ਹਾਸ਼ਿਮਪੁਰਾ ਦੰਗਾ ਮਾਮਲਾ : 4 ਪੀਏਸੀ ਜਵਾਨਾਂ ਨੇ ਦਿੱਲੀ ਦੀ ਅਦਾਲਤ 'ਚ ਕੀਤਾ ਆਤਮਸਮਰਪਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੇਰਠ ਦੇ ਹਾ‍ਸ਼ਿਮਪੁਰਾ ਦੰਗਾ ਮਾਮਲੇ ਵਿਚ ਯੂਪੀ ਪੀਏਸੀ ਦੇ ਚਾਰ ਜਵਾਨਾਂ ਨੇ ਦਿੱਲ‍ੀ ਦੇ ਤੀਸ ਹਜ਼ਾਰੀ ਕੋਰਟ ਵਿਚ ਵੀਰਵਾਰ ਨੂੰ ਆਤ‍ਮਸਮਰਪਣ ਕਰ ਦਿਤਾ...

Hashimpura massacre : ​PAC personnel surrender

ਨਵੀਂ ਦਿਲੀ : (ਭਾਸ਼ਾ) ਮੇਰਠ ਦੇ ਹਾ‍ਸ਼ਿਮਪੁਰਾ ਦੰਗਾ ਮਾਮਲੇ ਵਿਚ ਯੂਪੀ ਪੀਏਸੀ ਦੇ ਚਾਰ ਜਵਾਨਾਂ ਨੇ ਦਿੱਲ‍ੀ ਦੇ ਤੀਸ ਹਜ਼ਾਰੀ ਕੋਰਟ ਵਿਚ ਵੀਰਵਾਰ ਨੂੰ ਆਤ‍ਮਸਮਰਪਣ ਕਰ ਦਿਤਾ। ਇਹ ਚਾਰ ਜਵਾਨ ਨਿਰੰਜਨ ਲਾਲ, ਮਹੇਸ਼,  ਸਮੀਉੱਲਾ, ਜੈਪਾਲ ਹਨ। ਦਿੱਲੀ ਹਾਈਕੋਰਟ ਨੇ 31 ਅਕਤੂਬਰ ਨੂੰ ਇਸ ਮਾਮਲੇ ਵਿਚ 42 ਲੋਕਾਂ ਦੀ ਹੱਤਿਆ ਦੇ ਦੋਸ਼ ਵਿਚ 16 ਪੀਏਸੀ ਜਵਾਨਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ। ਇਹਨਾਂ ਚਾਰਾਂ ਆਰੋਪੀਆਂ ਨੂੰ ਤੀਹਾੜ ਜੇਲ੍ਹ ਭੇਜਿਆ ਜਾਵੇਗਾ। ਕੋਰਟ ਨੇ ਬਾਕੀ ਆਰੋਪੀ ਜਵਾਨਾਂ ਦੇ ਖਿਲਾਫ ਗੈਰ - ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

ਦੱਸ ਦਈਏ ਕਿ 31 ਅਕਤੂਬਰ ਨੂੰ ਦਿੱਲੀ ਦੀ ਹਾਈਕੋਰਟ ਨੇ ਮੇਰਠ ਦੇ ਹਾਸ਼ਿਮਪੁਰਾ ਦੰਗਾ ਮਾਮਲੇ ਵਿਚ ਪੀਏਸੀ ਦੇ 16 ਜਵਾਨਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ ਸੀ। ਇਹਨਾਂ ਵਿਚੋਂ ਇਕ ਜਵਾਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਲਿਹਾਜ਼ਾ 15 ਜਵਾਨਾਂ ਨੂੰ 22 ਨਵੰਬਰ ਤੱਕ ਕੋਰਟ ਵਿਚ ਆਤਮਸਮਰਪਣ ਕਰਨਾ ਸੀ ਪਰ ਇਹਨਾਂ ਵਿਚੋਂ ਚਾਰ ਹੀ ਜਵਾਨ ਕੋਰਟ ਪੁੱਜੇ ਹਨ। 1986 ਵਿਚ ਕੇਂਦਰ ਸਰਕਾਰ ਨੇ ਜ਼ੁਲਫ ਮਸਜਿਦ ਦਾ ਤਾਲਾ ਖੋਲ੍ਹਣ ਦਾ ਆਦੇਸ਼ ਦਿਤਾ ਸੀ। ਇਸ ਤੋਂ ਬਾਅਦ ਪੱਛਮ ਯੂਪੀ ਵਿਚ ਮਾਹੌਲ ਗਰਮਾ ਗਿਆ। 14 ਅਪ੍ਰੈਲ 1987 ਤੋਂ ਮੇਰਠ ਵਿਚ ਧਾਰਮਿਕ ਵਿਵਾਦ ਸ਼ੁਰੂ ਹੋ ਗਿਆ।

ਕਈ ਲੋਕਾਂ ਦੀ ਹੱਤਿਆ ਹੋਈ ਅਤੇ ਕਈ ਦੁਕਾਨਾਂ ਅਤੇ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿਤਾ ਗਿਆ ਸੀ। ਹੱਤਿਆ ਅਤੇ ਲੁੱਟ ਦੀਆਂ ਵਾਰਦਾਤਾਂ ਹੋਣ ਲੱਗੀਆਂ। ਇਸ ਤੋਂ ਬਾਅਦ ਵੀ ਮੇਰਠ ਵਿਚ ਦੰਗੇ ਦੀ ਚਿੰਗਾਰੀ ਸ਼ਾਂਤ ਨਹੀਂ ਹੋਈ ਸੀ। ਇਹਨਾਂ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਮਈ ਦੇ ਮਹੀਨੇ ਵਿਚ ਮੇਰਠ ਸ਼ਹਿਰ ਵਿਚ ਕਰਫਿਊ ਲਗਾਉਣਾ ਪਿਆ ਅਤੇ ਸ਼ਹਿਰ ਵਿਚ ਫੌਜ ਦੇ ਜਵਾਨਾਂ ਨੇ ਮੋਰਚਾ ਸੰਭਾਲਿਆ। ਇਸ ਵਿਚ 22 ਮਈ 1987 ਨੂੰ ਪੁਲਿਸ, ਪੀਏਸੀ ਅਤੇ ਮਿਲਿਟਰੀ ਨੇ ਹਾਸ਼ਿਮਪੁਰਾ ਮਹੱਲੇ ਵਿਚ ਸਰਚ ਮੁਹਿੰਮ ਚਲਾਇਆ।

ਇਲਜ਼ਾਮ ਹੈ ਕਿ ਜਵਾਨਾਂ ਨੇ ਇੱਥੇ ਰਹਿਣ ਵਾਲੇ ਨਾਬਾਲਗ, ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਕਈ 100 ਲੋਕਾਂ ਨੂੰ ਟਰੱਕਾਂ ਵਿਚ ਭਰ ਕੇ ਪੁਲਿਸ ਲਾਈਨ ਲੈ ਗਏ। ਸ਼ਾਮ ਦੇ ਸਮੇਂ ਪੀਏਸੀ ਦੇ ਜਵਾਨਾਂ ਨੇ ਇਕ ਟਰੱਕ ਨੂੰ ਦਿੱਲੀ ਰੋਡ ਉਤੇ ਮੁਰਾਦਨਗਰ ਗੰਗ ਨਹਿਰ ਉਤੇ ਲੈ ਗਏ ਸਨ। ਉਸ ਟਰੱਕ ਵਿਚ ਲਗਭੱਗ 50 ਲੋਕ ਸਨ। ਉਥੇ ਟਰੱਕ ਤੋਂ ਉਤਾਰ ਕੇ ਜਵਾਨਾਂ ਨੇ ਇਕ - ਇਕ ਕਰ ਕੇ ਲੋਕਾਂ ਨੂੰ ਗੋਲੀ ਮਾਰ ਕੇ ਗੰਗ ਨਹਿਰ ਵਿਚ ਸੁੱਟ ਦਿਤਾ। ਇਸ ਘਟਨਾ ਵਿਚ ਲਗਭੱਗ 8 ਲੋਕ ਬੱਚ ਗਏ ਸਨ, ਜਿਨ੍ਹਾਂ ਨੇ ਬਾਅਦ ਵਿਚ ਥਾਣੇ ਪਹੁੰਚ ਕੇ ਇਸ ਮਾਮਲੇ ਵਿਚ ਰਿਪੋਰਟ ਦਰਜ ਕਰਾਈ ਸੀ।