ਭਾਰਤ ਦੁਨੀਆ ਦਾ ਤੀਜਾ ਸਭ ਤੋਂ ਜ਼ਿਆਦਾ ਅਤਿਵਾਦੀ ਹਮਲਿਆਂ ਦਾ ਸ਼ਿਕਾਰ : ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦੀ  ਹਮਲਿਆਂ ਦੇ ਮਾਮਲਿਆਂ ਵਿਚ ਇਰਾਕ ਅਤੇ ਅਫਗਾਨਿਸਤਾਨ

Army

ਨਵੀਂ ਦਿੱਲੀ : ਅਤਿਵਾਦੀ  ਹਮਲਿਆਂ ਦੇ ਮਾਮਲਿਆਂ ਵਿਚ ਇਰਾਕ ਅਤੇ ਅਫਗਾਨਿਸਤਾਨ ਦੇ ਬਾਅਦ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਧ ਭੈੜਾ ਦੇਸ਼ ਹੈ। ਅਮਰੀਕਾ ਨੇ ਆਪਣੀ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਵਿਚ ਹੋਏ 53 ਫੀਸਦੀ ਹਮਲਿਆਂ ਵਿਚ ਸੀਪੀਆਈ - ਮਾਓਵਾਦੀ ਦਾ ਹੱਥ ਹੈ,  ਜਿਸ ਨੂੰ ਤਾਲਿਬਾਨ, ਇਸਲਾਮਿਕ ਸਟੇਟ ਅਤੇ ਅਲ - ਸ਼ਬਾਬ  ਦੇ ਬਾਅਦ ਦੁਨੀਆ ਦਾ ਚੌਥਾ ਸਭ ਤੋਂ ਖੂੰਖਾਰ ਅਤਿਵਾਦੀ ਸੰਗਠਨ ਦੱਸਿਆ ਹੈ।

ਅਮਰੀਕਾ ਦੀ ਇਹ ਰਿਪੋਰਟ ਇਸ ਲਈ ਸਭ ਤੋਂ ਜ਼ਿਆਦਾ ਹੈਰਾਨ ਕਰਦੀ ਹੈ, ਕਿਉਂਕਿ ਇਸ ਵਿਚ ਭਾਰਤ ਦੀ ਹਾਲਤ ਨੂੰ ਪਾਕਿਸਤਾਨ ਤੋਂ ਵੀ ਖ਼ਰਾਬ ਦੱਸਿਆ ਗਿਆ ਹੈ। 2015 ਵਿਚ ਪਾਕਿਸਤਾਨ ਤੀਜਾ ਸਭ ਤੋਂ ਖਤਰਨਾਕ ਅੱਤਵਾਦੀ ਪ੍ਰਭਾਵਿਤ ਮੁਲਕ ਸੀ। ਯੂਐਸ ਸਟੇਟ ਡਿਪਾਰਟਮੈਂਟ ਨੇ ਅੱਤਵਾਦੀ ਹਮਲਿਆਂ 'ਤੇ ਕੀਤੀ ਇੱਕ ਸਟਡੀ ਵਿਚ ਕਿਹਾ ਹੈ ਕਿ ਭਾਰਤ ਵਿਚ 2017 'ਚ ਕੁਲ 860 ਅਤਵਾਦੀ ਹਮਲੇ ਹੋਏ,  ਜਿਸ 'ਚੋਂ 25 ਫੀਸਦੀ ਸਿਰਫ ਜੰਮੂ ਕਸ਼ਮੀਰ ਵਿਚ ਹੋਏ ਹਨ। ਇਸ ਰਿਪੋਰਟ ਦਾ ਦਾਅਵਾ ਹੈ ਕਿ ਜੰਮੂ ਕਸ਼ਮੀਰ ਵਿਚ 2017 'ਚ 24 ਫੀਸਦੀ ਅੱਤਵਾਦੀ ਹਮਲਿਆਂ ਦੀ ਗਿਣਤੀ ਵਧੀ ਹੋਈ ਹੈ,

ਉਥੇ ਹੀ 89 ਫੀਸਦੀ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਸ ਮਾਮਲੇ ਸਬੰਧੀ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ  ਦੇ ਟੇਰਰਿਜਮ ਵਿਚ ਬਹੁਤ ਵੱਡਾ ਫਰਕ ਹੈ। ਇੱਕ ਅਧਿਕਾਰੀ ਦੇ ਮੁਤਾਬਕ, ਇੱਥੇ ਭਾਰਤ ਵਿਚ ਜਿਆਦਾਤਰ ਅੱਤਵਾਦੀ ਗਤੀਵਿਧੀਆਂ ਜਾਂ ਤਾਂ ਪਾਕਿਸਤਾਨ ਦੀ ਜ਼ਮੀਨ ਤੋਂ ਹੁੰਦਾ ਜਾਂ ਉਨ੍ਹਾਂ ਦੀ ਫੌਜ ਅੱਤਵਾਦੀਆਂ ਨੂੰ ਅਜਿਹਾ ਕਰਨ ਲਈ ਆਗਿਆ ਦਿੰਦੀ ਹੈ। ਉਥੇ ਹੀ, ਪਾਕਿਸਤਾਨ ਦਹਾਕਿਆਂ ਤੋਂ ਹਮਲਿਆਂ ਨੂੰ ਝੱਲ ਰਿਹਾ ਹੈ, ਜਿਸ ਨੇ ਅੱਤਵਾਦੀ ਸਮੂਹਾਂ ਨੂੰ ਆਪਣੇ ਇੱਥੇ ਜਗ੍ਹਾ ਦਿੱਤੀ ਹੈ।

ਯੂਐਸ ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਮਾਓਵਾਦੀਆਂ ਨੇ 2017 'ਚ 53 ਫੀਸਦੀ ਹਮਲੇ ਕੀਤੇ ਹਨ, ਜੋ ਦੁਨੀਆ ਦਾ ਚੌਥਾ ਸਭ ਤੋਂ ਖਤਰਨਾਕ ਅੱਤਵਾਦੀ ਸਮੂਹ ਹੈ। ਹਾਲਾਂਕਿ , 2016 ਦੀ ਤੁਲਣਾ ਵਿਚ ਭਾਰਤ 'ਚ ਮਾਓਵਾਦੀ ਹਮਲਿਆਂ ਵਿਚ 16 ਫੀਸਦੀ ਕਮੀ ਆਈ ਹੈ। ਭਾਰਤ ਵਿਚ 2017 'ਚ ਮਾਓਵਾਦੀਆਂ ਨੇ ਕੁਲ 295 ਹਮਲੇ ਕੀਤੇ ਹਨ, ਉਥੇ ਹੀ ਅਲ - ਸ਼ਬਾਬ ਨੇ 353 , ਤਾਲਿਬਾਨ ਨੇ 703 ਅਤੇ ਆਈਐਸ ਨੇ ਕੁਲ 857 ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ।