ਦਲਿਤਾਂ ਨੂੰ ਮਿਲੀ ਕਾਂਗਰਸ ਦੀ ਸਪੋਟ ?,ਟਵੀਟ ਕਰਕੇ ਦਿੱਤਾ ਦਲਿਤਾਂ ਦਾ ਸਮਰਥਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੰਘੇ ਕੁਝ ਦਿਨ ਪਹਿਲਾ ਦਿੱਲੀ ਦੇ ਤੁਗਲਕਾਬਾਦ 'ਚ ਰਵੀਦਾਸ ਮੰਦਰ ਤੋੜਿਆ ਗਿਆ। ਜਿਸ ਤੋਂ ਬਾਅਦ ਸਾਰੇ ਪਾਸੇ ਇਸ ਦੀ ਵਿਰੋਧਤਾ ਸ਼ੁਰੂ ਹੋ ਗਈ।

Priyanka Gandhi Vadra

ਨਵੀਂ ਦਿੱਲੀ : ਲੰਘੇ ਕੁਝ ਦਿਨ ਪਹਿਲਾ ਦਿੱਲੀ ਦੇ ਤੁਗਲਕਾਬਾਦ 'ਚ ਰਵੀਦਾਸ ਮੰਦਰ ਤੋੜਿਆ ਗਿਆ। ਜਿਸ ਤੋਂ ਬਾਅਦ ਸਾਰੇ ਪਾਸੇ ਇਸ ਦੀ ਵਿਰੋਧਤਾ ਸ਼ੁਰੂ ਹੋ ਗਈ। ਸਰਕਾਰਾਂ ਨੂੰ ਕੋਸਿਆ ਗਿਆ, ਸੁਪਰੀਮ ਕੋਰਟ ਦੇ ਫੈਸਲੇ ਨੂੰ ਮੁੜ ਤੋਂ ਵਿਚਾਰਨ ਦੀਆਂ ਗੱਲਾਂ ਆਖੀਆਂ ਗਈਆਂ ਪਰ ਪੱਲੇ ਕੁਝ ਨਾ ਪਿਆ।ਤਕਰੀਬਨ ਇਕ ਹਫਤੇ ਪਹਿਲਾਂ ਇਹ ਮੰਦਰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਅਜੇ ਤੱਕ ਰੁਕਣ ਦਾ ਨਾਮ ਨਹੀਂ ਲੈ ਰਹੀ।

ਦਿੱਲੀ ਦੇ ਰਾਮਲੀਲਾ ਮੈਦਾਨ 'ਚ ਦਲਿਤ ਭਾਈਚਾਰੇ ਵਲੋਂ ਇਸ ਦਾ ਵਿਰੋਧ ਕਰਦਿਆਂ ਹਿੰਸਾ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇਕ ਤਾਜ਼ਾ ਟਵੀਟ ਆਇਆ ਪ੍ਰਿਯੰਕਾ ਗਾਂਧੀ ਦਾ ਜੋ ਸਾਫ ਤੌਰ ਤੇ ਦਲਿਤਾਂ ਦੇ ਪੱਖ 'ਚ ਖੜ੍ਹਦੀ ਦਿਖਾਈ ਦਿੱਤੀ। ਉਨ੍ਹਾਂ ਸਿੱਧੇ ਤੌਰ ਹੀ ਦਲਿਤਾਂ ਦਾ ਸਾਥ ਦਿੱਤਾ ਤੇ ਭਾਜਪਾ ਸਰਕਾਰ ਨੂੰ ਜੰਮ ਕੇ ਕੋਸਿਆ। ਇੱਥੇ ਤੁਹਾਨੂੰ ਇਹ ਵੀ ਦੱਸ ਦਏਈ ਬੀਤੇ ਦਿਨ ਤੁਗਲਕਾਬਾਦ ਦੇ ਰਾਮਲੀਲਾ ਮੈਦਾਨ 'ਚ ਦਲਿਤਾਂ ਵਲੋਂ ਹਿੰਸਾ ਕਰਨੀ ਸ਼ੁਰੂ ਕਰ ਦਿੱਤੀ।

ਏਸੇ ਦੌਰਾਨ ਕਾਫੀ ਪੱਥਰਬਾਜ਼ੀ ਵੀ ਹੋਈ, ਵਾਹਨਾਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ ਤੇ ਕਾਫੀ ਤੋੜਭੰਨ ਵੀ ਕੀਤੀ ਗਈ। ਭੀੜ ਤੇ ਕਾਬੂ ਪਾਉਣ ਲਈ ਪੁਲਿਸ ਨੂੰ ਹਰਕਤ 'ਚ ਆਉਣਾ ਪਿਆ। ਪੁਲਿਸ ਵਲੋਂ ਕਈ ਰਾਊਂਡ ਫਾਇਰ ਵੀ ਕੀਤੇ ਗਏ। ਦੇਰ ਰਾਤ ਤੱਕ ਲੋਕਾਂ ਦਾ ਗੁੱਸਾ ਠੰਡਾ ਨਾ ਹੋਇਆ ਤੇ ਰੌਲਾ ਰੱਪਾ ਪੈਂਦਾ ਰਿਹਾ। ਹਿੰਸਾ ਰੁਕਣ ਦਾ ਨਾਮ ਨਹੀਂ ਸੀ ਲੈ ਰਹੀ ਪਰ ਪੁਲਿਸ ਵਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਭੀੜ ਤੇ ਕਾਬੂ ਪਾਇਆ ਤੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ।