ਭਾਜਪਾ 'ਚ ਸ਼ਾਮਿਲ ਹੋਏ ਹਾਦੀਆ ਦੇ ਪਿਤਾ, ਸਬਰੀਮਾਲਾ ਉਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਦੇ ਬਹੁਚਰਚਿਤ 'ਲਵ ਜਿਹਾਦ' ਲੜਾਈ ਮਾਮਲੇ ਵਿਚ ਹਾਦੀਆ ਬਣ ਚੁੱਕੀ ਅਖਿਲਾ ਅਸ਼ੋਕਨ ਦੇ ਪਿਤਾ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਉਹ ਸਬਰੀਮਾਲਾ ਮੰਦਿਰ 'ਤੇ ...

Hadiya and her father

ਤਿਰੂਵਨੰਤਪੁਰਮ : (ਭਾਸ਼ਾ) ਕੇਰਲ ਦੇ ਬਹੁਚਰਚਿਤ 'ਲਵ ਜਿਹਾਦ' ਲੜਾਈ ਮਾਮਲੇ ਵਿਚ ਹਾਦੀਆ ਬਣ ਚੁੱਕੀ ਅਖਿਲਾ ਅਸ਼ੋਕਨ ਦੇ ਪਿਤਾ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਉਹ ਸਬਰੀਮਾਲਾ ਮੰਦਿਰ 'ਤੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ਼ ਪਾਰਟੀ ਦੇ ਪ੍ਰਦਰਸ਼ਨ ਦਾ ਸਮਰਥਨ ਕਰਨ ਦੇ ਇੱਛੁਕ ਹਨ। ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕਤਰ ਬੀ ਗੋਪਾਲਕ੍ਰਿਸ਼ਣ ਨੇ ਹਾਦੀਆ ਦੇ ਪਿਤਾ ਕੇਐਮ ਅਸ਼ੋਕਨ ਨੂੰ ਸੋਮਵਾਰ ਨੂੰ ਪਾਰਟੀ ਦੀ ਮੈਂਬਰੀ ਦਿਤੀ ਗਈ। ਮੀਡੀਆ ਨਾਲ ਗੱਲਬਾਤ ਵਿਚ ਅਸ਼ੋਕਨ ਨੇ ਕਿਹਾ ਕਿ ਭਾਜਪਾ ਇਕੱਲਾ ਅਜਿਹਾ ਰਾਜਨੀਤਕ ਸੰਗਠਨ ਹੈ ਜੋ ਹਿੰਦੁਆਂ ਦੇ ਵਿਸ਼ਵਾਸ ਦੀ ਰੱਖਿਆ ਕਰ ਰਿਹਾ ਹੈ।

ਕੱਟੜਪੰਥੀ ਸੰਗਠਨਾਂ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਹੇ ਅਸ਼ੋਕਨ ਹੁਣੇ ਵੀ ਪੁਲਿਸ ਦੀ ਸੁਰੱਖਿਆ ਵਿੱਚ ਹਨ। ਸਬਰੀਮਾਲਾ ਉਤੇ ਕੋਰਟ ਦੇ ਫੈਸਲੇ ਦੇ ਵਿਰੋਧ ਵਿਚ ਸਮਰਥਨ ਦੀ ਗੱਲ ਕਹਿੰਦੇ ਹੋਏ ਅਸ਼ੋਕਨ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਕੰਮਿਉਨਿਸਟ ਪਾਰਟੀ ਦਾ ਸਮਰਥਕ ਸੀ ਪਰ ਬਾਅਦ ਵਿਚ ਪਾਰਟੀ ਘਟ ਗਿਣਤੀ ਦੇ ਵੋਟਾਂ ਲਈ ਗੰਦੀ ਵੋਟ - ਬੈਂਕ ਰਾਜਨੀਤੀ ਖੇਡਣ ਲੱਗੀ। ਮੈਂ ਇਹ ਸਮਝਣ ਵਿਚ ਨਾਕਾਮ ਰਿਹਾ ਕਿ ਜਦੋਂ ਵੀ ਕੋਈ ਹਿੰਦੂ ਦੀ ਗੱਲ ਕਰਦਾ ਤਾਂ ਉਹ ਫ਼ਿਰਕਾਪ੍ਰਸਤੀ ਵਿਚ ਬਦਲ ਜਾਂਦਾ।

ਅਸ਼ੋਕਨ ਨੇ ਅੱਗੇ ਕਿਹਾ ਕਿ ਕੇਰਲ ਵਿਚ ਕਈ ਹਿੰਦੁਆਂ ਦੀ ਤਰ੍ਹਾਂ, ਮੈਂ ਵੀ ਵਿਸ਼ਵਾਸ ਅਤੇ ਕਾਨੂੰਨ ਦੇ ਵਿਚ ਟੁੱਟਿਆ ਹਾਂ। ਮੈਂ ਨਿਜੀ ਤੌਰ 'ਤੇ ਰਿਵਾਜ਼ਾਂ ਉਤੇ ਵਿਸ਼ਵਾਸ ਕਰਦਾ ਹਾਂ ਅਤੇ ਇਹਨਾਂ ਰਿਵਾਜ਼ਾਂ ਨੂੰ ਅਦਲਾਤਾਂ ਦੇ ਪ੍ਰੀਵਿਊ ਵਿਚ ਨਹੀਂ ਆਉਣਾ ਚਾਹੀਦਾ ਹੈ। ਧਾਰਮਿਕ ਵਿਦਵਾਨਾਂ ਅਤੇ ਬਾਕੀਆਂ ਨੂੰ ਇਹਨਾਂ ਮੁੱਦਿਆਂ ਉਤੇ ਫੈਸਲਾ ਲੈਣ ਦਿਓ। ਅਸ਼ੋਕਨ ਦੀ ਧੀ ਹਾਦੀਆ ਦੇ ਮਾਮਲੇ ਨੇ ਪੂਰੀ ਦੁਨੀਆਂ ਦਾ ਧਿਆਨ ਅਪਣੇ ਵੱਲ ਖਿੱਚਿਆ ਸੀ। ਸਾਲ 2016 ਵਿਚ 26 ਸਾਲ ਦੀ ਹਾਦੀਆ ਨੇ ਧਰਮ ਤਬਦੀਲੀ ਕਰ ਇਸਲਾਮ ਕਬੂਲ ਕਰ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਮੁਸਲਿਮ ਮੁੰਡੇ ਨਾਲ ਵਿਆਹ ਕਰ ਲਿਆ ਸੀ।

ਲੰਮੇ ਸਮੇਂ ਤੱਕ ਲਵ ਜਿਹਾਦ ਲੜਾਈ ਦੇ ਇਸ ਕੇਸ ਨੂੰ ਲੈ ਕੇ ਹਾਦੀਆ ਚਰਚਾ ਵਿਚ ਰਹੀ ਸੀ। ਦੱਸ ਦਈਏ ਕਿ ਮਈ 2017 ਵਿਚ ਕੇਰਲ ਹਾਈ ਕੋਰਟ ਨੇ ਹਾਦੀਆ ਦੀ ਸ਼ਫੀਨ ਜਹਾਂ ਦੇ ਨਾਲ ਵਿਆਹ ਨੂੰ ਰੱਦ ਕਰ ਦਿਤਾ ਸੀ ਅਤੇ ਹਾਦਿਆ ਨੂੰ ਉਸ ਦੀ ਮਾਂ - ਬਾਪ ਦੇ ਹਵਾਲੇ ਕਰ ਦਿਤਾ ਸੀ ਪਰ ਜਨਵਰੀ 2018 ਵਿਚ ਸੁਪਰੀਮ ਕੋਰਟ ਨੇ ਕਿਹਾ ਕਿ ਅਪਣੇ ਬਾਰੇ ਫ਼ੈਸਲਾ ਕਰਨ ਦਾ ਅਧਿਕਾਰ ਸਿਰਫ਼ ਹਾਦੀਆ ਨੂੰ ਹੀ ਹੈ।