲੋਕਾਂ ਅਤੇ ਇਸ ਖੇਤਰ ਵਿਚ ਮੁਸਲਮਾਨਾਂ 'ਤੇ ਜ਼ੁਲਮ ਅਤੇ ਅੱਤਿਆਚਾਰਾਂ ਤੋਂ ਬਚਣ ਦੀ ਉਮੀਦ ਕਰਦੇ ਹਾਂ। ਈਰਾਨੀ ਨੇਤਾ ਨੇ ਕਸ਼ਮੀਰ ਦੀ ਮੌਜੂਦਾ ਸਥਿਤੀ ਲਈ ਬ੍ਰਿਟੇਨ ਨੂੰ ਵੀ ਜ਼ਿੰਮੇਵਾਰ ਦੱਸਿਆ ਹੈ।

ਉਨ੍ਹਾਂ ਨੇ ਟਵੀਟ ਵਿਚ ਲਿਖਿਆ, “ਕਸ਼ਮੀਰ ਦੀ ਮੌਜੂਦਾ ਸਥਿਤੀ ਅਤੇ ਇਸ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਬ੍ਰਿਟਿਸ਼ ਸਰਕਾਰ ਦੁਆਰਾ ਚੁੱਕੇ ਗਏ ਭੈੜੇ ਕਦਮ ਦਾ ਨਤੀਜਾ ਹੈ, ਜੋ ਉਨ੍ਹਾਂ ਨੇ ਭਾਰਤੀ ਉਪ ਮਹਾਂਦੀਪ ਨੂੰ ਛੱਡਦੇ ਸਮੇਂ ਚੁੱਕੇ ਸਨ। ਬ੍ਰਿਟੇਨ ਨੇ ਜਾਣਬੁੱਝ ਕੇ ਇਸ ਜ਼ਖ਼ਮ ਨੂੰ ਇਸ ਖੇਤਰ ਵਿਚ ਛੱਡ ਦਿੱਤਾ ਸੀ ਤਾਂ ਜੋ ਕਸ਼ਮੀਰ 'ਚ ਸੰਘਰਸ਼ ਜਾਰੀ ਰਹੇ। ਖਮੇਨੀ ਦਾ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚੋਲਗੀ ਦੀ ਪੇਸ਼ਕਸ਼ ਤੋਂ ਬਾਅਦ ਆਇਆ ਹੈ।

ਇਥੇ ਮੁਸਲਮਾਨਾਂ ਦੇ ਨਾਲ-ਨਾਲ ਹਿੰਦੂ ਵੀ ਹਨ ਅਤੇ ਮੈਂ ਇਹ ਨਹੀਂ ਕਹਾਂਗਾ ਕਿ ਉਨ੍ਹਾਂ ਵਿਚਾਲੇ ਬਹੁਤ ਜ਼ਿਆਦਾ ਗੱਲਬਾਤ ਹੈ। ਉਸ ਨੇ ਕਿਹਾ, “ਵਿਚੋਲਗੀ ਲਈ ਜੋ ਵੀ ਬਿਹਤਰ ਹੋਵੇਗਾ ਮੈਂ ਉਹ ਕਰਾਂਗਾ। ਇਸ ਦੇ ਨਾਲ ਹੀ ਫਰਾਂਸ ਨੇ ਕਿਹਾ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲਾ ਮਾਮਲਾ ਹੈ ਅਤੇ ਦੋਵਾਂ ਧਿਰਾਂ ਨੂੰ ਰਾਜਨੀਤਿਕ ਗੱਲਬਾਤ ਰਾਹੀਂ ਮਤਭੇਦਾਂ ਨੂੰ ਸੁਲਝਾਉਣਾ ਚਾਹੀਦਾ ਹੈ ਅਤੇ ਕੋਈ ਵੀ ਕਦਮ ਚੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਤਣਾਅ ਵਧਣ ਦੀ ਸੰਭਾਵਨਾ ਹੋਵੇ। 

ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਇਸ ਮਾਮਲੇ ਵਿਚ ਫਰਾਂਸ ਦਾ ਰੁਖ ਇਹੀ ਰਿਹਾ ਹੈ ਕਿ ਇਹ ਦੋ ਦੇਸ਼ਾਂ ਦਰਮਿਆਨ ਮਾਮਲਾ ਹੈ ਅਤੇ ਰਾਜਨੀਤਿਕ ਗੱਲਬਾਤ ਰਾਹੀਂ ਇਸ ਨੂੰ ਸੁਲਝਾ ਲਿਆ ਜਾਵੇ ਤਾਂ ਕਿ ਸ਼ਾਤੀ ਸਥਾਪਤ ਹੋ ਸਕੇ। ਫ਼ਾਂਸ ਨੇ ਸਬੰਧਿਤ ਪੱਖਾਂ ਤੋਂ ਤਣਾਅ ਘਟ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਕਿਹਾ ਕਿ ਉਹ ਕਸ਼ਮੀਰ ਮੁੱਦੇ ਤੇ ਅੰਤਰਰਾਸ਼ਟਰੀ ਅਦਾਲਤ ਦਾ ਰੁਖ ਅਖ਼ਤਿਆਰ ਕਰਨਗੇ।

ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕ ਸਮਾਚਾਰ ਚੈਨਲ ਵਿਚ ਕਿਹਾ ਕਿ ਇਸ ਨੂੰ ਮੁੱਦੇ ਨੂੰ ਅੰਤਰਰਾਸ਼ਟਰੀ ਅਦਾਲਤ ਵਿਚ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਸਾਰੇ ਕਾਨੂੰਨ ਪਹਿਲੂਆਂ ਤੇ ਵਿਚਾਰ ਕੀਤੇ ਜਾਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਉਹਨਾਂ ਨੇ ਕਸ਼ਮੀਰ ਵਿਚ ਮਾਨਵ ਅਧਿਕਾਰ ਦੇ ਕਥਿਤ ਉਲੰਘਣ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।