1 ਦਸੰਬਰ ਤੋਂ ਸਾਰੇ ਵਾਹਨਾਂ 'ਚ FASTags ਲਗਾਉਣਾ ਹੋਵੇਗਾ ਲਾਜ਼ਮੀ, ਜਾਣੋ ਪੂਰੀ ਖ਼ਬਰ
ਸਰਕਾਰੀ ਏਜੰਸੀਆਂ ਜ਼ੋਰ-ਸ਼ੋਰ ਨਾਲ ਇਸ ਦੀਆਂ ਤਿਆਰੀਆਂ ਵਿਚ ਜੁਟੀਆਂ ਹਨ।
ਨਵੀਂ ਦਿੱਲੀ : ਇਲੈਕਟ੍ਰਾਨਿਕ ਮਾਧਿਅਮ ਨਾਲ ਟੋਲ ਦੀ ਅਦਾਇਗੀ ਲਈ ਜ਼ਰੂਰੀ ਫਾਸਟੈਗ ਛੇਤੀ ਹੀ ਪੈਟਰੋਲ ਪੰਪਾਂ 'ਤੇ ਵੀ ਮਿਲੇਗਾ। ਇਸ ਨਾਲ ਪੈਟਰੋਲ ਤੇ ਪਾਰਕਿੰਗ ਫੀਸ ਦਾ ਵੀ ਭੁਗਤਾਨ ਕੀਤਾ ਜਾ ਸਕੇਗਾ। ਇਹੀ ਨਹੀਂ, ਸਟੇਟ ਹਾਈਵੇ ਅਤੇ ਸ਼ਹਿਰੀ ਟੋਲ ਪਲਾਜ਼ਾ 'ਤੇ ਵੀ ਫਾਸਟੈਗ ਦੇ ਮਾਧਿਅਮ ਨਾਲ ਟੋਲ ਟੈਕਸ ਸਵੀਕਾਰ ਕੀਤਾ ਜਾਵੇਗਾ। ਸਰਕਾਰੀ ਏਜੰਸੀਆਂ ਜ਼ੋਰ-ਸ਼ੋਰ ਨਾਲ ਇਸ ਦੀਆਂ ਤਿਆਰੀਆਂ ਵਿਚ ਜੁਟੀਆਂ ਹਨ।
ਫਾਸਟੈਗ ਇਕ ਸਧਾਰਨ ਰੇਡੀਓ ਫ੍ਰੀਕਵੈਂਸੀ ਆਈਡੈਂਟੀਫਿਕੇਸ਼ਨ (ਆਰਐੱਫਆਈਡੀ) ਟੈਗ ਹੈ ਜਿਸ ਨੂੰ ਵਾਹਨ ਦੇ ਅੱਗੇ ਦੇ ਸ਼ੀਸ਼ੇ ਯਾਨੀ ਵਿੰਡਸ਼ੀਲਡ 'ਤੇ ਚਿਪਕਾਉਣਾ ਪੈਂਦਾ ਹੈ। ਜਦੋਂ ਫਾਸਟੈਗ ਲੱਗਾ ਵਾਹਨ ਟੋਲ ਪਲਾਜ਼ਾ ਤੋਂ ਗੁਜ਼ਰਦਾ ਹੈ ਤਾਂ ਉਥੇ ਲੱਗਾ ਉਪਕਰਣ ਚਾਲਕ ਦੇ ਖਾਤੇ ਤੋਂ ਆਟੋਮੈਟਿਕ ਢੰਗ ਨਾਲ ਟੋਲ ਕੱਟ ਲੈਂਦਾ ਹੈ। ਇਸ ਵਿਵਸਥਾ ਨੇ ਕੈਸ਼ ਵਿਚ ਭੁਗਤਾਨ ਦੇ ਝੰਜਟ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਜ਼ਿਆਦਾਤਰ ਟੋਲ ਪਲਾਜ਼ਾ 'ਤੇ ਫਾਸਟੈਗ ਲੱਗੇ ਵਾਹਨਾਂ ਲਈ ਵੱਖਰੀ ਲਾਈਨ ਦੀ ਵਿਵਸਥਾ ਕੀਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।