ਕਿਤੇ ਤੂਫ਼ਾਨ-ਬਾਰਿਸ਼ ਤੇ ਕਿਤੇ ਬਰਫ਼ਬਾਰੀ, ਇਨ੍ਹਾਂ ਸੂਬਿਆਂ 'ਚ ਵੀ ਅੱਜ ਹਨੇਰੀ-ਝੱਖੜ ਦਾ ਖਦਸ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਫ਼ਗਾਨਿਸਤਾਨ ਤੇ ਪੂਰਬੀ ਈਰਾਨ ਦੇ ਆਸ-ਪਾਸ ਬਣ ਰਹੇ ਵੈਸਟਰਨ ਡਿਸਟਰਬੈਂਸ ਕਾਰਨ ਹਿਮਾਲਿਆ..

weather alert

ਕਾਨਪੁਰ : ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਫ਼ਗਾਨਿਸਤਾਨ ਤੇ ਪੂਰਬੀ ਈਰਾਨ ਦੇ ਆਸ-ਪਾਸ ਬਣ ਰਹੇ ਵੈਸਟਰਨ ਡਿਸਟਰਬੈਂਸ ਕਾਰਨ ਹਿਮਾਲਿਆ ਖੇਤਰਾਂ 'ਚ ਖ਼ਾਸ ਤੌਰ 'ਤੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਬਹੁਤੇ ਇਲਾਕੇ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਣਗੇ। 22 ਨਵੰਬਰ ਨੂੰ ਇਨ੍ਹਾਂ ਸੂਬਿਆਂ ਦੇ ਕਈ ਹਿੱਸਿਆਂ 'ਚ ਜ਼ਬਰਦਸਤ ਹਨੇਰੀ-ਝੱਖੜ, ਜ਼ਬਰਦਸਤ ਬਾਰਿਸ਼ ਤੇ ਕਿਤੇ-ਕਿਤੇ ਜ਼ਬਰਦਸਤ ਬਰਫ਼ਬਾਰੀ ਵੀ ਹੋ ਸਕਦੀ ਹੈ।

ਕੇਰਲ, ਤਾਮਿਲਨਾਡੂ ਤੇ ਪੁੱਡੂਚੇਰੀ 'ਚ ਮੌਸਮ ਰਹੇਗਾ ਖ਼ਰਾਬ
ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 24 ਘੰਟਿਆਂ ਦੌਰਾਨ ਕੇਰਲ, ਤਾਮਿਲਨਾਡੂ, ਪੁੱਡੂਚੇਰੀ ਤੋਂ ਲੈ ਕੇ ਲਕਸ਼ਦੀਪ ਤਕ ਕਈ ਹਿੱਸਿਆਂ 'ਚ ਹਨੇਰੀ ਤੂਫ਼ਾਨ ਦੇ ਪੂਰੇ ਆਸਾਰ ਹਨ ਜਿਸ ਨਾਲ ਜਨ-ਜੀਵਨ ਅਸਤ-ਵਿਅਸਤ ਹੋ ਸਕਦਾ ਹੈ। ਇਹੀ ਨਹੀਂ ਤਾਮਿਲਨਾਡੂ, ਕਰਾਈਕਲ ਤੇ ਪੁੱਡੂਚੇਰੀ ਦੇ ਆਸ-ਪਾਸ ਦੇ ਇਲਾਕਿਆਂ 'ਚ ਜ਼ਬਰਦਸਤ ਬਾਰਿਸ਼ ਵੀ ਹੋ ਸਕਦੀ ਹੈ।

ਅਸਾਮ ਮੇਘਾਲਿਆ ਢਕੇ ਰਹਿਣਗੇ ਕੋਹਰੇ ਦੀ ਚਾਦਰ ਨਾਲ
ਠੰਢ ਦੀ ਜ਼ਬਰਦਸਤ ਸ਼ੁਰੂਆਤ ਦੇ ਨਾਲ ਹੀ ਦੇਸ਼ ਦੇ ਨਾਰਥ-ਈਸਟ ਸੂਬਿਆਂ 'ਚ ਕੋਹਰੇ ਦੀ ਸੰਘਣੀ ਚਾਦਰ ਛਾਣ ਜਾਣ ਲਈ ਬੇਤਾਬ ਹੈ। ਮੌਸਮ ਵਿਭਾਗ ਅਨੁਸਾਰ ਅਗੇ 24 ਘੰਟਿਆ 'ਚ ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਦੇ ਤਮਾਮ ਹਿੱਸਿਆਂ 'ਚ ਹਲਕੇ ਤੋਂ ਲੈ ਕੇ ਸੰਘਣਾ ਕੋਹਰਾ ਛਾਇਆ ਰਹੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।