ਮੋਦੀ ਸਰਕਾਰ ਪੈਟਰੋਲੀਅਮ ਉਤਪਾਦਾਂ ਦੇ ਟੈਕਸ ਤੋਂ 23 ਲੱਖ ਕਰੋੜ ਰੁਪਏ ਕਮਾ ਚੁੱਕੀ- ਪ੍ਰਿਯੰਕਾ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਮੋਦੀ ਜੀ ਦੇ ਖਰਬਪਤੀ ਦੋਸਤ ਹਰ ਰੋਜ਼ 1000 ਕਰੋੜ ਕਮਾ ਰਹੇ'

Priyanka Gandhi

 

 ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਹੁਤ ਸਰਗਰਮ  ਨਜ਼ਰ ਆ ਰਹੇ ਹਨ। ਉੱਤਰ ਪ੍ਰਦੇਸ਼ ਦੀ ਕਾਂਗਰਸ ਇੰਚਾਰਜ ਪ੍ਰਿਯੰਕਾ ਗਾਂਧੀ ਪਿਛਲੇ ਕੁਝ ਦਿਨਾਂ ਤੋਂ ਯੂਪੀ ਦੀ ਯੋਗੀ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨੇ ਸਾਧ ਰਹੇ ਹਨ।   

 

 

ਹੋਰ ਵੀ ਪੜ੍ਹੋ: ਮੋਗਾ ਪਹੁੰਚੇ ਬੀਬੀ ਬਾਦਲ ਦਾ ਕਿਸਾਨਾਂ ਨੇ ਕੀਤਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ

ਪ੍ਰਿਯੰਕਾ ਗਾਂਧੀ ਨੇ ਇੱਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ਤੇ  ਨਿਸ਼ਾਨਾ ਸਾਧਿਆ ਹੈ। ਪ੍ਰਿਅੰਕਾ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਜਦੋਂ ਤੁਸੀਂ ਹਰ ਰੋਜ਼ ਮਹਿੰਗਾ ਪੈਟਰੋਲ ਅਤੇ ਡੀਜ਼ਲ ਖਰੀਦਦੇ ਹੋ ਤਾਂ ਯਾਦ ਰੱਖੋ, ਮੋਦੀ ਸਰਕਾਰ ਪੈਟਰੋਲੀਅਮ ਉਤਪਾਦਾਂ ਦੇ ਟੈਕਸ ਤੋਂ 23 ਲੱਖ ਕਰੋੜ ਰੁਪਏ ਕਮਾ ਚੁੱਕੀ ਹੈ।

 

ਹੋਰ ਵੀ ਪੜ੍ਹੋ:  ਪੁਲਿਸ ਦੀ ਸ਼ਰਮਨਾਕ ਕਰਤੂਤ: ਨਾਕੇ 'ਤੇ ਅੱਧਾ ਘੰਟਾ ਖੜ੍ਹਾ ਕੇ ਰੱਖੀ Ambulance, ਮਰੀਜ਼ ਦੀ ਹੋਈ ਮੌਤ  

ਹਰ ਰੋਜ਼ ਮਹਿੰਗੇ ਤੇਲ-ਸਬਜ਼ੀਆਂ ਖਰੀਦਦੇ ਹੋ, ਤਾਂ ਯਾਦ ਰੱਖੋ ਇਸ ਸਰਕਾਰ ਵਿੱਚ 97% ਪਰਿਵਾਰਾਂ ਦੀ ਆਮਦਨ ਘਟੀ, ਪਰ ਖਬਰਾਂ ਅਨੁਸਾਰ ਮੋਦੀ ਜੀ ਦੇ ਖਰਬਪਤੀ ਦੋਸਤ ਹਰ ਰੋਜ਼ 1000 ਕਰੋੜ ਕਮਾਉਂਦੇ ਹਨ।

 

 

ਹੋਰ ਵੀ ਪੜ੍ਹੋ: ਜਬਰ ਜਨਾਹ ਦਾ ਸ਼ਿਕਾਰ ਹੋਈ ਕੁੜੀ ਦੀ ਮੌਤ, ਮਨੀਸ਼ਾ ਗੁਲਾਟੀ ਨੇ ਪੁਲਿਸ ਨੂੰ ਜਾਂਚ ਕਰਨ ਦੇ ਦਿੱਤੇ ਹੁਕਮ