ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਿਤ ਸ਼ਾਹ ਨੂੰ ਜਨਮ ਦਿਨ ‘ਤੇ ਦਿੱਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੂੰ ਉਹਨਾਂ ਦੇ ਜਮਨ ਦਿਨ ਉਤੇ ਵਧਾਈ ਦਿੱਤੀ ਹੈ...

Amit Shah

ਨਵੀਂ ਦਿੱਲੀ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੂੰ ਉਹਨਾਂ ਦੇ ਜਮਨ ਦਿਨ ਉਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਅਪਣੇ ਟਵੀਟਰ ਅਕਾਉਂਟ ‘ਤੇ ਲਿਖਿਆ ‘ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੂੰ ਉਹਨਾਂ ਦੇ ਜਮਨ ਦਿਨ ਦੀਆਂ ਸ਼ੁਭਕਾਮਨਾਵਾਂ। ਅਮਿਤ ਭਰਾ ਦੀ ਅਗਵਾਈ ਹੇਠ ਬੀਜੇਪੀ ਨੇ ਦੇਸ਼ ‘ਚ ਆਪਣੇ ਦਾਇਰਾ ਸਫ਼ਲਤਾਪੂਰਵਕ ਵਧਾਇਆ ਹੈ। ਉਹਨਾਂ  ਦੀ ਸ਼ਕਤੀ ਅਤੇ ਕਠਿਨ ਮਿਹਨਤ ਪਾਰਟੀ ਦੀ ਵੱਡੀ ਪੂੰਜੀ ਹੈ। ਮੈਂ ਉਹਨਾਂ ਦੀ ਚੰਗੀ ਸਿਹਤ ਅਤੇ ਲੰਬੇ ਜੀਵਨ ਦੀ ਪ੍ਰਾਰਥਨਾ ਕਰਦਾ ਹਾਂ। ਦੱਸ ਦਈਏ ਕਿ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦਾ ਅੱਜ 22 ਅਕਤੂਬਰ 54ਵਾਂ ਜਨਮ ਦਿਨ ਹੈ।

ਉਹਨਾਂ ਦਾ ਜਨਮ 22 ਅਕਤੂਬਰ,1964 ਨੂੰ ਮੁੰਬਈ ਵਿਚ ਹੋਇਆ ਸੀ। ਅਮਿਤ ਸ਼ਾਹ ਨੇ ਅਪਣੇ ਰਾਜਨਿਤਕ ਜੀਵਨ ਦੀ ਸ਼ੁਰੂਆਤ 1983 ਵਿਚ ਰਾਸ਼ਟਰੀ ਸਵੈ ਸੇਵਕ ਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਨੇਤਾ ਦੇ ਰੂਪ ਵਿਚ ਕੀਤੀ ਸੀ। 1986 ਵਿਚ ਉਹਨਾਂ ਨੇ ਬੀਜੇਪੀ ਜੁਆਇਨ ਕੀਤਾ। ਉਹਨਾਂ ਨੇ ਬੀਜੇਪੀ ਨੂੰ ਪੀਐਮ ਮੋਦੀ ਵੱਲੋਂ ਜੁਆਇਨ ਕਰਨ ਤੋਂ ਇਕ ਸਾਲ ਪਹਿਲਾਂ ਹੀ ਜੁਆਇਨ ਕੀਤਾ, ਉਹਨਾਂ ਨੇ 2014 ਵਿਚ ਬੀਜੇਪੀ ਦਾ ਪ੍ਰਧਾਨ ਬਣਾਇਆ ਗਿਆ। ਉਹਨਾਂ ਨੂੰ 2016 ਵਿਚ ਦੁਬਾਰਾ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਦੇ ਰੂਪ ਵਿਚ ਚੁਣਿਆ ਗਿਆ ਸੀ।

2014 ‘ਚ ਸੱਤਾ ਵਿਚ ਆਉਣ ਤੋਂ ਬਾਅਦ ਬੀਜੇਪੀ ਨੇ ਮੈਂਬਰਸ਼ਿਪ ਅਭਿਆਨ ਸ਼ੁਰੂ ਕੀਤਾ ਅਤੇ ਉਸ ਦਾ ਨਤੀਜ਼ਾ ਇਹ ਹੋਇਆ ਕਿ ਅਗਲੇ ਇਕ ਸਾਲ ਦੇ ਨੇੜੇ ਹੀ ਮਤਲਬ 2015 ਵਿਚ ਪਾਰਟੀ ਮੈਂਬਰਾਂ ਦੀ ਸੰਖਿਆ 10 ਕਰੋੜ ਤੋਂ ਪਾਰ ਹੋ ਗਈ। ਇਸ ਮੈਂਬਰਸ਼ਿਪ ਅਭਿਆਨ ਨੂੰ ਕਬੂਲਦੇ ਬੀਜੇਪੀ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਬਣੀ। 2014 ਤੋਂ ਪਹਿਲਾਂ ਬੀਜੇਪੀ ਦੇ 3.5 ਕਰੋੜ ਮੈਂਬਰ ਸੀ। ਅਮਿਤ ਸ਼ਾਹ ਨੂੰ ਪਾਰਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਪਿਛਲੇ ਚਾਰ ਸਾਲਾਂ ਵਿਚ ਲਗਭਗ ਛੇ ਲੱਖ ਕਿਲੋਮੀਟਰ ਦੀ ਯਾਤਰਾ ਕੀਤੀ ਹੈ। 303 ਤੋਂ ਵੱਧ ਆਉਟ ਸਟੇਸ਼ਨ ਟੂਰ ਕੀਤੇ ਗਏ ਹਨ।

ਦੇਸ਼ ਦੇ 680 ਵਿਚੋਂ 315  ਤੋਂ ਵੱਧ ਜਿਲ੍ਹਿਆਂ ਦੀ ਯਾਤਰਾ ਕੀਤੀ ਹੈ। ਅਮਿਤ ਸ਼ਾਹ ਨੇ ਬੀਜੇਪੀ ਦੇ ਰਵਾਇਤੀ ਵੋਟ ਬੈਂਕ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਕੰਮ ਕੀਤਾ ਹੈ। ਇਸ ਅਧੀਨ ਬੀਜੇਪੀ ਨੂੰ ਯੂਪੀ ਵਿਚ 2014 ਤੋਂ ਆਮ ਚੋਣਾਂ ਵਿਚ 80 ਵਿਚੋਂ 71 ਅਤੇ 2017 ਦੀਆਂ ਵਿਧਾਨਸਭਾ ਚੋਣਾਂ ਵਿਚ 403 ਵਿਚੋਂ 312 ਸੀਟਾਂ ਮਿਲੀਆਂ।