ਹਨੀਮੂਨ ਉਤੇ ਨਾ ਜਾਣ ਨੂੰ ਲੈ ਕੇ ਹੋਏ ਵਿਵਾਦ 'ਚ ਡੀਐਮ ਦੀ ਪਤਨੀ ਨੇ ਦਿਤਾ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਜਮੁਈ ਜਿਲ੍ਹੇ ਦੇ ਡੀਐਮ ਧਰਮੇਂਦਰ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਵਤਸਲਾ ਸਿੰਘ ਦਾ ਆਪਸੀ ਝਗੜਾ ਸੜਕ ਉਤੇ ਆ ਗਿਆ ਹੈ। ਵਤਸਲਾ ਸਿੰਘ ਨਾਲ ਤਲਾਕ ...

Jamui DM faces dharna by wife over marital dispute

ਪਟਨਾ : (ਭਾਸ਼ਾ) ਬਿਹਾਰ ਦੇ ਜਮੁਈ ਜਿਲ੍ਹੇ ਦੇ ਡੀਐਮ ਧਰਮੇਂਦਰ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਵਤਸਲਾ ਸਿੰਘ ਦਾ ਆਪਸੀ ਝਗੜਾ ਸੜਕ ਉਤੇ ਆ ਗਿਆ ਹੈ। ਵਤਸਲਾ ਸਿੰਘ ਨਾਲ ਤਲਾਕ ਲਈ ਡੀਐਮ ਧਰਮੇਂਦਰ ਕੁਮਾਰ ਨੇ ਫੈਮਿਲੀ ਕੋਰਟ ਵਿਚ ਪਟੀਸ਼ਨ ਦਰਜ ਕੀਤੀ ਹੈ। ਇਸ ਦੇ ਵਿਰੋਧ ਵਿਚ ਵਤਸਲਾ ਬੁੱਧਵਾਰ ਨੂੰ ਅਪਣੀ ਮਾਂ ਦੇ ਨਾਲ ਹੀ ਡੀਐਮ ਘਰ ਦੇ ਬਾਹਰ ਧਰਨੇ ਉਤੇ ਬੈਠ ਗਈਆਂ। ਲਗਭੱਗ ਇਕ ਸਾਲ ਪਹਿਲਾਂ ਦੋਨਾਂ 'ਚ ਹਨੀਮੂਨ ਨੂੰ ਲੈ ਕੇ ਵਿਵਾਦ ਹੋਇਆ ਸੀ। ਦੋਨਾਂ ਦਾ ਵਿਆਹ ਪੰਜ ਸਾਲ ਪਹਿਲਾਂ ਹੋਇਆ ਸੀ। 

ਡਿਸਟ੍ਰਿਕਟ ਮਜਿਸਟ੍ਰੇਟ ਧਰਮੇਂਦਰ ਕੁਮਾਰ ਜਿਲ੍ਹੇ ਤੋਂ ਬਾਹਰ ਹਨ। ਵਤਸਲਾ ਰਿਸ਼ਤੇਦਾਰਾਂ ਦੇ ਨਾਲ ਬੁੱਧਵਾਰ ਸਵੇਰੇ ਲਗਭੱਗ 10 ਵਜੇ ਡੀਐਮ ਦੇ ਘਰ 'ਤੇ ਪਹੁੰਚੀ। ਪਰਵਾਰਕ ਵਿਵਾਦ ਨੂੰ ਜਾਣਨ ਵਾਲੇ ਚੌਕੀਦਾਰ ਨੇ ਗੇਟ ਖੋਲ੍ਹਣ ਤੋਂ ਇਨਕਾਰ ਕਰ ਦਿਤਾ। ਉਸ ਨੇ ਪਹਿਲਾਂ ਡੀਐਮ ਨਾਲ ਗੱਲ ਕਰਨ ਲਈ ਕਿਹਾ। ਇਸ ਤੋਂ ਨਰਾਜ਼ ਵਤਸਲਾ ਗੇਟ ਉਤੇ ਹੀ ਧਰਨੇ 'ਤੇ ਬੈਠ ਗਈ। ਇਸ ਦੌਰਾਨ ਵਤਸਲਾ ਅਤੇ ਘਰ ਦੇ ਕਰਮਚਾਰੀਆਂ 'ਚ ਕਾਫ਼ੀ ਬਹਿਸ ਵੀ ਹੋਈ। 

ਡੀਐਮ ਧਰਮੇਂਦਰ ਕੁਮਾਰ ਅਤੇ ਵਤਸਲਾ ਸਿੰਘ ਦਾ ਵਿਆਹ 2013 ਵਿਚ ਹੋਇਆ ਸੀ। ਵਤਸਲਾ ਬਿਹਾਰ  ਦੇ ਮਸ਼ਹੂਰ ਉਦਯੋਗਪਤੀ ਅਨਿਲ ਸਿੰਘ ਦੀ ਧੀ ਹੈ। ਨਾਲੰਦਾ ਜਿਲ੍ਹੇ ਦੇ ਹਿਲਸਾ ਦੇ ਰਹਿਣ ਵਾਲੇ ਧਰਮੇਂਦਰ ਕੁਮਾਰ  2013 ਬੈਚ ਦੇ ਆਈਏਐਸ ਅਧਿਕਾਰੀ ਹਨ। ਦੋਨਾਂ 'ਚ ਵਿਵਾਦ ਇਸ ਸਾਲ ਤੱਦ ਸਾਹਮਣੇ ਆਇਆ, ਜਦੋਂ ਵਤਸਲਾ ਸਿੰਘ ਨੇ ਮਾਨਸਿਕ ਚਲਾਕੀ ਅਤੇ ਦਹੇਜ ਸ਼ੋਸ਼ਨ ਦਾ ਇਲਜ਼ਾਮ ਲਗਾਉਂਦੇ ਹੋਏ ਧਰਮੇਂਦਰ ਦੇ ਖਿਲਾਫ 21 ਮਾਰਚ ਨੂੰ ਪਟਨਾ ਦੇ ਪਾਟਲਿਪੁਤਰ ਥਾਣੇ ਵਿਚ ਸ਼ਿਕਾਇਤ ਦਰਜ ਕਰਾਈ ਸੀ। 

ਇਸ ਮਾਮਲੇ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ 20 ਜੁਲਾਈ 2018 ਨੂੰ ਧਰਮੇਂਦਰ ਕੁਮਾਰ ਨੂੰ ਤਲਬ ਵੀ ਕੀਤਾ ਸੀ। ਕਮਿਸ਼ਨ ਵਿਚ ਵਤਸਲਾ ਨੇ ਜੂਨ ਵਿਚ ਪਤੀ ਦੇ ਖਿਲਾਫ ਸ਼ਿਕਾਇਤ ਕੀਤੀ ਸੀ। ਅਪਣੀ ਐਪਲੀਕੇਸ਼ਨ ਵਿਚ ਵਤਸਲਾ ਨੇ ਕਿਹਾ ਸੀ ਕਿ ਪਤੀ ਉਨ੍ਹਾਂ ਦੇ ਫੋਨ ਕਾਲ ਨੂੰ ਰਿਕਾਰਡ ਕਰਦੇ ਹਨ।  ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਹਨੀਮੂਨ ਉਤੇ ਚਲਣ ਲਈ ਕਿਹਾ ਸੀ।

ਫ਼ੈਸ਼ਨ ਡਿਜ਼ਾਈਨਿੰਗ ਕੋਰਸ ਦੀ ਪ੍ਰੀਖਿਆ ਕਾਰਨ​ ਵਤਸਲਾ ਨੇ ਬਾਅਦ ਵਿਚ ਹਨੀਮੂਨ ਉਤੇ ਜਾਣ ਦੀ ਗੱਲ ਕਹੀ। ਇਸ ਉਤੇ ਹੋਏ ਵਿਵਾਦ ਤੋਂ ਬਾਅਦ ਤੋਂ ਹੀ ਵਤਸਲਾ ਪਾਟਲਿਪੁਤਰ ਕਲੋਨੀ ਸਥਿਤ ਪੇਕੇ ਵਿਚ ਹੀ ਰਹਿ ਰਹੀ ਸੀ। ਸਵੇਰੇ 8.15 ਵਜੇ ਗੁਪਤ ਗੇਟ ਦੇ ਸਾਹਮਣੇ ਡੀਐਮ ਦੀ ਪਤਨੀ ਅਤੇ ਸੱਸ ਧਰਨੇ ਉਤੇ ਬੈਠ ਗਈਆਂ। ਕਿਸੇ ਮੀਡੀਆਕਰਮੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਾ ਹੋਣ ਤੋਂ ਡੀਐਮ ਦੀ ਪਤਨੀ ਨੇ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿਤਾ।