ਪਟਰੌਲ-ਡੀਜ਼ਲ ਤੋਂ ਬਾਅਦ 1 ਅਕਤੂਬਰ ਤੋਂ CNG ਦੀਆਂ ਕੀਮਤਾਂ 'ਚ ਹੋ ਸਕਦੈ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੇਲ ਦੀਆਂ ਵਧ ਰਹੀਆਂ ਕੀਮਤਾਂ

Petrol Pump

ਨਵੀਂ ਦਿੱਲੀ : ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੇਲ ਦੀਆਂ ਵਧ ਰਹੀਆਂ ਕੀਮਤਾਂ ਦੇ ਵਿਚ ਰੁਪਏ ਵਿਚ ਗਿਰਾਵਟ ਵੱਡੀ ਸਮੱਸਿਆ ਬਣੀ ਹੋਈ ਹੈ। ਜਿਸ ਤਰ੍ਹਾਂ ਨਾਲ ਲਗਾਤਾਰ ਰੁਪਿਆ ਕਮਜੋਰ ਹੋ ਰਿਹਾ ਹੈ,  ਉਸ ਨੂੰ ਵੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿਚ ਵੀ ਵਾਧਾ ਦਰਜ ਕੀਤਾ ਜਾ ਸਕਦਾ ਹੈ। ਜਾਣਕਾਰੀ  ਦੇ ਮੁਤਾਬਕ 1 ਅਕਤੂਬਰ ਤੋਂ ਸੀਐਨਜੀ ਅਤੇ ਪੀਐਨਜੀ  ਦੇ ਮੁੱਲ ਵਿਚ 14 ਫੀਸਦੀ ਦਾ ਵਾਧਾ ਹੋ ਸਕਦਾ ਹੈ,

ਜੋ ਕਿ ਮਾਰਚ 2016  ਦੇ ਬਾਅਦ ਆਪਣੇ ਉੱਚ ਪੱਧਰ 'ਤੇ ਪਹੁੰਚ ਸਕਦੀ ਹੈ। ਸੀਐਨਜੀ ਅਤੇ ਪੀਐਨਜੀ ਦੇ ਮੁੱਲ ਵਿਚ ਪ੍ਰਤੀ ਯੂਨਿਟ 3.5 ਡਾਲਰ ਦਾ ਵਾਧਾ ਹੋ ਸਕਦਾ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ। ਇਤੋਂ ਪਹਿਲਾਂ ਮਾਰਚ 2016 ਵਿਚ 3 .82 ਡਾਲਰ ਪ੍ਰਤੀ ਯੂਨਿਟ ਦੀ ਸਬ ਤੋਂ ਜਿਆਦਾ ਵਾਧਾ ਹੋਇਆ ਸੀ। ਤੁਹਾਨੂੰ ਦਸ ਦਈਏ ਕਿ ਕੁਦਰਤੀ ਗੈਸਾਂ ਦੇ ਮੁੱਲ ਵਿਚ ਹਰ ਛੇ ਮਹੀਨੇ ਵਿਚ ਬਦਲਾਅ ਹੁੰਦਾ ਹੈ। ਦੁਨੀਆ  ਦੇ ਹੋਰ ਦੇਸ਼ਾਂ ਦੀ ਗੱਲ ਕਰੀਏ ਤਾਂ ਅਮਰੀਕਾ, ਕਨਾਡਾ ਯੂਕੇ ਅਤੇ ਰੂਸ ਵਿਚ ਵੀ ਗੈਸ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤੀ ਗਈ ਹੈ।

ਕਮਜੋਰ ਰੁਪਏ ਦੀ ਵਜ੍ਹਾ ਨਾਲ ਵੀ ਕੁਦਰਤੀ ਗੈਸਾਂ ਦੀ ਕੀਮਤ ਵਿਚ ਜਿਆਦਾ ਵਾਧਾ ਹੋ ਸਕਦਾ ਹੈ। ਦਿੱਲੀ ਦੀ ਗੱਲ ਕਰੀਏ ਤਾਂ ਸੀਐਨਜੀ ਦੇ ਮੁੱਲ ਵਿਚ ਅਪ੍ਰੈਲ ਮਹੀਨੇ ਤੋਂ ਕਈ ਵਾਰ ਸੀਐਨਜੀ  ਦੇ ਮੁੱਲ ਵਿਚ ਵਾਧਾ ਹੋ ਚੁੱਕਿਆ ਹੈ, ਇੱਥੇ ਅਪ੍ਰੈਲ ਤੋਂ 2.89 ਰੁਪਏ ਪ੍ਰਤੀ ਕਿੱਲੋਗ੍ਰਾਮ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਰੁਪਏ  ਦੇ ਕਮਜੋਰ ਹੋਣ ਦੀ ਵਜ੍ਹਾ ਨਾਲ ਕੰਪਨੀਆਂ ਗੈਸ ਦੀਆਂ ਕੀਮਤਾਂ ਨੂੰ ਵਧਾਉਣ ਲਈ ਮਜਬੂਰ ਹਨ। ਆਈਜੀਐਲ ਨੇ ਆਖਰੀ ਵਾਰ ਸੀਐਨਜੀ ਅਤੇ ਪੀਐਨਜੀ ਦੇ ਮੁੱਲ ਵਿਚ 1 ਸਤੰਬਰ ਨੂੰ 63 ਪੈਸੇ ਦਾ ਵਾਧਾ ਕੀਤਾ ਸੀ।

ਪਰ ਇਸ ਵਾਰ ਇਹ ਵਾਧਾ ਕਾਫ਼ੀ ਜਿਆਦਾ ਹੋ ਸਕਦਾ ਹੈ, ਜਿ ਸਦਾ ਖਾਮਿਆਜਾ ਆਮ ਜਨਤਾ ਨੂੰ ਭੁਗਤਣਾ ਪੈ ਸਕਦਾ ਹੈ। ਪਟਰੋਲ ਦੀ ਤੁਲਣਾ ਵਿਚ ਗੈਸ ਦੀ ਗੱਲ ਕਰੀਏ ਤਾਂ ਇਹ 60 ਫੀਸਦੀ ਸਸਤਾ ਵਿਕਲਪ ਹੈ, ਜਦੋਂ ਕਿ ਡੀਜਲ ਦੀ ਤੁਲਣਾ ਵਿਚ 40 ਫੀਸਦੀ ਸਸਤਾ ਵਿਕਲਪ ਹੈ। ਧਿਆਨ ਯੋਗ ਹੈ ਕਿ ਭਾਰਤ ਤਕਰੀਬਨ 50 ਫੀਸਦੀ ਗੈਸ ਦਾ ਆਯਾਤ ਕਰਦਾ ਹੈ ਜਿਸ ਦੀ ਕੀਮਤ ਘਰੇਲੂ ਗੈਸ ਦੀ ਕੀਮਤ ਤੋਂ ਤਕਰੀਬਨ ਦੁੱਗਣੀ ਹੁੰਦੀ ਹੈ। ਜਿਸ ਤਰ੍ਹਾਂ ਨਾਲ ਪਹਿਲਾਂ ਤੋਂ ਹੀ ਦੇਸ਼ ਦੀ ਜਨਤਾ ਪਟਰੋਲ ਅਤੇ ਡੀਜਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਫੀ ਰੋਸ ਪ੍ਰਦਰਸ਼ਨ ਕਰ ਰਹੀ ਹੈ,  ਉਸ ਵਿਚ ਗੈਸ ਦੀਆਂ ਕੀਮਤਾਂ ਵਿਚ ਵਾਧਾ ਆਮ ਜਨਤਾ ਦੀ ਕਮਰ ਨੂੰ ਤੋੜ ਸਕਦੀ ਹੈ।