ਸਰਦੀਆਂ 'ਚ ਘੁੰਮਣ ਲਈ ਜਾਣ ਵਾਲੇ ਭਾਰਤੀਆਂ ਦੀ ਗਿਣਤੀ 25 ਫ਼ੀਸਦੀ ਵਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਦੀਆਂ ਵਿਚ ਸੈਰ ਸਪਾਟੇ ਲਈ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੀ ਤੁਲਣਾ ਵਿਚ 25 ਫ਼ੀ ਸਦੀ ਦਾ ਵਾਧਾ ਹੋਇਆ ਹੈ। ਉਦਯੋਗ ਮਾਹਿਰਾਂ ਦਾ ਕਹਿਣਾ ...

Tourism

ਨਵੀਂ ਦਿੱਲੀ (ਭਾਸ਼ਾ) :- ਸਰਦੀਆਂ ਵਿਚ ਸੈਰ ਸਪਾਟੇ ਲਈ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੀ ਤੁਲਣਾ ਵਿਚ 25 ਫ਼ੀ ਸਦੀ ਦਾ ਵਾਧਾ ਹੋਇਆ ਹੈ। ਉਦਯੋਗ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸੀਜਨ ਵਿਚ ਬੀਚ ਅਤੇ ਰੇਗਿਸਤਾਨਾਂ ਇਲਾਕਿਆਂ ਵਿਚ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਮੇਕਮਾਈਟਰਿਪ ਸਮੂਹ ਦੀ ਚੀਫ ਮਾਰਕਿਟਿੰਗ ਅਫਸਰ (ਸੀਐਮਓ) ਸੌਜੰਨਿਯਾ ਸ਼੍ਰੀਵਾਸਤਵ ਨੇ ਕਿਹਾ ਕਿ ਇਸ ਸਾਲ ਕਰਿਸਮਸ ਅਤੇ ਨਵੇਂ ਸਾਲ 'ਤੇ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ।

ਅਸੀਂ ਪਾਇਆ ਹੈ ਕਿ ਇਸ ਸਾਲ ਸੈਰ ਸਪਾਟੇ ਲਈ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ 25 ਫ਼ੀ ਸਦੀ ਦਾ ਵਾਧਾ ਹੋਇਆ ਹੈ। ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਤੋਂ ਅੰਤਰਰਾਸ਼ਟਰੀ ਯਾਤਰਾ ਲਈ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਸਾਲਾਨਾ ਆਧਾਰ 'ਤੇ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਸਥਾਨਾਂ 'ਤੇ ਜਾਣ ਵਾਲੇ ਲੋਕਾਂ ਵਿਚ ਸਮੁੰਦਰੀ ਕਿਨਾਰਾ ਸੱਭ ਤੋਂ ਜ਼ਿਆਦਾ ਲੋਕਪ੍ਰਿਯ ਹੈ, ਉਥੇ ਹੀ ਘਰੇਲੂ ਸਥਾਨਾਂ 'ਤੇ ਜਾਣ ਵਾਲੇ ਸਮੁੰਦਰੀ ਤਟ ਜਾਂ ਰੇਗਿਸਤਾਨ ਜਾਣਾ ਚਾਹੁੰਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਉੱਤਰ ਭਾਰਤ ਦੇ ਵੱਖਰੇ ਇਲਾਕਿਆਂ ਵਿਚ ਸੈਰ ਸਪਾਟੇ ਲਈ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ। ਕਰਿਸਮਸ ਅਤੇ ਨਵੇਂ ਸਾਲ 'ਤੇ ਲੋਕ ਗੋਆ, ਉਦੈਪੁਰ, ਜੈਸਲਮੇਲ ਅਤੇ ਮਨਾਲੀ ਜਾਣਾ ਪਸੰਦ ਕਰ ਰਹੇ ਹਨ, ਉਥੇ ਹੀ ਹੋਰ ਪ੍ਰਮੁੱਖ ਘਰੇਲੂ ਸਥਾਨਾਂ ਵਿਚ ਸ਼ਿਲਾਂਗ, ਬੇਲਗਾਂਵ, ਗੋਕਰਣ ਅਤੇ ਦਾਰਜੀਲਿੰਗ ਸ਼ਾਮਿਲ ਹਨ।