BSNL ਨੇ ਬੰਦ ਕੀਤਾ ਮੁਫਤ ਕਾਲਿੰਗ ਵਾਲਾ ਸਸਤਾ ਪਲਾਨ! ਗਾਹਕਾਂ ਨੂੰ ਮਿਲਣਗੇ 25 ਰੁਪਏ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਸੰਚਾਰ ਨਿਗਮ ਲਿਮਟਡ ਨੇ ਸ਼ੁੱਕਰਵਾਰ ਨੂੰ ਅਪਣਾ ਇਕ ਸ਼ਾਨਦਾਰ ਪਲਾਨ ਬੰਦ ਕਰ ਦਿੱਤਾ ਹੈ।

BSNL

ਨਵੀਂ ਦਿੱਲੀ: ਭਾਰਤੀ ਸੰਚਾਰ ਨਿਗਮ ਲਿਮਟਡ ਨੇ ਸ਼ੁੱਕਰਵਾਰ ਨੂੰ ਅਪਣਾ ਇਕ ਸ਼ਾਨਦਾਰ ਪਲਾਨ ਬੰਦ ਕਰ ਦਿੱਤਾ ਹੈ। ਸੋਸ਼ਲ ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਪਨੀ ਨੇ 149 ਰੁਪਏ ਵਾਲਾ ਪੋਸਟਪੇਡ ਪਲਾਨ ਬੰਦ ਕਰ ਦਿੱਤਾ ਹੈ, ਜਿਸ ਵਿਚ ਗਾਹਕਾਂ ਨੂੰ 100 ਮਿੰਟ ਮੁਫਤ ਕਾਲਿੰਗ ਮਿਲਦੀ ਸੀ। 149 ਰੁਪਏ ਵਾਲਾ ਇਹ ਪੋਸਟਪੇਡ ਪਲਾਨ ਕੰਪਨੀ ਦੇ 10 ਵਧੀਆ ਟਾਪ ਪੋਸਟਪੇਡ ਪਲਾਨਾਂ ਵਿਚੋਂ ਇਕ ਸੀ, ਜਿਸ ਨੂੰ ਕਈ ਸਰਕਲਾਂ ਵਿਚ ਪੇਸ਼ ਕੀਤਾ ਜਾਂਦਾ ਸੀ। 

ਬੀਐਸਐਨਐਲ ਦੇ 149 ਰੁਪਏ ਵਾਲੇ ਇਸ ਪਲਾਨ ਵਿਚ ਗਾਹਕਾਂ ਨੂੰ 500ਐਮਬੀ ਡਾਟਾ ਦਿੱਤਾ ਜਾਂਦਾ ਸੀ, ਜਿਸ ਦੇ ਨਾਲ ਉਹਨਾਂ ਨੂੰ ਐਸਟੀਡੀ ਅਤੇ ਲੋਕਲ ਕਾਲ ਲਈ 100 ਮਿੰਟ ਮੁਫਤ ਕਾਲਿੰਗ ਦਾ ਫਾਇਦਾ ਵੀ ਦਿੱਤਾ ਜਾ ਰਿਹਾ ਸੀ। ਮੁਫਤ ਕਾਲਿੰਗ ਮਿੰਟ ਖਤਮ ਹੋਣ ਤੋਂ ਬਾਅਦ ਯੂਜ਼ਰ ਨੂੰ 1 ਪੈਸੇ ਪ੍ਰਤੀ ਮਿੰਟ ਦਾ ਚਾਰਜ ਦੇਣਾ ਪੈਂਦਾ ਸੀ।

ਇਸ ਤੋਂ ਇਲਾਵਾ 149 ਰੁਪਏ ਵਾਲੇ ਪਲਾਨ ਵਿਚ ਯੂਜ਼ਰਸ ਨੂੰ 500ਐਮਬੀ ਡਾਟਾ ਖਤਮ ਹੋਣ ਤੋਂ ਬਾਅਦ 40kbps ਸਪੀਡ ਨਾਲ ਅਨਲਿਮਟਡ ਡਾਟਾ ਮਿਲਦਾ ਸੀ। ਬੀਐਸਐਨਐਲ ਦੇ ਇਸ ਪਲਾਨ ਵਿਚ ਹਰ ਮਹੀਨੇ 100 ਐਸਐਮਐਸ ਵੀ ਆਫਰ ਕੀਤੇ ਜਾਂਦੇ ਸੀ। 149 ਰੁਪਏ ਵਾਲੇ ਪਲਾਨ ਦੇ ਬੰਦ ਹੋਣ ਤੋਂ ਬਾਅਦ ਹੁਣ ਸਰਕਾਰੀ ਟੈਲੀਕਾਮ ਕੰਪਨੀ ਕੋਲ ਕੁੱਲ 9 ਪੋਸਟਪੇਡ ਪਲਾਨ ਹਨ।

ਇਸ ਵਿਚ ਸਭ ਤੋਂ ਘੱਟ ਕੀਮਤ ਵਾਲੇ ਬੀਐਸਐਨਐਲ ਪਲਾਨ ਦੀ ਕੀਮਤ 99 ਰੁਪਏ ਹੈ ਜਦਕਿ ਟਾਪ ਪਲਾਨ ਦੀ ਕੀਮਤ 1525 ਰੁਪਏ  ਹੈ। ਦੱਸ ਦਈਏ ਕਿ ਬੀਐਸਐਨਐਲ ਦਾ 149 ਰੁਪਏ ਵਾਲਾ ਪਲਾਨ 8 ਸਰਕਲਾਂ ਵਿਚ ਉਪਲਬਧ ਕਰਵਾਇਆ ਜਾਂਦਾ ਹੈ। 

ਬੀਐਸਐਨਐਲ ਰਾਜਸਥਾਨ ਸਰਕਲ ਨੇ ਦੱਸਿਆ ਕਿ ਜੇਕਰ ਯੂਜ਼ਰ 149 ਰੁਪਏ ਵਾਲੇ ਪਲਾਨ ਦੀ ਵਰਤੋਂ ਕਰ ਰਿਹਾ ਹੈਂ ਤਾਂ ਉਹ ਜ਼ਿਆਦਾ ਕੀਮਤ ਵਾਲੇ ਪਲਾਨ ਵਿਚ ਮਾਈਗ੍ਰੇਟ ਕਰ ਸਕਦਾ ਹੈ, ਜਿਸ ਦੇ ਲਈ ਉਸ ਨੂੰ 25 ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ। ਇਹ ਡਿਸਕਾਊਂਟ 3 ਮਹੀਨਿਆਂ ਲਈ ਹੋਵੇਗਾ, ਇਸ ਦੀ ਮਿਆਦ 28 ਸਤੰਬਰ ਨੂੰ ਖਤਮ ਹੋਵੇਗੀ।