ਸਾਂਝੇ ਅਧਿਆਪਕ ਮੋਰਚੇ ਨੇ ਬਠਿੰਡਾ 'ਚ ਲਾਇਆ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੱਕੇ ਕਰਨ ਦੇ ਨਾਂ 'ਤੇ ਤਨਖ਼ਾਹਾਂ 'ਚ ਕਟੌਤੀਆਂ ਅਤੇ ਵਿਰੋਧ ਜਤਾਉਣ 'ਤੇ ਅਧਿਆਪਕਾਂ ਦੀਆਂ ਦੂਰ-ਦੁਰਾਡੇ ਬਦਲੀਆਂ ਕਰਨ ਵਿਰੁਧ ਭੜਕੇ..........

Joint teacher morcha held in Bathinda

ਬਠਿੰਡਾ : ਪੱਕੇ ਕਰਨ ਦੇ ਨਾਂ 'ਤੇ ਤਨਖ਼ਾਹਾਂ 'ਚ ਕਟੌਤੀਆਂ ਅਤੇ ਵਿਰੋਧ ਜਤਾਉਣ 'ਤੇ ਅਧਿਆਪਕਾਂ ਦੀਆਂ ਦੂਰ-ਦੁਰਾਡੇ ਬਦਲੀਆਂ ਕਰਨ ਵਿਰੁਧ ਭੜਕੇ ਅਧਿਆਪਕਾਂ ਵਲੋਂ ਅੱਜ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਦੇ ਸਹਿਯੋਗ ਨਾਲ ਬਠਿੰਡਾ 'ਚ ਵੱਡਾ ਸੰਘਰਸ਼ ਵਿੱਢ ਦਿਤਾ। ਅਪਣੇ ਵਲੋਂ ਦਿਤੇ ਪਹਿਲੇ ਤੈਅਸ਼ੁਦਾ ਪ੍ਰੋਗਰਾਮ ਤਹਿਤ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਅਧਿਆਪਕ ਬਠਿੰਡਾ ਪੁੱਜਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਦੇ ਸਹਿਯੋਗ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਅਤੇ ਹੋਰ ਦਰਜਨਾਂ ਜਥੇਬੰਦੀਆਂ ਦੇ ਹਜ਼ਾਰਾਂ ਕਾਰਕੁਨਾਂ ਨੇ ਵੀ ਭਰਵਾਂ ਸਹਿਯੋਗ ਦਿਤਾ। 

ਪੁਲਿਸ ਪ੍ਰਸ਼ਾਸਨ ਵਲੋਂ ਅਧਿਆਪਕਾਂ ਦੇ ਸੰਭਾਵਤ ਵਿੱਤ ਮੰਤਰੀ ਦਫ਼ਤਰ ਦੇ ਘਿਰਾਉ ਦੀ ਨੀਤੀ ਨੂੰ ਦੇਖਦਿਆਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। 12 ਵਜੇ ਤੋਂ 2 ਵਜੇ ਤਕ ਮਿੰਨੀ ਸਕੱਤਰੇਤ ਅੱਗੇ ਧਰਨਾ ਲਗਾਉਣ ਤੋਂ ਬਾਅਦ ਜਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਗੱਲ ਨਾ ਸੁਣੀ ਗਈ ਤਾਂ ਅਧਿਆਪਕਾਂ ਤੇ ਕਿਸਾਨਾਂ ਨੇ ਆਈ.ਟੀ.ਆਈ. ਪੁਲ ਵਲ ਚਾਲੇ ਪਾ ਦਿਤੇ। ਪੁਲਿਸ ਨੇ ਥਾਂ-ਥਾਂ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਜ਼ਾਰਾਂ ਦੀ ਤਾਦਾਦ 'ਚ ਇਕੱਤਰ ਅਧਿਆਪਕਾਂ, ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਨੇ ਬੈਰੀਕੇਡ ਤੋੜਦੇ ਹੋਏ

ਮਿੰਨੀ ਸਕੱਤਰੇਤ ਤੋਂ ਆਈਟੀਆਈ ਚੌਕ 'ਚ ਜਾ ਕੇ ਪੰਜਾਬ ਸਰਕਾਰ ਵਿਰੁਧ ਅਕਾਸ਼ ਗੁੰਜਾਊ ਨਾਹਰੇ ਲਗਾਉਂਦੇ ਹੋਏ ਧਰਨਾ ਚਾਲੂ ਕਰ ੱਿਤਾ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਵਲੋਂ ਕਈ ਵਰਕਰਾਂ ਦੀ ਖਿੱਚਧੂਹ ਵੀ ਕੀਤੀ ਗਈ। ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਅਤੇ ਤੁਰੰਤ ਕੀਤੀਆਂ ਗਈਆਂ ਅਧਿਆਪਕਾਂ ਦੀਆਂ ਬਦਲੀਆਂ ਨੂੰ ਰੱਦ ਕੀਤੇ ਜਾਣ ਦੀ ਮੰਗ ਨਾ ਮੰਨੇ ਜਾਣ ਤਕ ਉਕਤ ਜਗ੍ਹਾ 'ਤੇ ਲਗਾਇਆ ਧਰਨਾ ਨਾ ਚੁੱਕਣ ਦਾ ਐਲਾਨ ਕਰ ਦਿਤਾ। ਇਸ ਧਰਨੇ ਕਾਰਨ ਮਾਨਸਾ, ਡੱਬਵਾਲੀ ਅਤੇ ਹੋਰ ਇਲਾਕਿਆਂ ਵਲੋਂ ਆਉਣ ਵਾਲੀ ਆਵਾਜਾਈ ਕਾਫ਼ੀ ਪ੍ਰਭਾਵਤ ਹੋਈ।

ਇਸ ਤੋਂ ਪਹਿਲਾਂ ਇਹ ਅਧਿਆਪਕ ਤੇ ਜਥੇਬੰਦੀਆਂ ਦੇ ਵਰਕਰ ਮਿੰਨੀ ਸਕੱਤਰੇਤ ਦੇ ਅੱਗੇ ਜੀ.ਟੀ. ਰੋਡ ਨੂੰ ਦੋਵੇਂ ਪਾਸੇ ਰੋਕ ਕੇ ਬੈਠ ਗਏ ਸਨ ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਜਗ੍ਹਾ ਜਾਮ ਵੀ ਲੱਗ ਗਏ। ਇਸ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ, ਜੋਰਾ ਸਿੰਘ ਨਸਰਾਲੀ, ਨੌਜਵਾਨ ਭਾਰਤ ਸਭਾ, ਰਮਿੰਦਰ ਪਟਿਆਲਾ, ਭਾਰਤੀ ਕਿਸਾਨ, ਯੂਨੀਅਨ ਉਗਰਾਹਾਂ ਤੋਂ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਸੰਗੀਤਾ ਰਾਣੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੋਂ ਗੁਰਦੀਪ ਸਿੰਘ,

ਡੈਮੋਕ੍ਰੇਟਿਕ ਮੁਲਾਜ਼ਮ ਫ਼ੈਡਰੇਸ਼ਨ ਪੰਜਾਬ ਤੋਂ ਜਸਵਿੰਦਰ ਸਿੰਘ ਝਬੇਲਵਾਲੀ, ਠੇਕਾ ਮੁਲਾਜ਼ਮ ਮੋਰਚੇ ਤੋਂ ਵਰਿੰਦਰ ਮੋਮੀ, ਜਮਹੂਰੀ ਅਧਿਕਾਰ ਸਭਾ ਤੋਂ ਡਾ. ਅਜੀਤਪਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਤੋਂ ਅਮਰਜੀਤ ਹਨੀ, ਟੀਐਸਯੂ (ਭੰਗਲ) ਤੋਂ ਰਛਪਾਲ ਸਿੰਘ, ਨੌਜਵਾਨ ਭਾਰਤ ਸਭਾ ਤੋਂ ਅਸ਼ਵਨੀ ਘੁੱਦਾ, 3582 ਅਧਿਆਪਕ ਯੂਨੀਅਨ ਤੋਂ ਅਨੂ ਬਾਲਾ ਤੇ ਹੋਰ ਮੌਜੂਦ ਸਨ।

Related Stories