ਭਾਜਪਾ ਅਤੇ ਲੋਕ ਜਨਸ਼ਕਤੀ ਪਾਰਟੀ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਹੋਈ ਸਹਿਮਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਜਨਸ਼ਕਤੀ ਪਾਰਟੀ ਅਤੇ ਭਾਜਪਾ ਦੇ ਵਿਚ 2019 ਦੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ 'ਤੇ ਸਹਿਮਤੀ ਹੋ ਗਈ ਹੈ। ਮੰਨਿਆ ਜਾ ਰਿਹਾ ਹੈ...

Amit Shah with Paswan

ਨਵੀਂ ਦਿੱਲੀ (ਭਾਸ਼ਾ) : ਲੋਕ ਜਨਸ਼ਕਤੀ ਪਾਰਟੀ ਅਤੇ ਭਾਜਪਾ ਦੇ ਵਿਚ 2019 ਦੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ 'ਤੇ ਸਹਿਮਤੀ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਨਿਚਰਵਾਰ ਨੂੰ ਇਸਦਾ ਸਪਸ਼ਟ ਤੌਰ ‘ਤੇ ਐਲਾਨ ਵੀ ਕੀਤਾ ਜਾ ਸਕਦਾ ਹੈ। ਖ਼ਬਰ ਹੈ ਕਿ ਬੀਜੇਪੀ ਐਲਜੇਪੀ ਨੂੰ 6 ਸੀਟਾਂ ਦੇਣ 'ਤੇ ਰਾਜੀ ਹੋ ਗਈ ਹੈ। ਇਨ੍ਹਾਂ ਵਿਚੋਂ ਇਕ ਸੀਟ ਐਲਜੇਪੀ ਨੂੰ ਯੂਪੀ ਵਿਚ ਮਿਲੇਗੀ। ਇਸ ਤੋਂ ਇਲਾਵਾ ਬੀਜੇਪੀ ਐਲਜੇਪੀ ਨੂੰ ਇਕ ਰਾਜ ਸਭਾ ਸੀਟ ਵੀ ਦੇ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਐਲਜੇਪੀ ਬਿਹਾਰ ਵਿਚ 5 ਅਤੇ ਯੂਪੀ ਵਿਚ ਇਕ ਸੀਟ ਨਾਲ ਲੋਕ ਸਭਾ ਚੋਣਾਂ ਵਿਚ ਉਤਰੇਗੀ।

ਸੂਤਰਾਂ ਦਾ ਕਹਿਣਾ ਹੈ ਕਿ ਐਨਡੀਏ ਦੀਆਂ ਸੀਟਾਂ ਦੀ ਵੰਡ ਦਾ ਐਲਾਨ ਬੀਜੇਪੀ, ਜੇਡੀਯੂ ਅਤੇ ਐਲਜੇਪੀ ਮਿਲਕੇ ਕਰਨਗੀਆਂ। ਐਨਡੀਏ ਦਾ ਇਹ ਗਠਬੰਧਨ ਯੂਪੀਏ ਦੀ ਕਾਂਗਰਸ, ਆਰਜੇਡੀ, ਅਸੀਂ ਅਤੇ ਆਰਐਲਐਸਪੀ ਦਾ ਮੁਕਾਬਲਾ ਕਰਨਗੇ। ਕੁਸ਼ਵਾਹਾ ਦੀ ਪਾਰਟੀ ਦੇ ਐਨਡੀਏ ਛੱਡਣ ਨਾਲ ਖਾਲੀ ਹੋਈਆਂ ਦੋ ਸੀਟਾਂ ਤੋਂ ਬਾਅਦ ਐਲਜੇਪੀ ਨੇ ਅਪਣੀ ਸੀਟਾਂ ਦੀ ਮੰਗ ਵਧਾ ਦਿਤੀ ਸੀ। ਵਿਤ ਮੰਤਰੀ ਅਰੁਣ ਜੇਤਲੀ ਨਾਲ ਹੋਈ ਮੁਲਕਾਤ ਤੋਂ ਬਾਅਦ ਚਿਰਾਗ ਪਾਸਵਾਨ ਨੇ ਕਿਹਾ, ਸਾਡੇ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਗੱਲ-ਬਾਤ ਵਧੀਆ ਰਹੀ ਹੈ ਅਤੇ ਸਾਨੂੰ ਵਿਸ਼ਵਾਸ਼ ਹੈ ਕਿ ਇਸ ਮੁੱਦੇ ਦਾ ਇਕ ਸਕਾਰਾਤਮਕ ਹੱਲ ਜਲਦੀ ਹੀ ਨਿਕਲੇਗਾ।

ਐਲਜੇਪੀ ਦੇ ਸੂਤਰਾਂ ਦੇ ਮੁਤਾਬਿਕ ਉਹਨਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਇਸ ਸੀਟ ਨੂੰ ਸ਼ੇਅਰਿੰਗ ਫਾਰਮੁਲੇ ਉਤੇ ਜੇਡੀਯੂ ਵੀ ਅਪਣੀ ਸਹਿਮਤੀ ਦੇ ਦਵੇਗੀ. ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਬੀਜੇਪੀ ਦੇ ਪ੍ਰਮੁੱਖ ਅਮਿਤ ਸ਼ਾਹ ਅਤੇ ਪਾਰਟੀ ਦੇ ਬਿਹਾਰ ਦੇ ਇੰਚਾਰਜ਼ ਭੁਪੇਂਦਰ ਯਾਦਵ ਦੇ ਵਿਚਕਾਰ 2 ਪੜਾਵਾਂ ਵਿਚ ਮੁਲਾਕਤ ਹੋਈ ਸੀ ਪਰ ਪਾਰਟ ਕਿਸੇ ਨਤੀਜ਼ੇ ਉਤੇ ਨਹੀਂ ਪਹੁੰਚੀ ਸੀ। ਐਲਜੇਪੀ ਦੇ ਨਾਲ ਬੀਜੇਪੀ ਦੀ ਗੱਲ-ਬਾਤ ਸਪੱਸ਼ਟ ਤੌਰ ਉਤੇ ਦਿਖਾਉਂਦੀ ਹੈ ਕਿ ਪਾਸਵਾਨ ਦੀ ਪਾਰਟੀ ਦੇ ਐਨੀਡੀਏ ਛੱਡਣ ਦੀ ਸਥਿਤੀ ਵਿਚ ਬੀਜੇਪੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

ਯੂਪੀ ਵਿਚ ਐਲਜੇਪੀ ਨੂੰ ਸੀਟ ਦੇ ਕੇ ਬੀਜੇਪੀ, ਬੀਐਸਪੀ ਦੀ ਪ੍ਰਧਾਨ ਮਾਇਆਵਤੀ ਦੇ ਵਿਰੁੱਧ ਰਾਮ ਵਿਲਾਸ ਪਾਸਵਾਨ ਨੂੰ ਦਲਿਤ ਚੇਹਰੇ ਦੇ ਰੂਪ ਵਿਚ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ, ਲੋਕ ਜਨਸ਼ਕਤੀ ਪਾਰਟੀ ਅਪਣੇ ਪ੍ਰਧਾਨ ਨੂੰ ਰਾਜਸਭਾ ਵਿਚ ਭੇਜਣ ਲਈ ਕੋਸ਼ਿਸ਼ ਕਰ ਰਹੀ ਹੈ। ਜਿਥੇ ਐਨਡੀਏ ਵੱਲੋਂ ਉਹ ਦਲਿਤਾਂ ਨਾਲ ਸਬੰਧਿਤ ਮੁੱਦੇ ਚੁੱਕ ਸਕਦੀ ਹੈ। ਸੀਟ ਸ਼ੇਅਰਿੰਗ ਫਾਰਮੁਲੇ ਉਤੇ ਬਣੀ ਸਹਿਮਤੀ ਨੂੰ ਸਪਸ਼ਟ ਕਰਦੇ ਹੋਏ ਜੇਡੀਯੂ ਪ੍ਰਧਾਨ ਕੇਸੀ ਤਿਆਗੀ ਨੇ ਕਿਹਾ, ਬਿਹਾਰ ਵਿਚ ਲੋਕ ਸਭਾ ਚੋਣਾਂ ਦੇ ਲਈ ਐਨਡੀਏ ਵਿਚ ਹੋਈ ਸੀਟ ਵੰਡ ਦੇ ਐਲਾਨ ਦਿੱਲੀ ਵਿਚ ਤਿੰਨਾਂ ਪਾਰਟੀਆਂ ਦੀ ਇਕ ਸੰਯੁਕਤ ਪ੍ਰੈਸ ਕਾਂਨਫਰੰਸ ਵਿਚ ਕੀਤੀ ਜਾਵੇਗੀ।

ਇਸ ਨਾਲ ਹਿੰਦੀ ਪੱਟੀ ਦੇ ਤਿੰਨ ਰਾਜਾਂ ਵਿਚ ਕਾਂਗਰਸ ਦੀ ਜਿੱਤ ਤੋਂ ਬਾਅਦ ਜਿਸ ਤਰ੍ਹਾਂ ਨਾਲ ਚਿਰਾਗ ਪਾਸਵਾਨ ਨੇ ਟਵੀਟ ਕੀਤਾ, ਉਸ ਨਾਲ ਇਹ ਮੰਨਿਆ ਜਾਣ ਲੱਗ ਗਿਆ ਸੀ ਕਿ ਹੁਣ ਰਾਮਵਿਲਾਸ ਪਾਸਵਾਨ ਅਤੇ ਉਹਨਾਂ ਦੇ ਸਾਂਸਦ ਪੁੱਤਰ ਚਿਰਾਗ ਪਾਸਵਾਨ ਫਿਰ ਤੋਂ ਐਨਡੀਏ ਨੂੰ ਅਲਵਿਦਾ ਕਹਿਣ ਦੀ ਤਿਆਰੀ ਵਿਚ ਹਨ। ਇਸ ਤੋਂ ਬਾਅਦ ਬੀਜੇਪੀ ਵੱਲੋਂ ਐਲਜੇਪੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।