ਤਕਨੀਕੀ ਖ਼ਰਾਬੀ ਦਾ ਸ਼ਿਕਾਰ ਹੋਈਆਂ ਏਅਰ ਇੰਡੀਆ ਦੀਆਂ ਦੋ ਫਲਾਇਟਸ, ਵੱਡਾ ਹਾਦਸਾ ਟਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏਅਰ ਇੰਡੀਆ ਦੇ ਦੋ ਜਹਾਜ਼ ਬੀਤੇ ਹਫ਼ਤੇ ‘ਚ ਯਾਤਰਾ ਦੇ ਦੌਰਾਨ ਇੱਕ ਵੱਡੀ ਦੁਰਘਟਨਾ ਦਾ ਸ਼ਿਕਾਰ...

Air India

ਨਵੀਂ ਦਿੱਲੀ:  ਏਅਰ ਇੰਡੀਆ ਦੇ ਦੋ ਜਹਾਜ਼ ਬੀਤੇ ਹਫ਼ਤੇ ‘ਚ ਯਾਤਰਾ ਦੇ ਦੌਰਾਨ ਇੱਕ ਵੱਡੀ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬੱਚ ਗਏ।   ਮਿਲੀ ਜਾਣਕਾਰੀ ਦੇ ਇਨ੍ਹਾਂ ਦੋਨਾਂ ਹੀ ਫਲਾਇਟ ਦੇ ਅੰਦਰ ਬੈਠੇ ਮੁਸਾਫਰਾਂ ਨੂੰ ਤੇਜ ਝਟਕੇ (ਟਰਬੁਲੇਂਸ) ਮਹਿਸੂਸ ਹੋਏ। ਰਿਪੋਰਟ ਅਨੁਸਾਰ ਇਹ ਫਲਾਇਟ ਦਿੱਲੀ ਤੋਂ ਕੌਚੀ ਹੁੰਦੇ ਹੋਏ ਤੀਰੁਵਨੰਤਪੁਰਮ ਜਾ ਰਹੀ ਸੀ। ਘਟਨਾ ਦੇ ਸਮੇਂ ਏਅਰ ਇੰਡੀਆ ਦੀ ਫਲਾਇਟ ਵਿੱਚ 172 ਯਾਤਰੀ ਮੌਜੂਦ ਸਨ।

ਇਸ ਪੂਰੀ ਘਟਨਾ ਵਿੱਚ ਫਲਾਇਟ ਵਿੱਚ ਸਵਾਰ ਕਿਸੇ ਵੀ ਪਾਂਧੀ ਦੇ ਜਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ, ਹਾਲਾਂਕਿ ਫਲਾਇਟ ਨੂੰ ਨੁਕਸਾਨ ਜਰੂਰ ਪੁੱਜਿਆ ਹੈ। ਇੱਕ ਅਧਿਕਾਰੀ ਅਨੁਸਾਰ ਇਹ ਪੂਰੀ ਘਟਨਾ ਏਅਰਲਾਇੰਸ ਸੇਫਟੀ ਡਿਪਾਰਟਮੈਂਟ ਵੱਲੋਂ ਦਰਜ ਕੀਤੀ ਗਈ। ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਦੀ ਦਿੱਲੀ-ਤੀਰੁਵੰਨਤਪੁਰਮ-ਕੋਚਿ ਉਡਾਨ ਏ-1467 ਜਦੋਂ ਤੀਰੁਵਨੰਤਪੁਰਮ ਤੋਂ ਕੌਚੀ ਜਾ ਰਹੀ ਸੀ ਤੱਦ ਇਹ ਤੇਜ ਹਵਾ ਦੀ ਚਪੇਟ ਵਿੱਚ ਆ ਗਈ, ਹਾਲਾਂਕਿ ਕੋਈ ਵੀ ਜਖਮੀ ਨਹੀਂ ਹੋਇਆ। ਏ-321 ਜਹਾਜ਼ ਮਾਮੂਲੀ ਰੂਪ ਤੋਂ ਹਾਦਸਾਗ੍ਰਸ਼ਤ ਹੋਇਆ ਹੈ।

ਜਹਾਜ਼ ਦੇ ਉੱਤਰਨ ਤੋਂ ਬਾਅਦ ਇਸਦੀ ਜਾਂਚ ਕੀਤੀ ਗਈ। ਇਸ ਵਜ੍ਹਾ ਨਾਲ ਵਾਪਸ ਜਾਣ ਵਾਲੀ ਉਡਾਨ ਵਿੱਚ ਕਰੀਬ ਚਾਰ ਘੰਟੇ ਦੀ ਦੇਰੀ ਹੋ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ ਸੂਤਰਾਂ ਨੇ ਦੱਸਿਆ ਕਿ 17 ਸਤੰਬਰ ਨੂੰ ਵੀ ਏਅਰ ਇੰਡੀਆ ਦਾ ਇੱਕ ਜਹਾਜ਼ ਖ਼ਰਾਬ ਮੌਸਮ ਵਿੱਚ ਫਸ ਗਿਆ ਸੀ।  ਜਹਾਜ਼ ਵਿੱਚ 174 ਯਾਤਰੀ ਸਵਾਰ ਸਨ।